10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਛੋਟਾ ਬੱਸ ਅੱਡਾ ਅਟਾਰੀ ਵਿਖੇ ਖੁੱਲ੍ਹੇ ਠੇਕੇ-ਅਹਾਤੇ ਦਾ ਵਿਰੋਧ, ਹਾਈਵੇਅ ਜਾਮ

Ad Position 21
No active advertisement
ਅਜੀਤ ਡੈਸਕ 08-07-2026

ਅਟਾਰੀ, 7 ਜੁਲਾਈ (ਗੁਰਦੀਪ ਸਿੰਘ ਅਟਾਰੀ, ਰਾਜਿੰਦਰ ਸਿੰਘ ਰੂਬੀ)- ਅੰਤਰਰਾਸ਼ਟਰੀ ਅਟਾਰੀ ਰੇਲਵੇ ਸਟੇਸ਼ਨ ਦੇ ਨਜਦੀਕ ਛੋਟਾ ਬੱਸ ਅੱਡਾ ਅਟਾਰੀ ਵਿਖੇ ਸ਼ਰਾਬ ਦਾ ਠੇਕਾ ਅਤੇ ਸ਼ਰਾਬ ਪੀਣ ਵਾਲਾ ਅਹਾਤਾ ਖੋਲ੍ਹ ਦਿੱਤਾ ਗਿਆ, ਜਿਸ ਦਾ ਆਏ ਦਿਨ ਵਿਰੋਧ ਹੋ ਰਿਹਾ ਹੈ। ਇਹ ਠੇਕਾ ਅਹਾਤਾ ਐੱਸ. ਸੀ. ਗਰੀਬ ਪਰਿਵਾਰਾਂ ਦੀ ਆਬਾਦੀ ਪੁਰਾਣੀ ਦਾਣਾ ਮੰਡੀ ਅਟਾਰੀ ਦੇ ਨਜ਼ਦੀਕ ਚਲਾਇਆ ਜਾ ਰਿਹਾ। ਲੋਕਾਂ ਨੇ ਦੱਸਿਆ ਕਿ ਉਹ ਜਦੋਂ ਇਕੱਠੇ ਹੋ ਕੇ ਵਿਰੋਧ ਕਰਦੇ ਹਨ ਤਾਂ ਠੇਕਾ-ਅਹਾਤਾ ਬੰਦ ਕਰ ਦਿੱਤਾ ਜਾਂਦਾ ਹੈ। ਕੁਝ ਦਿਨ ਬਾਅਦ ਫਿਰ ਠੇਕਾ-ਅਹਾਤਾ ਖੋਲ੍ਹ ਕੇ ਸ਼ਰਾਬ ਵੇਚੀ ਅਤੇ ਪਿਲਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਆਹਾਤੇ ਵਿਚੋਂ ਸ਼ਰਾਬ ਪੀ ਕੇ ਨਿਕਲਦੇ ਸ਼ਰਾਬੀ ਇਕ ਦੂਜੇ ਨੂੰ ਮੰਦੇ ਬੋਲ ਬੋਲਦੇ ਹਨ ਜਿਸ ਦਾ ਅਸਰ ਉਨ੍ਹਾਂ ਦੇ ਨੌਜਵਾਨ ਬੱਚਿਆਂ ’ਤੇ ਪੈ ਰਿਹਾ ਹੈ । ਲੋਕਾਂ ਕਿਹਾ ਕਿ ਸ਼ਰਾਬ ਦਾ ਠੇਕਾ ਮੁਹੱਲੇ ਨਜ਼ਦੀਕ ਖੁੱਲ੍ਹਣ ਨਾਲ ਉਨ੍ਹਾਂ ਦੇ ਬੱਚੇ ਵੀ ਸ਼ਰਾਬ ਪੀਣ ਦੇ ਆਦੀ ਹੋ ਸਕਦੇ ਹਨ । ਉਨ੍ਹਾਂ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਵੀ ਇਸ ਸੰਬੰਧੀ ਲਿਖਤੀ ਦਰਖਾਸਤਾਂ ਦਿੱਤੀਆਂ ਹਨ ਪਰ ਠੇਕੇਦਾਰਾਂ ਤੇ ਕੋਈ ਅਸਰ ਨਹੀਂ ਹੋ ਰਿਹਾ । ਇਕੱਠੇ ਹੋਏ ਮੁਹੱਲਾ ਵਾਸੀਆਂ ਵਲੋਂ ਦੱਸਿਆ ਗਿਆ ਕਿ ਉਨ੍ਹਾਂ ਨੇ ਦੁਖੀ ਹੋ ਕੇ ਹੀ ਅੰਤਰਰਾਸ਼ਟਰੀ ਅਟਾਰੀ ਵਾਹਗਾ ਹਾਈਵੇਅ ਜਾਮ ਕੀਤਾ ਹੈ ਤਾਂ ਕਿ ਉਨ੍ਹਾਂ ਦੀ ਆਵਾਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਪਹੁੰਚ ਸਕੇ । ਅੰਤਰਰਾਸ਼ਟਰੀ ਵਾਹਗਾ ਹਾਈਵੇ ਵਿਚ ਰੋਸ ਧਰਨਾ ਲਗਾਉਣ ਕਾਰਨ ਭਾਰਤ ਪਾਕਿਸਤਾਨ ਦੋਹਾਂ ਗਵਾਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਅਟਾਰੀ ਵਾਹਗਾ ਸਰਹੱਦ ’ਤੇ ਹੋ ਰਹੀ ਰੀਟਰੀਟ ਸੈਰਾਮਨੀ ਦਾ ਆਨੰਦ ਮਾਨਣ ਆਏ ਸੈਲਾਨੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ । ਏ. ਐੱਸ. ਆਈ. ਅਮੋਲਕ ਸਿੰਘ ਸਰਹੱਦੀ ਪੁਲਿਸ ਚੌਂਕੀ ਕਹਾਨਗੜ੍ਹ ਦੇ ਇੰਚਾਰਜ ਭਾਰੀ ਪੁਲਿਸ ਫੋਰਸ ਨਾਲ ਘਟਨਾ ਸਥਾਨ ’ਤੇ ਪਹੁੰਚੇ । ਉਨ੍ਹਾਂ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਦਾ ਮਸਲਾ ਜਲਦੀ ਹੱਲ ਕਰ ਦਿੱਤਾ ਜਾਵੇਗਾ ਤਾਂ ਧਰਨਾਕਾਰੀ ਸ਼ਾਂਤ ਹੋ ਗਏ ਅਤੇ ਧਰਨਾ ਹਟਾ ਲਿਆ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਡੈਨੀ ਬੰਡਾਲਾ ਦਾ ਰਾਜ ਰਾਏਪੁਰ ਵਲੋਂ ਸਨਮਾਨ ਅਗਲੀ ਖ਼ਬਰ ਰਿਫਿਊਜ਼ ਹੋ ਚੁੱਕੇ ਵਿਦਿਆਰਥੀਆਂ ਦੇ ਗੈਵੀ ਕਲੇਰ ਨਿਰੰਤਰ ਲਗਵਾ ਰਹੇ ਨਿਊਜ਼ੀਲੈਂਡ ਦੇ ਵੀਜ਼ੇ
Ad Position 24