13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਖ਼ਾਲਸਾ ਅਕੈਡਮੀ ਜੱਬੋਵਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ

ਟਾਂਗਰਾ, 12 ਸਤੰਬਰ (ਹਰਜਿੰਦਰ ਸਿੰਘ ਕਲੇਰ) ਖ਼ਾਲਸਾ ਅਕੈਡਮੀ, ਜੱਬੋਵਾਲ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸ਼ਰਧਾ ਤੇ ਸਤਿਕਾਰ ਸਹਿਤ ਮਨਾਉਂਦਿਆਂ ਅਕੈਡਮੀ ਦੇ ਸਮੂਹ ਸਟਾਫ਼ ਨੂੰ ਗੁਰਬਾਣੀ ਪਲੇਕਾਰਡ ਭੇਂਟ ਕੀਤੇ ਗਏ। ਖ਼ਾਲਸਾ ਅਕੈਡਮੀ ਦੇ ਮੁਖੀ ਭਾਈ ਮਲਕੀਤ ਸਿੰਘ ਦੀ ਸਰਪ੍ਰਸਤੀ ਹੇਠ ਯੂ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਟਾਂਗਰਾ, 12 ਸਤੰਬਰ (ਹਰਜਿੰਦਰ ਸਿੰਘ ਕਲੇਰ) ਖ਼ਾਲਸਾ ਅਕੈਡਮੀ, ਜੱਬੋਵਾਲ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸ਼ਰਧਾ ਤੇ ਸਤਿਕਾਰ ਸਹਿਤ ਮਨਾਉਂਦਿਆਂ ਅਕੈਡਮੀ ਦੇ ਸਮੂਹ ਸਟਾਫ਼ ਨੂੰ ਗੁਰਬਾਣੀ ਪਲੇਕਾਰਡ ਭੇਂਟ ਕੀਤੇ ਗਏ। ਖ਼ਾਲਸਾ ਅਕੈਡਮੀ ਦੇ ਮੁਖੀ ਭਾਈ ਮਲਕੀਤ ਸਿੰਘ ਦੀ ਸਰਪ੍ਰਸਤੀ ਹੇਠ ਯੂ.ਕੇ. ਦੀ ਸੇਵਾ ਯੂ.ਕੇ. ਵਲੋਂ ਚਲਾਏ ਜਾ ਰਹੇ ਵਿਦਿਆ ਦੇ ਆਦਾਰੇ ਸੰਤ ਬਾਬਾ ਗੁਰਬਖ਼ਸ਼ ਸਿੰਘ ਖ਼ਾਲਸਾ ਅਕੈਡਮੀ ਦੇ ਵਿਦਿਆਰਥੀਆਂ, ਅਧਿਆਪਕ ਸਾਹਿਬਾਨ ਅਤੇ ਮੈਨੇਜਮੈਂਟ ਕਮੇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਭਾਈ ਬੂਟਾ ਸਿੰਘ ਅਤੇ ਸਾਥੀ ਨਿਸ਼ਾਨ ਸਿੰਘ ਵਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਭਾਈ ਤੇਜਵੀਰ ਸਿੰਘ ਨੇ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੀ ਸਿੱਖਿਆ ਤੋਂ ਪ੍ਰੇਰਨਾ ਲੈਣ ਦਾ ਸੰਦੇਸ਼ ਦਿ ੱਤਾ। ਅਕੈਡਮੀ ਦੇ ਮੁਖੀ ਭਾਈ ਮਲਕੀਤ ਸਿੰਘ ਨੇ ਸਮੂਹ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਅਤੇ ਸਿੱਖਿਆਵਾਂ ਨੂੰ ਜੀਵਨ ਵਿਚ ਅਪਣਾਉਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰਿੰ: ਸੁਖਵਿੰਦਰ ਸਿੰਘ ਅਤੇ ਸੁਪਰਡੈਂਟ ਗੁਰਵਿੰਦਰ ਸਿੰਘ ਨੇ ਅਕੈਡਮੀ ਦੇ ਸਾਰੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ । ਇਸ ਮੌਕੇ ਭਾਈ ਸਤਵੰਤ ਸਿੰਘ, ਡਾ: ਭਾਈ ਹਰਜੀਤ ਸਿੰਘ, ਭਾਈ ਸੁਖਚੈਨ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਅਮਰੀਕ ਸਿੰਘ, ਭਾਈ ਹੁਨਰਪ੍ਰੀਤ ਸਿੰਘ, ਭਾਈ ਅਰਜਨ ਸਿੰਘ ਅਤੇ ਭਾਈ ਅਮਨਦੀਪ ਸਿੰਘ ਵੀ ਹਾਜ਼ਰ ਸਨ। 1
Ad Position 22
No active advertisement
ਪਿਛਲੀ ਖ਼ਬਰ ਮੁੱਦਾ ਬਿਜਲੀ ਦੇ 10 ਘੰਟਿਆਂ ਦੇ ਲੰਮੇ ਕੱਟਾਂ ਦਾ ਨਿਊ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ, ਵੱਲ੍ਹਾ ਵਲੋਂ ਸਰਕਾਰ ਖਿਲਾ... ਅਗਲੀ ਖ਼ਬਰ ਇੰਜੀ: ਅਰੁਣਦੀਪ ਸਿੰਘ ਸਿੱਧੂ ਨੇ ਐਕਸੀਅਨ ਅਜਨਾਲਾ ਵਜੋਂ ਸੰਭਾਲਿਆ ਅਹੁਦਾ
Ad Position 24