13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਮੁੱਦਾ ਬਿਜਲੀ ਦੇ 10 ਘੰਟਿਆਂ ਦੇ ਲੰਮੇ ਕੱਟਾਂ ਦਾ ਨਿਊ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ, ਵੱਲ੍ਹਾ ਵਲੋਂ ਸਰਕਾਰ ਖਿਲਾਫ਼ ਭਾਰੀ ਰੋਸ ਮੁਜ਼ਾਹਰਾ ਨਿਰਵਿਗਨ ਦਿੱਤੀ ਜਾਵੇਗੀ ਬਿਜਲੀ – ਐੱਸ. ਡੀ. ਓ. ਪੰਕਜ ਸ਼ਰਮਾ

ਨਵਾਂ ਪਿੰਡ, 12 ਸਤੰਬਰ (ਜਸਪਾਲ ਸਿੰਘ)-ਬਿਜਲੀ ਦੇ ਲੱਗ ਰਹੇ ਰੋਜ਼ਾਨਾ ਲੰਮੇ ਕੱਟਾਂ ਦੇ ਚੱਲਦਿਆਂ ਨਿਊ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ, ਵੱਲ੍ਹਾ ਵਲੋਂ ਐਸੋਸੀਏਸ਼ਨ ਪ੍ਰਧਾਨ ਧੀਰਜ ਕਾਕੜੀਆ ਦੀ ਅਗਵਾਈ ’ਚ ਅੰਮ੍ਰਿਤਸਰ -ਮਹਿਤਾ ਸੜਕ ’ਤੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਤੇ ਪੰਜਾਬ ਰਾਜ ਬਿਜਲੀ ਨਿਗਮ ਖਿਲਾਫ਼ ਭਾਰੀ ਰੋਸ ਮੁਜਾਹਰਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਕਾਕੜੀਆ ਨੇ ਕਿਹਾ ਬਿਜਲੀ ਦੀ ਮਾੜੀ ਸਪਲਾਈ ਨੂੰ ਲੈ ਕੇ ਉਦਯੋਗ ਸਾਹਮਣੇ ਵੱਡਾ ਸੰਕਟ ਖੜ੍ਹਾ ਹੋ ਗਿਆ, ਜਿਸ ਦੇ ਚੱਲਦਿਆਂ ਉਹ ਆਪਣਾ ਉਦਯੋਗ ਬੰਦ ਕਰਕੇ ਇਸਦੀਆਂ ਚਾਬੀਆਂ ਸਰਕਾਰ ਨੂੰ ਸੌਂਪਣ ਲਈ ਤਿਆਰ ਹਨ।

Ad Position 21
repet_subhas-goyals [Copy P29]
ਬਿਜਲੀ ਕੱਟਾਂ ਨੂੰ ਲੈ ਪ੍ਰਧਾਨ ਧੀਰਜ ਕਾਕੜੀਆ ਦੀ ਅਗਵਾਈ ’ਚ ਅੰਮ੍ਰਿਤਸਰ -ਮਹਿਤਾ ਸੜਕ ਰੋਕ ਸਰਕਾਰ ਖਿਲਾਫ਼ ਰੋਸ ਮੁਜਾਹਰਾ ਕਰਦੀ ਹੋਈ ਨਿਊ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ, ਵੱਲ੍ਹਾ । ਤਸਵੀਰ : ਜਸਪਾਲ ਸਿੰਘ 13-09-2026
ਨਵਾਂ ਪਿੰਡ, 12 ਸਤੰਬਰ (ਜਸਪਾਲ ਸਿੰਘ)-ਬਿਜਲੀ ਦੇ ਲੱਗ ਰਹੇ ਰੋਜ਼ਾਨਾ ਲੰਮੇ ਕੱਟਾਂ ਦੇ ਚੱਲਦਿਆਂ ਨਿਊ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ, ਵੱਲ੍ਹਾ ਵਲੋਂ ਐਸੋਸੀਏਸ਼ਨ ਪ੍ਰਧਾਨ ਧੀਰਜ ਕਾਕੜੀਆ ਦੀ ਅਗਵਾਈ ’ਚ ਅੰਮ੍ਰਿਤਸਰ -ਮਹਿਤਾ ਸੜਕ ’ਤੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਤੇ ਪੰਜਾਬ ਰਾਜ ਬਿਜਲੀ ਨਿਗਮ ਖਿਲਾਫ਼ ਭਾਰੀ ਰੋਸ ਮੁਜਾਹਰਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਕਾਕੜੀਆ ਨੇ ਕਿਹਾ ਬਿਜਲੀ ਦੀ ਮਾੜੀ ਸਪਲਾਈ ਨੂੰ ਲੈ ਕੇ ਉਦਯੋਗ ਸਾਹਮਣੇ ਵੱਡਾ ਸੰਕਟ ਖੜ੍ਹਾ ਹੋ ਗਿਆ, ਜਿਸ ਦੇ ਚੱਲਦਿਆਂ ਉਹ ਆਪਣਾ ਉਦਯੋਗ ਬੰਦ ਕਰਕੇ ਇਸਦੀਆਂ ਚਾਬੀਆਂ ਸਰਕਾਰ ਨੂੰ ਸੌਂਪਣ ਲਈ ਤਿਆਰ ਹਨ। ਪ੍ਰਧਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਤ 8 ਤੋਂ ਸਵੇਰੇ 6 ਵਜੇ ਤੱਕ ਬਿਜਲੀ ਦਾ ਕੱਟ ਲਗਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਰੁਟੀਨ ’ਚ ਵੀ ਬਿਜਲੀ ਦੇ ਕੱਟ ਲੱਗ ਰਹੇ ਹਨ। ਅਜਿਹੀ ਸਥਿਤੀ ’ਚ ਨਾ ਦਿਨ ਵੇਲੇ ਕੰਮ ਹੋ ਰਿਹਾ ਹੈ ਅਤੇ ਨਾ ਹੀ ਰਾਤ ਨੂੰ। ਜੇਕਰ ਲਗਾਤਾਰ ਰਾਤ ਨੂੰ ਕੰਮ ਨਹੀਂ ਮਿਲੇਗਾ ਤਾਂ ਲੇਬਰ ਪੰਜਾਬ ਤੋਂ ਬਾਹਰ ਜਾਣ ਲਈ ਮਜਬੂਰ ਹੋ ਜਾਵੇਗੀ। ਇਸ ਮੌਕੇ ਉਪਰੋਕਤ ਸਮੂਹ ਉਦਯੋਗਕਾਰੀ ਹਾਜ਼ਰ ਸਨ। ਬਿਜਲੀ ਕੱਟਾਂ ਨੂੰ ਲੈ ਕੇ ਸੰਬੰਧਿਤ ਐੱਸ. ਡੀ. ਓ. ਪੰਕਜ ਸ਼ਰਮਾ ਨੇ ਕਿਹਾ ਕਿ ਬਿਜਲੀ ਸਪਲਾਈ ਬਿਨਾਂ ਕੱਟਾਂ ਦੇ ਦਿੱਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਖਾਲਸਾ ਅਕੈਡਮੀ ਮਹਿਤਾ ਵਿਖੇ ਹਾਕੀ ਚੈਂਪੀਅਨਸ਼ਿਪ ਦੇ ਤੀਸਰੇ ਦਿਨ ਹੋਏ ਜ਼ਬਰਦਸਤ ਮੁਕਾਬਲੇ ਅਗਲੀ ਖ਼ਬਰ ਖ਼ਾਲਸਾ ਅਕੈਡਮੀ ਜੱਬੋਵਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ
Ad Position 24