30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਮੰਦਰ ਬਾਵਾ ਲਾਲ ਮਜੀਠਾ ਵਿਖੇ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਤਿੰਨ ਰੋਜ਼ਾ ਸ੍ਰੀ ਸ਼ਿਵ ਕਥਾ

ਮਜੀਠਾ, 29 ਅਕਤੂਬਰ (ਮਨਿੰਦਰ ਸਿੰਘ ਸੋਖੀ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਮਜੀਠਾ ਸਥਿਤ ਸ੍ਰੀ ਬਾਵਾ ਲਾਲ ਜੀ ਮੰਦਰ ਵਿਖੇ ਤਿੰਨ ਰੋਜ਼ਾ ਸ੍ਰੀ ਸ਼ਿਵ ਕਥਾ ਦਾ ਆਯੋਜਨ ਕੀਤਾ ਗਿਆ। ਕਥਾ ਵਿਚ ਸ੍ਰੀ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਿਆ ਸਾਧਵੀ ਸੁਸ਼੍ਰੀ ਦਿਵੇਸ਼ਾ ਭਾਰਤੀ ਨੇ ਭਗਵਾਨ ਸ਼ਿਵ ਦੀ ਦਿਵਯ ਮਹਿਮਾ ਦਾ ਗੁਣਗਾਨ ਕਰਦਿਆਂ ਕਿਹਾ ਕਿ ਭਗਵਾਨ ਸ਼ਿਵ ਕਲਿਆਣ, ਸ਼ਾਂਤੀ ਅਤੇ ਆਨੰਦ ਦੇ ਪਰਮ ਸਰੋਤ ਹਨ।

Ad Position 21
No active advertisement
ਅਜੀਤ ਡੈਸਕ 30-10-2026
ਮਜੀਠਾ, 29 ਅਕਤੂਬਰ (ਮਨਿੰਦਰ ਸਿੰਘ ਸੋਖੀ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਮਜੀਠਾ ਸਥਿਤ ਸ੍ਰੀ ਬਾਵਾ ਲਾਲ ਜੀ ਮੰਦਰ ਵਿਖੇ ਤਿੰਨ ਰੋਜ਼ਾ ਸ੍ਰੀ ਸ਼ਿਵ ਕਥਾ ਦਾ ਆਯੋਜਨ ਕੀਤਾ ਗਿਆ। ਕਥਾ ਵਿਚ ਸ੍ਰੀ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਿਆ ਸਾਧਵੀ ਸੁਸ਼੍ਰੀ ਦਿਵੇਸ਼ਾ ਭਾਰਤੀ ਨੇ ਭਗਵਾਨ ਸ਼ਿਵ ਦੀ ਦਿਵਯ ਮਹਿਮਾ ਦਾ ਗੁਣਗਾਨ ਕਰਦਿਆਂ ਕਿਹਾ ਕਿ ਭਗਵਾਨ ਸ਼ਿਵ ਕਲਿਆਣ, ਸ਼ਾਂਤੀ ਅਤੇ ਆਨੰਦ ਦੇ ਪਰਮ ਸਰੋਤ ਹਨ। ਉਹ ਸਮੁੱਚੀਆਂ ਵਿੱਦਿਆਵਾਂ ਦੇ ਅਧਿਸ਼ਠਾਤਾ, ਸਾਰੇ ਜੀਵਾਂ ਦੇ ਈਸ਼ਵਰ ਅਤੇ ਸ੍ਰਿਸ਼ਟੀ ਦੇ ਪਰਮ ਚੇਤਨ ਤੱਤ ਹਨ। ਸਾਧਵੀ ਨੇ ਕਿਹਾ ਕਿ ਭਗਵਾਨ ਸ਼ਿਵ ਦੀ ਕਥਾ ਦਾ ਅਸਲ ਲਾਭ ਉਦੋਂ ਹੀ ਪ੍ਰਾਪਤ ਹੁੰਦਾ ਹੈ, ਜਦੋਂ ਮਨੁੱਖ ਕੇਵਲ ਕਥਾ ਸੁਣਨ ਤੱਕ ਸੀਮਿਤ ਨਾ ਰਹੇ, ਸਗੋਂ ਇਸ ਦੇ ਅਧਿਆਤਮਿਕ ਰਹੱਸ ਨੂੰ ਸਮਝ ਕੇ ਆਪਣੇ ਜੀਵਨ ਵਿਚ ਵੀ ਅਪਣਾਏ। ਸਤਿਸੰਗ ਦੇ ਅਸਲ ਅਰਥ ਨੂੰ ਸਪੱਸ਼ਟ ਕਰਦਿਆਂ ਸਾਧਵੀ ਨੇ ਕਿਹਾ ਕਿ ‘ਸਤਿਸੰਗ’ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ‘ਸਤਿ’ ਅਰਥਾਤ ਸਦੀਵੀ ਸੱਚ, ਪਰਮਾਤਮਾ ਅਤੇ ‘ਸੰਗ’ ਅਰਥਾਤ ਉਸ ਸੱਚ ਦਾ ਸਾਥ। ਇਸ ਲਈ ਸਤਿਸੰਗ ਕੇਵਲ ਕਿਸੇ ਧਾਰਮਿਕ ਕਥਾ ਨੂੰ ਸੁਣਨ ਦਾ ਨਾਮ ਨਹੀਂ, ਸਗੋਂ ਪਰਮ ਸੱਚ ਨਾਲ ਜੁੜਨ ਦੀ ਪ੍ਰੇਰਣਾ ਪ੍ਰਾਪਤ ਕਰਨ ਦਾ ਮਾਧਿਅਮ ਹੈ। ਇਸ ਲਈ ਹਰੇਕ ਮਨੁੱਖ ਨੂੰ ਆਪਣੇ ਜੀਵਨ ਵਿਚ ਅਜਿਹੇ ਪੂਰਨ ਸਤਿਗੁਰੂ ਦੀ ਖੋਜ ਕਰਨੀ ਚਾਹੀਦੀ ਹੈ, ਜੋ ਉਸ ਨੂੰ ਬਾਹਰੀ ਆਡੰਬਰਾਂ ਤੋਂ ਉੱਪਰ ਉਠਾ ਕੇ ਆਤਮ-ਗਿਆਨ ਦੀ ਅਨੁਭੂਤੀ ਕਰਵਾਉਣ ਅਤੇ ਉਸ ਦੇ ਜੀਵਨ ਨੂੰ ਅਧਿਆਤਮਿਕ ਪ੍ਰਕਾਸ਼ ਨਾਲ ਰੌਸ਼ਨ ਕਰਨ । ਕਥਾ ਦਾ ਸਮਾਪਨ ਆਰਤੀ ਦੇ ਨਾਲ ਕੀਤਾ ਗਿਆ। ਇਸ ਮੌਕੇ ਕਥਾ ਸਰਵਨ ਕਰਨ ਵਾਲਿਆਂ ਵਿਚ ਪੰਡਤ ਗੋਪਾਲ ਗੋਸਵਾਮੀ, ਮੰਦਰ ਕਮੇਟੀ ਚੇਅਰਮੈਨ ਕੁਲਦੀਪ ਕੁਮਾਰ, ਪ੍ਰਧਾਨ ਨਰਿੰਦਰ ਕੁਮਾਰ, ਤਰੁਨ ਕੁਮਾਰ ਅਬਰੋਲ, ਪ੍ਰਿੰਸ ਨਈਅਰ, ਅਜੈ ਚੋਪੜਾ, ਬਿੱਲਾ ਸ਼ਾਹ ਆੜ੍ਰਤੀਆ, ਦੁਰਗਾ ਦਾਸ ਪਟਵਾਰੀ, ਲਾਟੀ ਸ਼ਾਹ, ਨਰੇਸ਼ ਕੁਮਾਰ, ਇੰਦਰਜੀਤ ਮਰਵਾਹ, ਭੋਲਾ ਨਾਥ, ਡਾ: ਬਲਰਾਜ ਸ਼ਰਮਾ, ਇੰਦਰਜੀਤ ਬੱਬਰ, ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜੰਡਿਆਲਾ ਗੁਰੂ ਬਾਜ਼ਾਰ ਵਿਚ ਨੰਗੀਆਂ ਬਿਜਲੀ ਦੀਆਂ ਤਾਰਾਂ ਬਣੀਆਂ ਖ਼ਤਰੇ ਦਾ ਕਾਰਨ ਅਗਲੀ ਖ਼ਬਰ ਅਟਾਰੀ ਦੇ 11 ਸਾਲਾ ਹਾਕੀ ਖਿਡਾਰੀ ਲਗਾਤਾਰ ਤੀਜੇ ਸਾਲ ਜ਼ਿਲ੍ਹੇ ਭਰ ’ਚੋਂ ਅੱਵਲ ਰਹੇ
Ad Position 24