15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਵੀਜ਼ਾ ਸਪਾਂਸਰ ਕਰਨ ਦਾ ਝਾਂਸਾ ਦੇ ਠੱਗੇ 27 ਲੱਖ ਤੋਂ ਵੱਧ

Ad Position 21
No active advertisement
ਅਜੀਤ ਡੈਸਕ 21-02-2026
ਪਟਿਆਲਾ, 20 ਫਰਵਰੀ (ਮਨਦੀਪ ਸਿੰਘ ਖਰੌੜ)-ਇੱਥੋਂ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਆਸਟ੍ਰੇਲੀਆ ਦੇ ਇਕ ਰੈਂਸਟਰੈਂਟ ਵਿਚ ਨੌਕਰੀ ਦਿਵਾਉਣ ਅਤੇ ਵੀਜ਼ਾ ਸਪਾਂਸਰ ਕਰਨ ਦਾ ਛਲਾਵਾ ਦੇ ਕੇ ਉਸ ਤੋਂ 27 ਲੱਖ ਤੋਂ ਵੱਧ ਦੀ ਰਕਮ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਬਲਦੇਵ ਸਿੰਘ ਵਾਸੀ ਪਟਿਆਲਾ ਨੇ ਥਾਣਾ ਅਰਬਨ ਅਸਟੇਟ ਵਿਚ ਸ਼ਿਕਾਇਤ ਦਰਜ ਕਰਵਾਈ ਕਿ ਚੰਦਰਪਾਲ ਵਾਸੀ ਆਸਟ੍ਰੇਲੀਆ, ਸੰਦੀਪ ਕੁਮਾਰ ਵਾਸੀ ਹਰਿਆਣਾ ਨੇ ਉਸ ਦੇ ਲੜਕੇ ਨੂੰ ਆਸਟ੍ਰੇਲੀਆ ਦੇ ਰੈਸਟੋਰੈਂਟ ਵਿਚ ਕੰਮ ਦਿਵਾਉਣ ਲਈ ਟਰੇਨਿੰਗ ਵੀਜ਼ਾ ਸਪਾਂਸਰ ਕਰਨ ਦਾ ਝਾਂਸਾ ਦੇ ਕੇ ਉਸ ਤੋਂ 27, 95000 ਰੁਪਏ ਲਏ ਸੀ | ਬਾਅਦ ਵਿਚ ਨਾ ਤਾਂ ਮੁਲਜ਼ਮਾਂ ਨੇ ਲੜਕੇ ਨੂੰ ਵੀਜ਼ਾ ਸਪਾਂਸਰ ਕੀਤਾ ਅਤੇ ਨਾ ਹੀ ਉਸ ਦੀ ਦਿੱਤੀ ਰਕਮ ਵਾਪਸ ਕੀਤੀ | ਜਿਸ ਆਧਾਰ ਉੱਤੇ ਪੁਲਿਸ ਨੇ ਉਕਤ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਜਥੇਬੰਦੀਆਂ ਵਲੋਂ ਗ਼ੈਰ-ਵਾਜਬ ਟੀ.ਈ.ਟੀ. ਨੂੰ ਅਧਿਆਪਕਾਂ ਉੱਪਰ ਥੋਪਣ ਦੇ ਵਿਰੋਧ 'ਚ ਰੈਲੀ 22 ਨੂੰ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਲਾਭ ਵਾਰਡ ਨੰ. 41 'ਚ ਚੌਥਾ ਦਿਨ ਰਿਹਾ ਸਫਲ
Ad Position 24