ਰਾਜਪਰਾ, 6 ਮਾਰਚ (ਰਣਜੀਤ ਸਿੰਘ)-ਰਾਜਪੁਰਾ ਸ਼ਹਿਰ ਵਿਚ ਕਟਰ ਗੈਗ ਪੂੁਰੀ ਤਰ੍ਹਾਂ ਨਾਲ ਸਰਗਰਮ ਹੋਇਆ ਪਿਆ ਹੈ | ਬੀਤੀ ਰਾਤ ਸ਼ਹਿਰ ਦੀ ਸੁਭਾਸ਼ ਮਾਰਕੀਟ ਵਿਚ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਦੁਕਾਨਾਂ ਦੇ ਸ਼ਟਰ ਅਤੇ ਦਰਵਾਜੇ ਕਟਰ ਨਾਲ ਕੱਟ ਕੇ ਨਗਦੀ ਚੋਰੀ ਕੀਤੀ ਹੈ | ਇਸ ਤੋਂ ਚਾਰ ਕੁ ਦਿਨ ਪਹਿਲਾਂ ਕਟਰ ਗੈਗ ਨੇ ਹੀ ਇਕ ਏ.ਟੀ.ਐਮ. ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਚੋਰੀ ਕਰ ਲਏ ਸਨ | ਇਸ ਨਾਲ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਖਾਕੀ ਦਾ ਹੁਣ ਚੋਰ ਉਚੱ ਕਿਆਂ ਨੂੰ ਕੋਈ ਡਰ ਭੇੈਅ ਨਹੀਂ ਰਿਹਾ | ਪੁਲਿਸ ਦੀ ਸੁਰਿਖਿਆ ਚੋਰਾਂ ਦੇ ਮੁਕਾਬਲੇ ਫਾਡੀ ਨਜਰ ਆ ਰਹੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਹਾਵੀਰ ਕਲਾਕ ਹਾਉਸ ਤੇ ਮਾਲਕ ਵਿਸ਼ਾਲ ਕੁਮਾਰ ਨੇ ਦੱਸਿਆ ਕਿ ਉਹ ਹਰ ਰੋਜ਼ ਵਾਂਗ ਰਾਤ ਨੂੂੰ ਆਪਣੀ ਦੁਕਾਨ ਬੰਦ ਕਰਕੇ ਗਏ ਸਨ | ਸਵੇਰੇ ਉਨ੍ਹਾਂ ਦੇ ਬੇਟੇ ਨੇ ਜਦੋਂ ਆ ਕੇ ਦੁਕਾਨ ਖੋਲੀ ਤਾਂ ਇਕ ਗਾਹਕ ਆਇਆ ਤਾਂ ਉਸ ਗਾਹਕ ਨੇ ਪੰਜ ਸੌ ਦਾ ਨੋਟ ਦਿੱਤਾ | ਜਦੋਂ ਉਸ ਦਾ ਬੇਟਾ ਗਾਹਕ ਨੂੰ ਪੈਸੇ ਦੇਣ ਲੱਗਾ ਤਾਂ ਗੱਲਾ ਖਾਲੀ ਸੀ | ਸ਼ੱਕ ਪੈਣ 'ਤੇ ਉਸ ਦਾ ਬੇਟਾ ਜਦੋਂ ਦੁਕਾਨ ਦੇ ਉਪਰ ਬਣੀ ਦੁਕਾਨ ਵਿਚ ਗਿਆ ਤਾਂ ਵੇਖ ਕੇ ਉਸ ਦੇ ਪੈਰਾਂ ਹੇਠ ਤੋਂ ਜਮੀਨ ਖਿਸਕ ਗਈ | ਚੋਰਾਂ ਨੇ ਦੁਕਾਨ ਦਾ ਸ਼ਟਰ ਕੱਟਿਆ ਹੋਇਆ ਸੀ | ਇਸ ਤੋਂ ਬਾਅਦ ਪਤਾ ਲੱਗਾ ਕਿ ਕਟਰ ਚੋਰਾਂ ਨੇ ਇਕ ਹੋਰ ਗੁਰੂ ਕਿਰਪਾ ਨਾਮ ਦੀ ਦੁਕਾਨ 'ਤੇ ਧਾਵਾ ਬੋਲਿਆ ਪਰ ਉਥੇ ਚੋਰ ਦੁਕਾਨ ਦੇ ਅੰਦਰ ਨਹੀਂ ਜਾ ਸਕੇ | ਇਸ ਤੋਂ ਬਾਅਦ ਚੋਰਾਂ ਨੇ ਦਵਾਈਆਂ ਦੀ ਦੁਕਾਨ ਦਾ ਦਰਵਾਜਾ ਸ਼ਟਰ ਨਾਲ ਕੱਟਿਆ ਅਤੇ ਦੁਕਾਨ ਵਿਚੋ ਚੋਰੀ ਕੀਤੀ | ਇਸ ਘਟਨਾ ਨੇ ਪੁਲਿਸ ਤੰਤਰ ਦੀ ਕਾਰਗੁਜਾਰੀ 'ਤੇ ਸਵਾਲੀਆ ਚਿੰਨ੍ਹ ਲਾ ਦਿੱਤਾ ਹੈ | ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਸ਼ੁਰੂ ਹੋਏ ਕਟਰ ਕਲਚਰ ਨੇ ਪਹਿਲਾਂ ਏ.ਟੀ.ਐਮ. ਅਤੇ ਹੁਣ ਦੁਕਾਨਾਂ 'ਤੇ ਚੱਲੇ ਕਟਰ ਨੇ ਸ਼ਹਿਰ ਨੂੰ ਖਾਕੀ ਮੁਕਤ ਹੋਣ 'ਤੇ ਮੋਹਰ ਲਾ ਦਿੱਤੀ ਹੈ | ਇਸ ਸੰਬੰਧੀ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਦਾ ਕਹਿਣਾ ਹੈ ਕਿ ਜਿਹੜੇ ਰਾਜਨੀਤਕ ਆਗੂ ਕਹਿੰਦੇ ਹੁੰਦੇ ਸੀ ਵਿਧਾਇਕ ਦੀ ਮਰਜੀ ਤੋਂ ਬਿਨਾਂ ਸ਼ਹਿਰ ਵਿਚ ਚੱਪਲ ਵੀ ਚੋਰੀ ਨਹੀਂ ਹੁੰਦੀ | ਹੁਣ ਤਾਂ ਸ਼ਹਿਰ ਵਿਚ ਕਟਰ ਕਲਚਰ ਨੇ ਸਾਰੀਆਂ ਹੱਦਾਂ ਪਾਰ ਦਿਤੀਆਂ ਹਨ | ਇਸ ਸੰਬੰਧੀ ਐਸ.ਐਚ.ਓ. ਗੁਰਸੇਵਕ ਸਿੰਘ ਦਾ ਕਹਿਣਾ ਹੈ ਕਿ ਉਹ ਸ਼ਹਿਰ ਦੇ ਸੀਸੀਟੀਵੀ ਕੈਮਰੇ ਕਰਨਗੇ ਅਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ |