25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸਰਕਾਰ ਵਲੋਂ ਨੰਬਰਦਾਰਾਂ ਨੂੰ ਅਣਗੌਲਿਆ ਕਰਨ ਵਿਰੁੱਧ ਘਨੌਰ ਵਿਖੇ ਰੋਸ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 07-03-2026
ਘਨੌਰ, 6 ਮਾਰਚ (ਸਰਦਾਰਾ ਸਿੰਘ ਲਾਛੜੂ)-ਨੰਬਰਦਾਰ ਯੂਨੀਅਨ ਸਬ-ਤਹਿਸੀਲ ਘਨੌਰ ਦੀ ਇਕ ਅਹਿਮ ਮੀਟਿੰਗ ਯੂਨੀਅਨ ਪ੍ਰਧਾਨ ਕੁਲਦੀਪ ਸਿੰਘ ਮਰਦਾਂਪੁਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਜੰਗ ਸਿੰਘ ਦੁਘਾਟ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਦੇ ਨਾਲ ਤਹਿਸੀਲ ਪਟਿਆਲਾ ਦੇ ਪ੍ਰਧਾਨ ਗੁਰਦਿਆਲ ਸਿੰਘ ਦੌਣ ਖ਼ੁਰਦ ਅਤੇ ਖ਼ਜ਼ਾਨਚੀ ਦਰਸ਼ਨ ਸਿੰਘ ਕਕੇਪੁਰ ਵੀ ਮੌਜੂਦ ਸਨ | ਮੀਟਿੰਗ ਦੌਰਾਨ ਨੰਬਰਦਾਰਾਂ ਨੇ ਮੌਜੂਦਾ ਸਰਕਾਰ ਦੀਆਂ ਨੀਤੀਆਂ 'ਤੇ ਗਹਿਰੀ ਨਾਰਾਜ਼ਗੀ ਪ੍ਰਗਟ ਕੀਤੀ | ਨੰਬਰਦਾਰਾਂ ਨੇ ਕਿਹਾ ਸਰਕਾਰ ਦੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਚੋਣਾਂ ਸਮੇਂ ਕੀਤੇ ਵਾਅਦਿਆਂ ਵਿਚੋਂ ਇਕ ਵੀ ਮੰਗ ਪੂਰੀ ਨਹੀਂ ਕੀਤੀ ਗਈ | ਆਨਲਾਈਨ ਸਰਟੀਫਿਕੇਟਾਂ ਦੀ ਤਸਦੀਕ ਲਈ ਨੰਬਰਦਾਰਾਂ ਨੂੰ ਮਹਿੰਗੇ ਸਮਾਰਟਫੋਨ ਅਤੇ ਵਾਈ-ਫਾਈ ਵਰਗੇ ਖ਼ਰਚੇ ਆਪਣੇ ਪੱਲਿਓਾ ਕਰਨੇ ਪੈ ਰਹੇ ਹਨ, ਜਦਕਿ ਸਰਕਾਰ ਵੱਲੋਂ ਕੋਈ ਵਿੱਤੀ ਮਦਦ ਨਹੀਂ ਮਿਲ ਰਹੀ | ਨੰਬਰਦਾਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਦਾ ਮਾਣ-ਭੱਤਾ ਵਧਾਇਆ ਜਾਵੇ, ਜੱਦੀ-ਪੁਸ਼ਤੀ ਨੰਬਰਦਾਰੀ ਪ੍ਰਥਾ ਨੂੰ ਮੁੜ ਲਾਗੂ ਕੀਤਾ ਜਾਵੇ, ਬੱਸ ਕਿਰਾਇਆ ਅਤੇ ਟੋਲ ਟੈਕਸ ਤੋਂ ਮੁਕੰਮਲ ਮਾਫ਼ੀ ਦਿੱਤੀ ਜਾਵੇ | ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰੀ ਦਫ਼ਤਰਾਂ ਵਿਚ ਨੰਬਰਦਾਰਾਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇ | ਇਸ ਮੌਕੇ ਤੇਜਿੰਦਰ ਸਿੰਘ ਜਨਰਲ ਸਕੱਤਰ ਘਨੌਰ, ਰਘਬੀਰ ਸਿੰਘ ਗਦਾਪੁਰ ਮੀਤ ਪ੍ਰਧਾਨ, ਕਰਮਜੀਤ ਸਿੰਘ ਚਮਾਰੂ ਜ਼ਿਲ੍ਹਾ ਮੈਂਬਰ, ਗੁਲਾਬ ਸਿੰਘ ਬਘੌਰਾ ਜਨਰਲ ਸਕੱਤਰ ਪਟਿਆਲਾ, ਭਾਗ ਸਿੰਘ ਸਮਸ਼ਪੁਰ, ਨਿਰਮਲ ਸਿੰਘ ਸਮਸ਼ਪੁਰ, ਜਗਤਾਰ ਸਿੰਘ, ਗੁਰਮੇਲ ਸਿੰਘ, ਕਿਰਪਾਲ ਸਿੰਘ ਜਮਾਰੂ, ਦੀਦਾਰ ਸਿੰਘ ਬਘੋਰਾ, ਜਸਵੰਤ ਸਿੰਘ ਬਘੌਰਾ, ਸੁੱਚਾ ਸਿੰਘ ਗਦੇਪੁਰ, ਹਰਪ੍ਰੀਤ ਸਿੰਘ ਭੱਟਮਾਜਰਾ, ਮਸਤਰਾਮ ਲਾਛੜੂ ਅਤੇ ਜਗਤਾਰ ਸਿੰਘ ਝੰੁਗੀਆਂ ਸਮੇਤ ਵੱਡੀ ਗਿਣਤੀ ਵਿਚ ਨੰਬਰਦਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਮਰਦੀਪ ਸਿੰਘ ਅਮਰ ਸੰਘੇੜਾ ਵਲੋਂ ਨਵੇਂ ਚੇਅਰਮੈਨ ਦਾ ਸਨਮਾਨ <br/> ਅਗਲੀ ਖ਼ਬਰ ਚੋਰਾਂ ਹੱਥ ਆਇਆ ਜਾਦੁੂਮਈ ਕਟਰ ਪਹਿਲਾਂ ਕੱਟਿਆ ਏ.ਟੀ.ਐਮ. ਅਤੇ ਹੁਣ ਕੱਟੇ ਸ਼ਟਰ <br/>
Ad Position 24