26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਮੇਅਰ ਕੁੰਦਨ ਗੋਗੀਆ ਮੁੜ ਛੁੱਟੀ ਵਾਲੇ ਦਿਨ ਪਹੁੰਚੇ 'ਆਨ ਡਿਊਟੀ'

Ad Position 21
No active advertisement
ਅਜੀਤ ਡੈਸਕ 05-04-2026
ਪਟਿਆਲਾ, 4 ਅਪ੍ਰੈਲ (ਅ.ਸ. ਆਹਲੂਵਾਲੀਆ)-ਪਟਿਆਲਾ ਦੀ ਨਿਊ ਮਹਿੰਦਰਾ ਕਾਲੋਨੀ ਵਿਖੇ ਸੀਵਰੇਜ ਦੇ ਗੰਦੇ ਪਾਣੀ ਦੀ ਮਾਰ ਝੱਲ ਰਹੇ ਲੋਕਾਂ ਲਈ ਮੇਅਰ ਕੁੰਦਨ ਗੋਗੀਆ ਇਕ ਵਾਰ ਫਿਰ 'ਮਸੀਹਾ' ਬਣ ਕੇ ਬਹੁੜੇ ਹਨ | ਆਪਣੀ ਰਵਾਇਤ ਨੂੰ ਬਰਕਰਾਰ ਰੱਖਦਿਆਂ, ਮੇਅਰ ਛੁੱਟੀ ਵਾਲੇ ਦਿਨ ਵੀ ਖ਼ੁਦ ਮੌਕੇ 'ਤੇ ਪਹੁੰਚ ਕੇ 'ਆਨ ਡਿਊਟੀ' ਰਹੇ ਅਤੇ ਨਿੱਜੀ ਦਿਲਚਸਪੀ ਲੈ ਕੇ ਇਲਾਕੇ ਦੀ ਇਸ ਗੰਭੀਰ ਸਮੱਸਿਆ ਦਾ ਨਿਪਟਾਰਾ ਕਰਵਾਇਆ | ਜ਼ਿਕਰਯੋਗ ਹੈ ਕਿ ਨਿਊ ਮਹਿੰਦਰਾ ਕਾਲੋਨੀ ਦਾ ਇਲਾਕਾ ਭੂਗੋਲਿਕ ਤੌਰ 'ਤੇ ਡੂੰਘਾ ਹੋਣ ਕਾਰਨ ਇੱਥੇ ਅਕਸਰ ਸੀਵਰੇਜ ਦਾ ਗੰਦਾ ਪਾਣੀ ਜਮ੍ਹਾਂ ਹੋ ਜਾਂਦਾ ਸੀ, ਜਿਸ ਨਾਲ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਸੀ | ਮੇਅਰ ਕੁੰਦਨ ਗੋਗੀਆ ਨੇ ਮੌਕੇ 'ਤੇ ਹੀ ਨਗਰ ਨਿਗਮ ਦੀਆਂ ਟੀਮਾਂ ਨੂੰ ਸੱਦ ਕੇ ਮੋਟਰ ਪੰਪ ਲਗਵਾਇਆ ਅਤੇ ਖੜ੍ਹੇ ਗੰਦੇ ਪਾਣੀ ਨੂੰ ਬਾਹਰ ਕਢਵਾਇਆ | ਇਸ ਦੇ ਨਾਲ ਹੀ ਪਾਣੀ ਦੀ ਨਿਕਾਸੀ ਨੂੰ ਸੁਚਾਰੂ ਬਣਾਉਣ ਲਈ ਲੋੜ ਮੁਤਾਬਿਕ ਨਵੇਂ ਪਾਈਪ ਵੀ ਪਾਏ ਗਏ | ਇਸ ਤੁਰੰਤ ਕਾਰਵਾਈ ਨਾਲ ਕਾਲੋਨੀ ਦੇ 2000 ਤੋਂ ਵੱਧ ਵਸਨੀਕਾਂ ਨੇ ਸੁਖ ਦਾ ਸਾਂਹ ਲਿਆ ਹੈ | ਇਲਾਕਾ ਨਿਵਾਸੀਆਂ ਨੇ ਮੇਅਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਹਿਲੀ ਵਾਰ ਅਜਿਹਾ ਮੇਅਰ ਦੇਖ ਰਹੇ ਹਨ ਜੋ ਦਫ਼ਤਰਾਂ ਵਿਚ ਬੈਠਣ ਦੀ ਬਜਾਏ ਖ਼ੁਦ ਗੰਦਗੀ ਵਾਲੀਆਂ ਥਾਵਾਂ 'ਤੇ ਖੜ੍ਹੇ ਹੋ ਕੇ ਕੰਮ ਕਰਵਾਉਂਦੇ ਹਨ | ਇਸ ਮੌਕੇ ਨਗਰ ਨਿਗਮ ਤੋਂ ਰਾਜੇਸ਼ ਜੇ.ਈ., ਕਾਰਤਿਕ ਜੇ.ਈ., ਮਨੀਸ਼ ਐੱਸ.ਡੀ.ਓ. ਅਤੇ ਹੋਰ ਅਧਿਕਾਰੀ ਅਤੇ ਕਾਲੋਨੀ ਦੇ ਪਤਵੰਤੇ ਸੱਜਣ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਖਲੋਰ ਵਿਖੇ ਸਮਾਜ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਬੈਠਕ ਕੀਤੀ ਅਗਲੀ ਖ਼ਬਰ ਨਾਭਾ ਵਿਖੇ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ 'ਚ ਹੋਇਆ ਵਿਸ਼ਾਲ ਇਕੱਠ
Ad Position 24