27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਡਾ. ਅੰਬੇਡਕਰ ਗਿਆਨ ਦੇ ਪ੍ਰਤੀਕ-ਡਾ. ਗੁਪਤਾ <br/>

Ad Position 21
No active advertisement
ਅਜੀਤ ਡੈਸਕ 18-04-2026
ਪਟਿਆਲਾ, 17 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਸਕੂਲ ਆਫ ਐਮੀਨੈਂਸ ਫ਼ੀਲਖ਼ਾਨਾ ਪਟਿਆਲਾ ਦੇ ਕੌਮੀ ਸੇਵਾ ਯੂਨਿਟਸ ਵਲੋਂ ਮਹੱਤਵਪੂਰਨ ਦਿਵਸ ਦੇ ਤਹਿਤ ਭਾਰਤ ਰਤਨ ਡਾਕਟਰ ਬੀ. ਆਰ. ਅੰਬੇਡਕਰ ਦਾ ਜਨਮ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦੇ ਹੋਏ ਡਾ. ਰਜਨੀਸ਼ ਗੁਪਤਾ ਨੇ ਕਿਹਾ ਕਿ ਡਾਕਟਰ ਅੰਬੇਡਕਰ ਨੂੰ ਦੁਨੀਆਂ ਦੇ ਸਾਰੇ ਦੇਸਾਂ ਅਤੇ ਵਿਦਵਾਨਾਂ ਨੇ ਗਿਆਨ ਦਾ ਪ੍ਰਤੀਕ ਮੰਨਿਆ ਹੈ, ਜਿਨ੍ਹਾਂ ਨੇ ਹਜ਼ਾਰਾਂ ਸਾਲ ਤੋਂ ਲਤਾੜੀ ਅਤੇ ਦੱਬੀ ਕੁਚਲੀ ਜਨਤਾ ਨੂੰ ਉਨ੍ਹਾਂ ਦੇ ਹੱਕ ਲੈ ਕੇ ਦਿੱਤੇ ਹਨ | ਇਸ ਮੌਕੇ ਕੁੰਜੀਵਤ ਭਾਸ਼ਣ ਦਿੰਦੇ ਹੋਏ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਮਨੋਜ ਥਾਪਰ ਨੇ ਦੱਸਿਆ ਕਿ, ਡਾਕਟਰ ਬੀ.ਆਰ. ਅੰਬੇਡਕਰ ਨੇ ਸਮਾਜਿਕ ਅਸਮਾਨਤਾ ਦੇ ਵਿਰੁੱਧ ਆਵਾਜ਼ ਚੁੱਕੀ ਇਸਤਰੀਆਂ ਨੂੰ ਕਿਵੇਂ ਪਤਾ ਪ੍ਰਾਪਰਟੀ ਵਿਚ ਹਿੱਸਾ ਲੈਣ ਬਾਰੇ ਅਤੇ ਲੋਕ ਪ੍ਰਤੀਨਿਤਾ ਵਿਚ ਬਣਦਾ ਹਿੱਸਾ ਦੇਣ ਬਾਰੇ, ਰੁਪਏ ਬਾਰੇ, ਲਿਖਤਾਂ ਨੇ ਲੋਕਾਂ ਨੂੰ ਸੇਧ ਦਿੱਤੀ ਹੈ, ਉਹ ਸਦੀਵੀ ਰਹਿਣਗੀਆਂ | ਜਿੱਥੇ ਉਨ੍ਹਾਂ ਨੇ ਔਰਤਾਂ ਦੇ ਹੱਕਾਂ ਬਾਰੇ ਤੇ ਨਾਲ ਹੀ ਉਨ੍ਹਾਂ ਨੇ ਕੰਮ ਦੇ ਨਿਸ਼ਚਿਤ ਘੰਟਿਆਂ ਬਾਰੇ ਕਾਨੂੰਨ ਦਿੱਤੇ | ਇਸ ਮੌਕੇ ਮੰਚ ਸੰਚਾਲਨ ਕਰਦਿਆਂ ਲੈਕਚਰਾਰ ਹਰਪ੍ਰੀਤ ਨੇ ਆਏ ਮਹਿਮਾਨਾਂ ਦਾ ਸਵਾਗਤ ਅਤੇ ਧੰਨਵਾਦ ਕੀਤਾ | ਪ੍ਰੋਗਰਾਮ 'ਚ ਮੀਡੀਆ ਕਵਰੇਜ ਸਕੂਲ ਮੀਡੀਆ ਕੋਆਰਡੀਨੇਟਰ ਅਕਸ਼ੇ ਕੁਮਾਰ ਨੇ ਕੀਤੀ | ਵਲੰਟੀਅਰਜ਼ ਨੂੰ ਫਲਾਂ ਦੀ ਰਿਫਰੈਸ਼ਮੈਂਟ ਵੀ ਦਿੱਤੀ ਗਈ | ਇਸ ਪ੍ਰੋਗਰਾਮ ਵਿਚ ਸਟਾਫ਼ ਵਲੋਂ ਵਿਸ਼ੇਸ਼ ਤੌਰ 'ਤੇ ਚਰਨਜੀਤ ਸਿੰਘ, ਲਖਵੀਰ ਕੌਰ ਸਟਾਫ਼ ਸਕੱਤਰ, ਡਾ. ਗੁਰਪ੍ਰੀਤ ਸਿੰਘ, ਜੁਗੇਸ਼ ਜਿੰਦਲ, ਡਾ. ਪਰਮਿੰਦਰ ਕੌਰ ਅਤੇ ਲੈਕਚਰਾਰ ਹਰਪ੍ਰੀਤ ਕੌਰ ਨੇ ਸ਼ਮੂਲੀਅਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਹਰਭਜਨ ਸਿੰਘ ਸੁਰਾਜਪੁਰ ਵਾਲਿਆਂ ਦੀ ਪਹਿਲੀ ਬਰਸੀ ਸ਼ਰਧਾ ਨਾਲ ਮਨਾਈ ਅਗਲੀ ਖ਼ਬਰ ਕਾਹਲੀ ਨਾਲ ''ਨਾਰੀ ਸ਼ਕਤੀ ਅਧਿਨਿਯਮ'' ਲਿਆਉਣਾ, ਕੇਂਦਰ ਵਲੋਂ ਸੂਬਿਆਂ ਦੇ ਹੱਕਾਂ 'ਤੇ ਛਾਪਾ <br/>
Ad Position 24