07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਨਿਰੰਕਾਰੀ ਭਵਨ 'ਚ ਲੱਗਿਆ ਵਿਸ਼ਾਲ ਖ਼ੂਨਦਾਨ ਕੈਂਪ

Ad Position 21
No active advertisement
ਅਜੀਤ ਡੈਸਕ 25-04-2026
ਪਟਿਆਲਾ, 24 ਅਪ੍ਰੈਲ (ਅ.ਸ. ਆਹਲੂਵਾਲੀਆ)-'ਮਾਨਵ ਏਕਤਾ ਦਿਵਸ' ਬਾਬਾ ਗੁਰਬਚਨ ਸਿੰਘ ਜੀ ਪਵਿੱਤਰ ਯਾਦ ਵਿਚ, ਸਤਿਸੰਗ ਕੇਂਦਰਾਂ 'ਤੇ ਸ਼ਰਧਾ ਅਤੇ ਸਮਰਪਣ ਭਾਵਨਾ ਨਾਲ ਸਫਲਤਾ ਪੂਰਵਕ ਮਨਾਇਆ ਗਿਆ | ਇਹ ਇਕ ਸਮਾਗਮ ਨਹੀਂ ਸੀ, ਸਗੋਂ ਪ੍ਰੇਮ, ਸਦਭਾਵਨਾ ਅਤੇ ਨਿਸ਼ਕਾਮ ਸੇਵਾ ਦਾ ਜੀਵਤ ਸਰੂਪ ਬਣ ਕੇ ਉੱਭਰਿਆ | ਬਾਬਾ ਗੁਰਬਚਨ ਸਿੰਘ ਨੇ 'ਸੱਚ', ਸਰਲਤਾ ਅਤੇ ਸਦਭਾਵਨਾ ਦਾ ਮਾਰਗ ਦਿਖਾਉਂਦੇ ਹੋਏ ਨੌਜਵਾਨਾਂ ਨੂੰ ਨਸ਼ਾ-ਮੁਕਤ ਜੀਵਨ ਅਪਣਾਉਣ ਅਤੇ ਊਰਜਾ ਨੂੰ ਸਮਾਜ ਸੇਵਾ ਵਿਚ ਲਗਾਉਣ ਦੀ ਪ੍ਰੇਰਨਾ ਦਿੱਤੀ | ਬਾਬਾ ਹਰਦੇਵ ਸਿੰਘ ਨੇ 'ਖ਼ੂਨ ਨਾੜੀਆਂ ਵਿਚ ਵਹੇ, ਨਾਲੀਆਂ ਵਿਚ ਨਹੀਂ' ਦਾ ਸੰਦੇਸ਼ ਦੇ ਕੇ ਸੇਵਾ ਨੂੰ ਜੀਵਨ ਦਾ ਜ਼ਰੂਰੀ ਅੰਗ ਬਣਾਇਆ, ਜਿਸ ਨੰੂ ਸਤਿਗੁਰੂ ਮਾਤਾ ਸੁਦੀਕਸ਼ਾ ਨਿਰੰਤਰ ਅੱਗੇ ਵਧਾ ਰਹੇ ਹਨ | ਇੱਥੇ ਮਨਾਏ ਗਏ 'ਮਾਨਵ ਏਕਤਾ ਦਿਵਸ' ਦੇ ਮੌਕੇ 'ਤੇ ਵੱਡੀ ਗਿਣਤੀ ਵਿਚ ਸੰਗਤ ਪਹੁੰਚੀ | ਇਸ ਮੌਕੇ 'ਤੇ ਮਿਸ਼ਨ ਦੇ ਮਹਾਨ ਸੰਤ ਪੂਜਯ ਬਸੰਤ 'ਕੋਮਲ' ਨੇ ਕਿਹਾ ਕਿ- 'ਕਿ ਜਦੋਂ ਹਿਰਦੇ ਵਿਚ ਕਰੁਣਾ, ਪ੍ਰੇਮ ਅਤੇ ਇਕਸੁਰਤਾ ਦੀ ਦੈਵੀ-ਚੇਤਨਾ ਜਾਗਿ੍ਤ ਹੁੰਦੀ ਹੈ, ਤਦ ਮਨੁੱਖ ਆਪਣੇ ਸੀਮਤ ਸਵਾਰਥਾਂ ਤੋਂ ਉੱਪਰ ਉੱਠ ਕੇ ਸੰਪੂਰਨ ਸਿ੍ਸ਼ਟੀ ਦੇ ਕਲਿਆਣ ਦਾ ਇਕ ਸ਼ਕਤੀਸ਼ਾਲੀ ਮਾਧਿਅਮ ਬਣ ਜਾਂਦਾ ਹੈ | ਇਸ ਮੌਕੇ 'ਤੇ ਸਥਾਨਿਕ ਸਰਕਾਰੀ ਮੈਡੀਕਲ ਕਾਲਜ ਦੇ ਕਈ ਵਿਭਾਗਾਂ ਦੇ ਮੁਖੀ ਅਤੇ ਮੋਦੀ ਕਾਲਜ ਦੇ ਪਿ੍ੰਸੀਪਲ ਅਤੇ ਪ੍ਰੋਫੈਸਰ ਆਦਿ ਨੇ ਪਹੁੰਚ ਕੇ ਜਿੱਥੇ ਖ਼ੂਨਦਾਨ ਕਰਨ ਵਾਲੇ ਨਿਰੰਕਾਰੀ ਸ਼ਰਧਾਲੂਆਂ ਦੀ ਭਰਪੂਰ ਪ੍ਰਸੰਸਾ ਕੀਤੀ, ਉੱਥੇ ਮਿਸ਼ਨ ਦੇ ਸਮੁੱਚੇ ਨਿਰੰਕਾਰੀ ਸ਼ਰਧਾਲੂਆਂ ਦੇ ਖ਼ੂਨਦਾਨ ਕਰਨ ਪ੍ਰਤੀ ਜਜ਼ਬੇ ਅਤੇ ਅਨੁਸ਼ਾਸਨ ਨੂੰ ਸਰਾਹਿਆ |
Ad Position 22
No active advertisement
ਪਿਛਲੀ ਖ਼ਬਰ ਸਮਾਣਾ ਟਾਵਰ ਮੋਰਚੇ ਦੀ ਸਫਲਤਾ ਤੋਂ ਬਾਅਦ ਕਿਸਾਨਾਂ ਦੇ ਜਥੇ ਦੀ ਹੋਈ ਵਾਪਸੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ ਨੇ ਕੀਤਾ ਜਥੇਬੰਦਕ ਢਾਂਚੇ ਦਾ ਐਲਾਨ
Ad Position 24