ਭਾਦਸੋਂ, 25 ਅਪ੍ਰੈਲ (ਗੁਰਬਖਸ ਸਿੰਘ ਵੜੈਚ)-ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਚਹਿਲ ਦੀ ਜੰਮਪਲ ਸੁਖਵੀਰ ਕੌਰ ਉਰਫ਼ ਸੁੱਖੀ ਬੱਲ ਪੂਰਬੀ ਨੇਪਾਲ ਦੀ ਹਿਮਾਲੀਅਨ ਰੇਂਜ ਵਿੱਚ ਸਥਿਤ ਅਮਾ ਡਬਲਾਮ ਚੋਟੀ ਨੂੰ ਫਤਿਹ ਕਰਨ ਤੋਂ ਬਾਅਦ ਆਪਣੇ ਪਿੰਡ ਚਹਿਲ ਪਹੁੰਚੀ | ਚਹਿਲ ਪਹੁੰਚਣ 'ਤੇ ਸੁੱਖੀ ਬੱਲ ਦਾ ਗੁਰਦੁਆਰਾ ਸ੍ਰੀ ਨਾਨਕ ਸਰ ਸਾਹਿਬ ਦੀ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਨੇ ਭਰਵਾਂ ਸਵਾਗਤ ਕਰਕੇ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਸੁੱਖੀ ਬੱਲ ਨੇ ਦੱਸਿਆ ਕਿ ਅਜਿਹਾ ਕਰਕੇ ਉਸਨੇ ਮਾਊਾਟ ਅਮਾ ਡਬਲਾਮ ਸਰ ਕਰਨ ਵਾਲੀ ਪਹਿਲੀ ਪੰਜਾਬਣ ਤੇ ਦੇਸ਼ ਦੀ 6ਵੀਂ ਕੁੜੀ ਹੋਣ ਦਾ ਮਾਣ ਹਾਸਲ ਕੀਤਾ ਹੈ | ਮਾਊਾਟ ਅਮਾ ਡਬਲਾਮ ਵਿਚ 6812 ਮੀਟਰ ਅਤੇ 22350 ਫੁੱਟ ਦੀ ਸਿੱਧੀ ਚੜ੍ਹਾਈ ਚੜ੍ਹਕੇ ਦਿਖਾਇਆ ਹੈ | ਉਸ ਦੇ ਗਾਈਡ ਸਾਂਗੇ ਸ਼ੇਰਪਾ ਦੀ ਟੀਮ ਨੇ ਉਸ ਦੀ ਮੱਦਦ ਕੀਤੀ ਤੇ ਇਸ ਪੂਰੀ ਚੜ੍ਹਾਈ ਲਈ 21 ਦਿਨ ਦੇ ਕਰੀਬ ਸਮਾਂ ਲੱਗਿਆ | ਉਸ ਨੇ ਅਮਾ ਡਬਲਾਮ ਚੋਟੀ ਉੱਤੇ ਚਿੱਟੀ ਚੁੰਨੀ ਲਹਿਰਾ ਕੇ ਕਿਹਾ ਕਿ 'ਇਹ ਚੁੰਨੀ ਮੇਰੇ ਪੰਜਾਬ ਦੀ ਨਿਸ਼ਾਨੀ ਹੈ | ਮੇਰੇ ਪੰਜਾਬ ਲਈ, ਮੇਰੀ ਪੰਜਾਬੀਅਤ ਲਈ ਤੇ ਸਾਰੀਆਂ ਦੁਨੀਆਂ ਦੀਆਂ ਔਰਤਾਂ ਲਈ ਮੈਂ ਇਹ ਚੋਟੀ ਸਰ ਕੀਤੀ ਹੈ | ਚਿੱਟੀ ਬਰਫ਼ ਵਿੱਚ ਲਹਿਰਾਈ ਇਹ ਚਿੱਟੀ ਚੁੰਨੀ ਸਾਰੀ ਦੁਨੀਆਂ ਲਈ ਸਾਂਤੀ ਦਾ ਪ੍ਰਤੀਕ ਹੈ | ਇਸ ਮੌਕੇ ਗ੍ਰੰਥੀ ਮਹਿੰਦਰ ਸਿੰਘ, ਗੁਰਦੁਆਰਾ ਪ੍ਰਧਾਨ ਤੇਜਿੰਦਰ ਸਿੰਘ ਪੰਧੇਰ, ਹਰਮੇਲ ਸਿੰਘ, ਭੁਪਿੰਦਰ ਸਿੰਘ, ਜੋਰਾ ਸਿੰਘ ਲੰਬੜਦਾਰ, ਭੁਪਿੰਦਰ ਸਿੰਘ ਡੱਡੀ, ਰਾਮ ਸਿੰਘ ਪੰਧੇਰ, ਬਿਕਰਮਜੀਤ ਸਿੰਘ ਸੋਨੂ, ਅਵਤਾਰ ਸਿੰਘ ਗਰੇਵਾਲ, ਮਨਦੀਪ ਸਿੰਘ ਪੰਧੇਰ, ਸੁਖਜੀਵਨ ਸਿੰਘ, ਮਨਜੀਤ ਸਿੰਘ ਜੀਤੀ, ਗੁਰਪ੍ਰੀਤ ਸਿੰਘ ਗੋਪੀ, ਗੁਰਮੁਖ ਸਿੰਘ, ਸੁਖਵਿੰਦਰ ਸਿੰਘ, ਧਰਮਿੰਦਰ ਸਿੰਘ, ਹਰਜੀਤ ਸਿੰਘ ਜੀਤੀ, ਗੁਰਿੰਦਰ ਸਿੰਘ ਗਿੰਦੀ, ਆਦਿ ਪਰਿਵਾਰਕ ਮੈਂਬਰ ਤੇ ਨਗਰ ਨਿਵਾਸੀ ਹਾਜ਼ਰ ਸਨ |