23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਅਗਰਵਾਲ ਸਮਾਜ ਦੇ ਵਕਾਰੀ ਅਹੁਦਿਆਂ ਨੂੰ ਲੈ ਕੇ ਚੋਣ ਪ੍ਰਚਾਰ ਸਮਾਪਤ

Ad Position 21
No active advertisement
ਅਜੀਤ ਡੈਸਕ 26-04-2026
ਸਮਾਣਾ, 25 ਅਪ੍ਰੈਲ (ਸਾਹਿਬ ਸਿੰਘ, ਪ੍ਰੀਤਮ ਸਿੰਘ ਨਾਗੀ)-ਇਤਿਹਾਸਕ ਸ਼ਹਿਰ ਸਮਾਣਾ ਦੀ ਮੁੱਖ ਬਿਰਾਦਰੀ ਅਗਰਵਾਲ ਦੇ ਵਕਾਰੀ ਅਹੁਦਿਆਂ ਨੂੰ ਲੈ ਕੇ ਚੋਣ ਪ੍ਰਚਾਰ ਖ਼ਤਮ ਹੋ ਗਿਆ ਹੈ | ਵੋਟਾਂ ਐਤਵਾਰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ | ਸ਼ਹਿਰ ਦੇ ਅਗਰਵਾਲ ਸਮਾਜ ਦੀ ਵਕਾਰੀ ਤੇ ਮਹੱਤਵਪੂਰਨ ਸੰਸਥਾ ਅਗਰਵਾਲ ਧਰਮਸ਼ਾਲਾ ਤੇ ਸਕੂਲ ਕਮੇਟੀ ਦੇ ਪ੍ਰਧਾਨ ਲਈ ਦਰਸ਼ਨ ਮਿੱਤਲ ਤੇ ਦੇਵਕੀ ਨੰਦਨ ਬਿੱਟੂ ਦਾ ਆਹਮੋ-ਸਾਹਮਣੇ ਮੁਕਾਬਲਾ ਹੈ | ਤੀਸਰਾ ਉਮੀਦਵਾਰ ਰਾਕੇਸ਼ ਕੁਮਾਰ ਵੀ ਮੈਦਾਨ ਵਿਚ ਹੈ ਪਰ ਮੁਕਾਬਲਾ ਮਿੱਤਲ ਅਤੇ ਬਿੱਟੂ ਦਰਮਿਆਨ ਹੀ ਬਣਿਆ ਹੋਇਆ ਹੈ | ਪ੍ਰਧਾਨਗੀ ਲਈ ਚੋਣ ਲੜਾਈ ਸਿੱਧੀ ਬਣੀ ਹੋਈ ਹੈ | ਕੁਲ 3566 ਵੋਟਰ ਪ੍ਰਧਾਨ ਅਤੇ ਮੈਂਬਰ ਦੀ ਚੋਣ ਲਈ ਦੁਹਰੀ ਵੋਟ ਪਾਉਣਗੇ | ਕਮੇਟੀ ਦੇ 14 ਮੈਂਬਰਾਂ ਦੀ ਚੋਣ ਲਈ ਸ਼ਹਿਰ ਨੂੰ 14 ਜੋਨਾਂ ਵਿਚ ਵੰਡਿਆ ਗਿਆ ਹੈ | 14 ਜੋਨਾਂ ਵਿਚੋਂ 6 ਜੋਨ ਤੋਂ ਮੈਂਬਰ ਨਿਰਵਿਰੋਧ ਚੁਣੇ ਗਏ ਹਨ | ਮੁਕਾਬਲਾ ਸਿਰਫ਼ 8 ਜੋਨਾਂ ਵਿਚ ਚੱਲ ਰਿਹਾ ਹੈ | ਜੋਨ ਏ ਤੋਂ ਪਰਵੇਸ਼ ਕੁਮਾਰ ਗਰਗ, ਡੀ ਤੋਂ ਸੱਜਣ ਜਿੰਦਲ, ਈ ਤੋਂ ਸੰਦੀਪ ਬਾਂਸਲ, ਐਫ਼ ਤੋਂ ਮਨੀਸ਼ ਬਾਂਸਲ, ਜੇ ਤੋਂ ਨਵੀਨ ਕੁਮਾਰ ਅਤੇ ਐਨ ਤੋਂ ਬਿ੍ਸ਼ ਭਾਨ ਕਾਂਸਲ ਬਿਨਾਂ ਮੁਕਾਬਲਾ ਚੋਣ ਜਿੱਤ ਗਏ ਹਨ | ਜੋਨ ਬੀ ਦੀਵਾਨ ਟੋਡਰ ਮੱਲ ਤੋਂ ਗੌਰਵ ਜਿੰਦਲ ਅਤੇ ਰਮਨਦੀਪ (ਰਮਨ ਗੁਪਤਾ), ਜੋਨ ਸੀ ਗੌਰਵ ਕਾਂਸਲ ਤੇ ਸੰਜੀਵ ਮਿੱਤਲ, ਜੋਨ ਜੀ ਤੋਂ ਨਰੇਸ਼ ਕੁਮਾਰ ਤੇ ਰਵੀ ਕੁਮਾਰ ਟਿੰਮਾ, ਜੋਨ ਐੱਚ ਰਾਮ ਕਿਸ਼ਨ ਪਰਮਹੰਸ ਤੋਂ ਲਾਭ ਕੁਮਾਰ ਗੋਇਲ ਤੇ ਵਿਕਾਸ ਸਿੰਗਲਾ, ਜੋਨ ਆਈ ਸਮਰਾਟ ਚੰਦਰ ਗੁਪਤ ਤੋਂ ਭਾਰਤ ਭੂਸ਼ਨ ਗੋਇਲ ਤੇ ਰਾਕੇਸ਼ ਕੁਮਾਰ ਬੋਬੀ ਚੌਧਰੀ, ਜੋਨ ਕੇ ਤੋਂ ਨਿਸ਼ਾਂਤ ਸਿੰਗਲਾ ਅਤੇ ਸਾਹਿਲ ਗੋਇਲ ਅਤੇ ਜੋਨ ਐਮ ਸਵਾਮੀ ਦਇਆਨੰਦ ਸਰਸਵਤੀ ਤੋਂ ਰਿਸ਼ੂ ਸਿੰਗਲਾ ਕਰਹਾਲੀ ਤੇ ਰਾਜਿੰਦਰ ਕੁਮਾਰ ਦਰਮਿਆਨ ਸਖ਼ਤ ਤੇ ਸਿੱਧਾ ਮੁਕਾਬਲਾ ਹੈ | ਜੋਨ ਐਲ ਤੋਂ ਪੰਕਜ ਬਾਂਸਲ, ਰਾਜ ਕੁਮਾਰ ਤੇ ਤੇਜਿੰਦਰ ਕੁਮਾਰ ਸੋਨੂੰ ਦਰਮਿਆਨ ਤਿਕੋਣਾ ਮੁਕਾਬਲਾ ਹੈ | ਇਸ ਚੋਣ ਲਈ 7 ਬੂਥ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਮਾਣਾ ਵਿਖੇ ਬਣਾਏ ਗਏ ਹਨ | ਚੋਣ ਲੜ ਰਹੇ ਉਮੀਦਵਾਰਾਂ ਦੀ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਹੈ | ਉਹ ਆਪਣੀ ਹਰ ਕੋਸ਼ਿਸ਼ ਨਾਲ ਚੋਣ ਜਿੱਤਣਾ ਚਾਹੁੰਦੇ ਹਨ | ਪ੍ਰਧਾਨਗੀ ਦੇ ਆਹੁਦੇ ਲਈ ਜ਼ਿਆਦਾ ਭੱਜ ਦੌੜ ਕੀਤੀ ਜਾ ਰਹੀ ਹੈ | ਉਨ੍ਹਾਂ ਚੋਣ ਜਿੱਤਣ ਲਈ ਦਿਨ-ਰਾਤ ਇਕ ਕੀਤਾ ਹੋਇਆ ਹੈ | ਤਾਜ਼ ਕਿਸ ਦੇ ਸਿਰ 'ਤੇ ਸਜੇਗਾ, ਐਤਵਾਰ ਦੇਰ ਰਾਤ ਪਤਾ ਲੱਗ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਚੌਧਰੀ ਨਿਰਮਲ ਸਿੰਘ ਭੱਟੀਆਂ ਵਲੋਂ ਹਲਕਾ ਸਨੌਰ 'ਚ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਮੁਹਿੰਮ ਸ਼ੁਰੂ ਅਗਲੀ ਖ਼ਬਰ ਸੀ.ਐਚ.ਸੀ. ਵਿਖੇ ਮਨਾਇਆ ਮਲੇਰੀਆ ਦਿਵਸ
Ad Position 24