ਪਾਤੜਾਂ, 25 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਦੀ ਨਗਰ ਕੌਸਲ ਭੰਗ ਹੋਣ ਮਗਰੋਂ ਇਸ ਦੀਆਂ ਛੇਤੀ ਹੀ ਹੋਣ ਜਾ ਰਹੀਆਂ ਚੋਣਾਂ ਦੀ ਸੰਭਵਨਾਂ ਨੂੰ ਲੈ ਕੇ ਸੰਭਾਵੀ ਉਮੀਦਵਾਰਾਂ ਨੇ ਕਮਰਕੱਸੇ ਕਰ ਲਏ ਹਨ | ਜਿਨ੍ਹਾਂ ਵਿਚ ਸਭ ਤੋਂ ਜਿਆਦਾ ਸਰਗਰਮ ਸਤ੍ਹਾ ਧਾਰੀ ਪਾਰਟੀ ਵਲੋਂ ਚੋਣ ਲੜਨ ਲਈ ਸੰਭਾਵੀ ਉਮੀਦਵਾਰਾਂ ਨੇ ਸਰਗਰਮੀਆਂ ਤੇਜ ਕੀਤੀਆਂ ਹੋਈਆਂ ਹਨ ਅਤੇ ਉਨ੍ਹਾਂ ਵਲੋਂ ਜਿੱਥੇ ਵੋਟਰਾਂ ਨਾਲ ਘਰਾਂ ਜਾ ਕੇ ਸੰਪਰਕ ਕੀਤਾ ਜਾ ਰਿਹਾ ਹੈ ਉੱਥੇ ਹੀ ਹੋਰ ਪ੍ਰਚਾਰ ਸਧਾਨਾਂ ਰਾਂਹੀ ਆਪਣੀ ਦਾਅਵੇਦਾਰੀ ਪੇਸ਼ ਕਰਕੇ ਸਮਰਥਨ ਮੰਗਿਆ ਜਾ ਰਿਹਾ ਹੈ | ਪਾਤੜਾਂ ਦੇ ਵਾਰਡ ਨੰਬਰ 1 ਵਿਚ ਜਿੱਥੇ ਮਾਰਕਿਟ ਕਮੇਟੀ ਪਾਤੜਾਂ ਦੇ ਸਬਾਕਾ ਚੇਅਰਮੈਨ ਜੈ ਪ੍ਰਤਾਪ ਸਿੰਘ ਡੇਜੀ ਦੀ ਨੂੰ ਹ ਕੌਸਲਰ ਸੀ | ਇਸ ਵਾਰਡ ਤੋਂ ਹੁਣ ਕੁਲਦੀਪ ਸਿੰਘ ਥਿੰਦ ਮੈਬਰ ਕੰਬੋਜ ਵੈਲਫੇਅਰ ਬੋਰਡ ਵੱਲੋਂ ਕੁੱਝ ਸਾਲਾਂ ਤੋਂ ਸਰਗਰਮੀਆਂ ਸ਼ੁਰੂ ਕਰਕੇ ਵਾਰਡ ਦੇ ਵੋਟਰਾਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ | ਇਸ ਵਾਰਡ ਵਿੱਚ ਕਾਂਗਰਸ ਸਰਕਾਰ ਸਮੇਂ ਨਗਰ ਕੌਸਲ ਦੀ ਚੋਣ ਸਮੇਂ ਅਜ਼ਾਦ ਉਮੀਦਵਾਰ ਦੇ ਸਮਰਥਕਾਂ ਤੇ ਦਰਜ ਕੀਤੇ ਗਏ ਕੇਸ ਤੋਂ ਪੀੜਤ ਲੋਕਾਂ ਨਾਲ ਹਮਦਰਦੀ ਜਾਹਿਰ ਕਰਦਿਆਂ ਇਨ੍ਹਾਂ ਕੇਸਾਂ ਤੋਂ ਛੁਟਕਾਰਾ ਦਿਵਾਇਆ ਗਿਆ ਹੈ | ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਪੁਰਾਣੀ ਟੀਮ ਦੇ ਮੈਬਰ ਕੁਲਦੀਪ ਸਿੰਘ ਥਿੰਦ ਨੇ ਇਸ ਵਾਰਡ ਵਾਸੀਆਂ ਦੀ ਹਰ ਦੁੱਖ ਸੁੱਖ ਦੀ ਘੜੀ ਵਿਚ ਸ਼ਾਮਿਲ ਹੋ ਕੇ ਉਨ੍ਹਾਂ ਦਾ ਸਾਥ ਦਿੱਤਾ ਜਾ ਰਿਹਾ ਹੈ ਜਿਸ ਕਰਕੇ ਉਨ੍ਹਾਂ ਵੱਲੋਂ ਇਸ ਵਾਰਡ ਵਿਚ ਆਮ ਆਦਮੀ ਪਾਰਟੀ ਵਲੋਂ ਚੋਣ ਲੜਨ ਲਈ ਤਿਆਰੀਆਂ ਕੀਤੀ ਜਾ ਚੁੱਕੀਆਂ ਹਨ | ਵਾਰਡ ਨੰਬਰ 2 ਤੋਂ ਪਹਿਲਾਂ ਆਜ਼ਾਦ ਤੌਰ 'ਤੇ ਕੌਸਲਰ ਬਣੇ ਭਗਵਤ ਦਿਆਲ ਨਿੱਕਾ ਇਸ ਵਾਰ ਆਮ ਆਦਮੀ ਪਾਰਟੀ ਵਲੋਂ ਦਾਅਵੇਦਾਰੀ ਪੇਸ਼ ਕਰ ਰਹੇ ਹਨ | ਵਾਰਡ ਨੰਬਰ 4 'ਚ ਪਹਿਲਾਂ ਅਕਾਲੀ ਦਲ ਵੱਲੋਂ ਚੋਣ ਲੜ ਕੇ ਕੌਸਲਰ ਬਣੇ ਸੋਨੀ ਜਲੂਰ ਜੋ ਮਗਰੋਂ ਆਪ 'ਚ ਸ਼ਾਮਿਲ ਹੋ ਕੇ ਪਾਰਟੀ ਦੇ ਸੀਨੀਅਰ ਆਗੂ ਦੱਸੇ ਜਾਂਦੇ ਹਨ ਉਨ੍ਹਾਂ ਵੱਲੋਂ ਇਸ ਵਾਰ ਵਾਰਡ ਨੰਬਰ 3 'ਚ ਆਪ ਵਲੋਂ ਦਾਅਵੇਦਾਰ ਪੇਸ਼ ਕੀਤੀ ਜਾ ਰਹੀ ਹੈ | ਵਾਰਡ ਨੰਬਰ 4 ਤੋਂ ਇਲਾਕੇ 'ਚ ਸਮਾਜ ਸੇਵਾ 'ਚ ਆਪਣੀ ਵਧੀਆ ਪਹਿਚਾਣ ਰੱਖਦੇ ਅੰਮਿ੍ਤਪਾਲ ਸਿੰਘ ਕਾਲੇਕਾ ਸਾਬਕਾ ਪ੍ਰਧਾਨ ਨਗਰ ਕੌਸਲ ਪਾਤੜਾਂ, ਵਾਰਡ ਨੰਬਰ 5 ਤੋਂ ਕੁਲਦੀਪ ਸਿੰਘ ਬਿੱਟੂ ਬਿਦੇਸ਼ਾ, ਵਾਰਡ 6 ਤੋਂ ਦਰਗਾ ਦਾਸ ਸਿੰਗਲਾ, 7 ਤੋਂ ਪ੍ਰੇਮ ਗੁਪਤਾ ਸਾਬਕਾ ਪ੍ਰਧਾਨ ਨਗਰ ਕੌਸਲ, 8 ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨਵੀਰ ਸਿੰਘ ਸੰਧੂ, 10 ਤੋਂ ਆਪ ਦੇ ਸ਼ਹਿਰੀ ਪ੍ਰਧਾਨ ਮਦਨ ਲਾਲ, 11 ਤੋਂ ਕੁੱਝ ਦਿਨ ਪਹਿਲਾਂ ਆਪ 'ਚ ਸ਼ਾਮਿਲ ਹੋਏ ਗੁਰਮੀਤ ਅਰੋੜਾ, 12 ਤੋਂ ਕਰਮਾ ਸਿੰਘ, 13 ਤੋਂ ਕੰਵਲ ਵਧਵਾ ਅਤੇ ਜਗਜੀਤ ਸਿੰਘ ਭੰਗੂ, 16 ਤੋਂ ਕਰਿਸ਼ਨ ਕੁਮਾਰ, 17 ਤੋਂ ਆਮ ਦੇ ਸੀਨੀਅਰ ਆਗੂ ਰਾਣਾ ਪ੍ਰਤਾਪ ਸਿੰਘ ਅਤੇ ਅਜੇਪਾਲ ਸਿੰਘ ਕਾਲੇਕਾ ਵਲੋਂ ਆਮ ਆਦਮੀ ਪਾਰਟੀ ਵਲੋਂ ਚੋਣ ਲੜਨ ਦੀ ਦਾਅਵੇਦਾਰੀ ਪੇਸ਼ ਕਰਦਿਆਂ ਸੰਭਾਵੀ ਉਮੀਦਵਾਰ ਵਜੋਂ ਸਰਮਗਰਮੀ ਤੇਜ ਕੀਤੀਆਂ ਹੋਈਆਂ ਹਨ ਅਤੇ ਵੋਟਰਾਂ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਮ ਆਦਮੀ ਪਾਰਟੀ ਇਨ੍ਹਾਂ ਵਿੱਚੋਂ ਕਿਸ ਨੂੰ ਚੋਣ ਮੈਦਾਨ ਵਿਚ ਉਤਾਰਦੀ ਹੈ |