ਨਾਭਾ, 26 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ) ਵਿਚ ਸਲਾਨਾ ਨਿਰੀਖਣ ਕੀਤਾ ਗਿਆ | ਇਸ ਮੌਕੇ ਸਟੇਟ ਕਾਊਾਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਦੇ ਡਾਇਰੈਕਟਰ ਕਿਰਣ ਸ਼ਰਮਾ ਪੀਸੀਐਸ ਆਪਣੀ ਟੀਮ ਸਮੇਤ ਪਹੁੰਚੇ, ਜਿਥੇ ਉਨ੍ਹਾਂ ਵਲੋਂ ਡਾਇਟ ਵਿਚ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਉਨ੍ਹਾਂ ਨਾਲ ਸਹਾਇਕ ਡਾਇਰੈਕਟਰ ਬਲਵਿੰਦਰ ਸਿੰਘ ਸੈਣੀ, ਮੁੱਖ ਦਫ਼ਤਰ ਤੋਂ ਅਮਨ ਜੈਨ ਅਤੇ ਭਾਨੂ ਆਦਿ ਵੀ ਮੌਜੂਦ ਸਨ | ਡਾਇਰੈਕਟਰ ਕਿਰਣ ਸ਼ਰਮਾ ਵਲੋਂ ਡਾਇਟ ਦੀ ਕਾਰਗੁਜ਼ਾਰੀ 'ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਵਿਦਿਆਰਥੀਆਂ ਨੂੰ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ਼ਾਲੂ ਮਹਿਰਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰਵਿੰਦਰ ਪਾਲ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਮਨਵਿੰਦਰ ਕੌਰ , ਡਾਇਟ ਬਰਨਾਲਾ ਦੇ ਪਿ੍ੰਸੀਪਲ ਮਨੀਸ਼ ਮੋਹਨ ਸ਼ਰਮਾ, ਪਿ੍ੰਸੀਪਲ ਜਸਪਾਲ ਸਿੰਘ, ਪਿ੍ੰਸੀਪਲ ਗਣੇਸ਼ ਗੁਪਤਾ, ਮੁੱਖ ਅਧਿਆਪਕ ਜੀਵਨ ਕੁਮਾਰ, ਮੁੱਖ ਅਧਿਆਪਕਾ ਪਰਮਜੀਤ ਕੌਰ, ਬੀਪੀਈਓ ਭਾਦਸੋਂ2 ਜਗਜੀਤ ਸਿੰਘ, ਬੀਪੀਈਓ ਬਾਬਰਪੁਰ, ਮੇਜਰ ਸਿੰਘ, ਹਰਿੰਦਰ ਸਿੰਘ ਗਰੇਵਾਲ, ਡੀਆਰਸੀ (ਪ੍ਰਾਇਮਰੀ) ਰਾਜਵੰਤ ਸਿੰਘ ਅਤੇ ਡੀਆਰਸੀ (ਅੱਪਰ ਪ੍ਰਾਇਮਰੀ) ਲਲਿਤ ਮੋਦਗਿੱਲ ਆਦਿ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ | ਵਿਦਿਆਰਥੀਆਂ ਵਲੋਂ ਵੀ ਆਪਣੀਆਂ ਹਸਤਲਿਖਤਾਂ ਅਤੇ ਪੇਂਟਿੰਗਾਂ ਡਾਇਰੈਕਟਰ ਕਿਰਨ ਸ਼ਰਮਾ ਨੂੰ ਭੇਟ ਕੀਤੀਆਂ ਗਈਆਂ | ਇਹ ਅਫ਼ਸਰ ਤੇ ਡਾਇਟ ਦਾ ਨਿਊਜ਼ ਲੈਟਰ ਵੀ ਡਾਇਰੈਕਟਰ ਕਿਰਨ ਸ਼ਰਮਾ ਅਤੇ ਹੋਰ ਅਧਿਕਾਰੀਆਂ ਵਲੋਂ ਰਿਲੀਜ਼ ਕੀਤਾ ਗਿਆ | ਇਸ ਮੌਕੇ 'ਤੇ ਆਯੋਜਿਤ ਛੋਟੇ ਸਮਾਰੋਹ ਦੌਰਾਨ ਵਿਦਿਆਰਥੀਆਂ ਵਲੋਂ ''ਮੈਨੂੰ ਕੀ, ਤੈਨੂੰ ਕੀ ਅਤੇ ਸਾਨੂੰ ਕੀ'' ਨਾਟਕ ਦਾ ਸਫਲ ਮੰਚਨ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਪੰਜਾਬੀ ਲੋਕ ਨਾਚ ਭੰਗੜਾ, ਲੋਕਗੀਤ ਅਤੇ ਗਿੱਧਾ ਦੀ ਵੀ ਸ਼ਾਨਦਾਰ ਪੇਸ਼ਕਾਰੀ ਕੀਤੀ | ਇਸ ਮੌਕੇ ਪਿ੍ੰਸੀਪਲ ਸੰਦੀਪ ਨਾਗਰ, ਅਰਵਿੰਦਰ ਸਿੰਘ ਢਿੱਲੋਂ, ਯਾਦਵਿੰਦਰ ਕੁਮਾਰ, ਰਵਿੰਦਰ ਕੁਮਾਰ, ਅਜੀਤ ਸਿੰਘ , ਮੋਨਿਕਾ, ਸੋਨੀਆ ਧੀਰ, ਪ੍ਰੀਤੀ , ਆਸਾ ਰਾਣੀ, ਜਸਪ੍ਰੀਤ ਕੌਰ, ਸੰਜੀਵ ਕੁਮਾਰ, ਅਮਿਤ ਸਿੰਘ ਵੀ ਹਾਜ਼ਰ ਸਨ |