27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਬਿਜਲੀ ਦੇ ਲੰਮੇ ਕੱਟਾਂ ਕਾਰਨ ਇਨਵਰਟਰਾਂ ਨੇ ਖੜ੍ਹੇ ਕੀਤੇ ਹੱਥ

Ad Position 21
No active advertisement
ਅਜੀਤ ਡੈਸਕ 27-04-2026
ਰਾਜਪੁਰਾ, 26 ਅਪ੍ਰੈਲ (ਰਣਜੀਤ ਸਿੰਘ)-ਸਥਾਨਿਕ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿਚ ਲੱਗ ਰਹੇ ਬਿਜਲੀ ਦੇ ਮੀਲਾਂ ਲੰਮੇ ਕੱਟਾਂ ਕਾਰਨ ਇਨਵਰਟਰਾਂ ਨੇ ਹੱਥ ਖੜ੍ਹੇ ਕਰ ਦਿੱਤੇ ਹਨ | ਇਸ ਕਾਰਨ ਸਰਕਾਰ ਦੇ ਰੌਸ਼ਨ ਪੰਜਾਬ ਦੇ ਦਾਅਵਿਆਂ ਦੀ ਵੀ ਫੂਕ ਨਿਕਲੀ ਵਿਖਾਈ ਦੇ ਰਹੀ ਹੈ | ਜਾਣਕਾਰੀ ਮੁਤਾਬਿਕ ਬਿਜਲੀ ਦੇ ਲੰਮੇ ਕੱਟਾਂ ਕਾਰਨ ਲੋਕ ਖ਼ਾਸ ਤੌਰ 'ਤੇ ਬੱਚੇ ਅਤੇ ਬਜ਼ੁਰਗ ਕਾਫੀ ਜ਼ਿਆਦਾ ਪ੍ਰੇਸ਼ਾਨ ਹੋਏ ਪਏ ਹਨ | ਅਣਮਿਥੇ ਕੱਟਾਂ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ, ਅੰਤਾਂ ਦੀ ਗਰਮੀ ਕਾਰਨ ਇਨਵਰਟਰਾਂ ਦੇ ਵੀ ਬੈਂਡ ਬੱਜੇ ਪਏ ਹਨ | ਲੋਕਾਂ ਦਾ ਕਹਿਣਾ ਹੈ ਕਿ ਸਾਰਾ ਦਿਨ ਗਰਮੀ ਹੋਣ ਕਾਰਨ ਰਾਤ ਨੂੰ ਜਦੋਂ ਸੌਣ ਦੀ ਕੋਸ਼ਿਸ਼ ਕਰਦੇ ਹਨ ਤਾਂ ਬਿਜਲੀ ਗੁੱਲ ਹੋਣ ਕਾਰਨ ਰਾਤਾਂ ਵੀ ਜਾਗ ਕੇ ਕੱਟਣੀਆਂ ਪੈ ਰਹੀਆਂ ਹਨ | ਇਸ ਦੇ ਨਾਲ ਹੀ ਕਈਆਂ ਥਾਵਾਂ 'ਤੇ ਬਿਜਲੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ | ਗਰਮੀ ਦਾ ਸੀਜ਼ਨ ਹੋਣ ਕਾਰਨ ਪਾਣੀ ਦੀ ਵੀ ਜ਼ਿਆਦਾ ਲੋੜ ਹੁੰਦੀ ਹੈ | ਜਦੋਂ ਬਿਜਲੀ ਚਲੀ ਜਾਂਦੀ ਹੈ ਤਾਂ ਗਲੀਆਂ ਵਿਚ ਵੀ ਹਨੇਰੇ ਦਾ ਪਹਿਰਾ ਹੋ ਜਾਂਦਾ ਹੈ | ਇਸ ਹਨੇਰੇ ਦਾ ਫਾਇਦਾ ਕਈ ਵਾਰ ਸਮਾਜ ਵਿਰੋਧੀ ਅਨਸਰ ਚੁੱਕ ਸਕਦੇ ਹਨ | ਆਮ ਲੋਕਾਂ ਦਾ ਕਹਿਣਾ ਹੈ ਕਿ ਇਕ ਪਾਸੇ ਸਰਕਾਰ ਰੋਲਾ ਪਾ ਰਹੀ ਹੈ ਕਿ ਬਿਜਲੀ ਸਰਪਲੱਸ ਹੋ ਗਈ ਅਤੇ ਦੂਜੇ ਬੰਨੇ ਪਿੰਡਾਂ ਅਤੇ ਸ਼ਹਿਰਾਂ ਵਿਚ ਬਿਜਲੀ ਦੇ ਕੱਟਾਂ ਕਾਰਨ ਲੋਕੀ ਤਰਾਹ-ਤਰਾਹ ਕਰ ਰਹੇ ਹਨ | ਆਮ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਬਰ ਦੇ ਫਿਊਜ ਉੱਡੇ ਪਏ ਹਨ, ਲੋਕ ਬਿਜਲੀ ਦੀ ਮਾੜੀ ਕਾਰਗੁਜ਼ਾਰੀ ਕਾਰਨ ਸੜਕਾਂ 'ਤੇ ਉੱਤਰਨ ਲਈ ਮਜਬੂਰ ਹੋਏ ਹਨ | ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਘੱਟੋ-ਘੱਟ ਰਾਤ ਨੂੰ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ | ਆਮ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਘੂਕ ਸੁੱਤੀ ਪਈ ਹੈ ਜਦ ਕਿ ਲੋਕਾਂ ਦੀ ਨੀਂਦ ਉੱਡੀ ਪਈ ਹੈ |
Ad Position 22
No active advertisement
ਪਿਛਲੀ ਖ਼ਬਰ ਭਾਸ਼ਾ ਵਿਭਾਗ ਦੀ 'ਪ੍ਰੀਤ ਨਗਰ ਯਾਤਰਾ' ਰਵਾਨਾ ਅਗਲੀ ਖ਼ਬਰ ਸ਼ਵੇਤਾ ਵਰਮਾ ਵਲੋਂ ਵਾਰਡ ਨੰਬਰ 3 ਤੋਂ ਚੋਣ ਲੜਨ ਸੰਬੰਧੀ ਸਰਗਰਮੀਆਂ ਸ਼ੁਰੂ
Ad Position 24