ਭਾਸ਼ਾ ਵਿਭਾਗ ਦੀ 'ਪ੍ਰੀਤ ਨਗਰ ਯਾਤਰਾ' ਰਵਾਨਾ
ਅਜੀਤ ਡੈਸਕ
27-04-2026
ਦੋਨੋਂ ਬੱਸਾਂ 'ਚ ਵੱਖ-ਵੱਖ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਤੋਂ ਸਾਹਿਤਕਾਰ ਤੇ ਸਾਹਿਤ ਰਸੀਏ ਸ਼ਾਮਲ ਹੋਣਗੇ | 'ਪ੍ਰੀਤ ਨਗਰ ਯਾਤਰਾ' ਦੀ ਰਵਾਨਗੀ ਸਮੇਂ ਡਾਇਰੈਕਟਰ ਭਾਸ਼ਾਵਾਂ ਨੇ ਦੱਸਿਆ ਕਿ ਇਸ ਯਾਤਰਾ 'ਚ ਸੂਬੇ ਭਰ 'ਚੋਂ ਸੌ ਤੋਂ ਵਧੇਰੇ ਸਾਹਿਤਕਾਰ ਪ੍ਰੀਤ ਨਗਰ ਪਹੁੰਚਣਗੇ ਅਤੇ ਇਨ੍ਹਾਂ ਦਾ ਸਵਾਗਤ ਕਰਨ ਲਈ ਮਾਝੇ ਦੇ ਸਾਹਿਤਕਾਰ ਪਹਿਲਾ ਹੀ ਮੌਜੂਦ ਹੋਣਗੇ | ਉਨ੍ਹਾਂ ਦੱਸਿਆ ਕਿ ਪ੍ਰੀਤ ਨਗਰ ਵਿਖੇ ਸ. ਪ੍ਰੀਤਲੜੀ ਨਾਲ ਜੁੜੀਆਂ ਵੱਖ-ਵੱਖ ਥਾਵਾਂ ਦੇ ਦਰਸ਼ਨ ਕਰਨ ਉਪਰੰਤ ਆਡੀਟੋਰੀਅਮ ਵਿਖੇ ਸਮਾਗਮ ਦਾ ਕਰਵਾਇਆ ਜਾਵੇਗਾ | ਜਿਸ ਦੌਰਾਨ ਸ. ਪ੍ਰੀਤਲੜੀ ਦੇ ਪੁੱਤਰ ਹਿਰਦੇਪਾਲ ਸਿੰਘ ਉਨ੍ਹਾਂ ਦੇ ਜੀਵਨ ਬਾਰੇ ਚਾਨਣਾ ਪਾਉਣਗੇ ਅਤੇ ਡਾ. ਹਰਭਜਨ ਸਿੰਘ ਭਾਟੀਆ ਉਨ੍ਹਾਂ ਦੀਆਂ ਲਿਖਤਾਂ ਬਾਰੇ ਜਾਣਕਾਰੀ ਦੇਣਗੇ | ਇਸ ਤੋਂ ਇਲਾਵਾ ਉੱਘੇ ਨਾਟਕਕਾਰ ਕੇਵਲ ਧਾਲੀਵਾਲ ਵਲੋਂ ਤਿਆਰ ਕੀਤੀ ਪ੍ਰੀਤ ਨਗਰ ਬਾਰੇ ਦਸਤਾਵੇਜ਼ੀ ਫ਼ਿਲਮ 'ਸੁਪਨਿਆਂ ਦੀ ਧਰਤੀ' ਵਿਖਾਈ ਜਾਵੇਗੀ | ਇਸ ਯਾਤਰਾ 'ਚ ਡਾ. ਲਕਸ਼ਮੀ ਨਰਾਇਣ ਭੀਖੀ, ਕਮਲਜੀਤ ਨੀਲੋਂ, ਡਾ. ਬਲਵੀਰ ਕੌਰ ਪੰਧੇਰ, ਰਾਜੇਸ਼ ਸ਼ਰਮਾ, ਬਲਜਿੰਦਰ ਮਾਨ, ਰਵਿੰਦਰ ਚੋਟ, ਹਰਪ੍ਰੀਤ ਰਾਣਾ, ਅੰਗਰੇਜ਼ ਸਿੰਘ, ਅਵਤਾਰਜੀਤ ਸਿੰਘ, ਭਾਸ਼ੋ, ਡਾ. ਵੀਰਪਾਲ ਕੌਰ, ਪ੍ਰੀਤਮ ਸਿੰਘ ਜੌਹਲ, ਜਸਵੀਰ ਝੱਜ, ਗੁਰਿੰਦਰ ਗੈਰੀ, ਕਰਨੈਲ ਸਿੰਘ ਵਜ਼ੀਰਾਬਾਦੀ, ਗੁਰਚਰਨ ਕੌਰ ਕੋਚਰ, ਸੰਤ ਸਿੰਘ ਸੋਹਲ, ਅੰਮਿ੍ਤਪਾਲ ਕੌਰ, ਰਾਜਪਾਲ ਕੌਰ, ਬਲਵਿੰਦਰ ਭੱਟੀ, ਰਿਪਨਜੋਤ ਬੱਗਾ ਸੋਨੀ, ਅਨਿਲ ਕੁਮਾਰ ਗੋਇਲ, ਭੁਪਿੰਦਰਪ੍ਰੀਤ ਸਿੰਘ, ਸਰਬਜੀਤ ਗਿੱਲ, ਸੁਨੀਤਾ ਸਨੂ ਆਦਿ ਸ਼ਾਮਲ ਹਨ | ਇਸ ਯਾਤਰਾ ਦੇ ਪ੍ਰਬੰਧ ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਖੋਜ ਅਫ਼ਸਰ ਡਾ. ਸੰਤੋਖ ਸੁੱਖੀ, ਡਾ. ਸੁਖਦਰਸ਼ਨ ਸਿੰਘ ਚਹਿਲ, ਸਤਪਾਲ ਸਿੰਘ ਚਹਿਲ, ਡਾ. ਮਨਜਿੰਦਰ ਸਿੰਘ, ਖੋਜ ਸਹਾਇਕ ਹਰਪ੍ਰੀਤ ਸਿੰਘ, ਅਰੁਨ ਕੁਮਾਰ, ਤਰਲੋਕ ਨੇਗੀ, ਰਾਜਵਿੰਦਰ ਸਿੰਘ ਤੇ ਅਨਮੋਲ ਆਦਿ ਕਰ ਰਹੇ ਹਨ |