ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਬਨੂੜ ਕੌਂਸਲ ਤੇ 'ਆਪ' ਦਾ ਕਬਜ਼ਾ, 13 'ਚੋਂ 10 ਉਮੀਦਵਾਰ ਰਹੇ ਜੇਤੂ

Ad Position 21
No active advertisement
ਅਜੀਤ ਡੈਸਕ 30-05-2026
ਬਨੂੜ, 29 ਮਈ (ਭੁਪਿੰਦਰ ਸਿੰਘ)-ਆਮ ਆਦਮੀ ਪਾਰਟੀ ਨੇ ਬਨੂੜ ਨਗਰ ਕੌਂਸਲ ਦੇ 13 'ਚੋਂ 10 ਵਾਰਡਾਂ 'ਤੇ ਜਿੱਤ ਦਰਜ ਕਰਾ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੰਮਾਂ 'ਤੇ ਮੋਹਰ ਲਾਈ ਹੈ | ਕਾਂਗਰਸ ਦੇ ਤਿੰਨ ਉਮੀਦਵਾਰ ਜੇਤੂ ਰਹੇ, ਜਦਕਿ ਭਾਜਪਾ ਦੀ ਕਾਰਗੁਜ਼ਾਰੀ ਕੁੱਝ ਵਾਰਡਾਂ 'ਤੇ ਠੀਕ ਰਹੀ ਹੈ ਪਰ ਅਕਾਲੀ ਦਲ ਦੀ ਹਾਲਤ ਨਾਂ-ਮਾਤਰ ਰਹੀ ਹੈ | ਮੌਕੇ 'ਤੇ ਹਲਕਾ ਵਿਧਾਇਕ ਨੀਨਾ ਮਿੱਤਲ ਦੇ ਪੁੱਤਰ ਲਵਿਸ ਮਿੱਤਲ ਆਪਣੇ ਸਮਰਥਕਾਂ ਨਾਲ ਗਿਣਤੀ ਕੇਂਦਰ ਤੋਂ ਬਾਹਰ ਖੜੇ ਜੇਤੂ ਉਮੀਦਵਾਰਾਂ ਨੂੰ ਵਧਾਈਆਂ ਦਿੰਦੇ ਰਹੇ | ਰਿਟਰਨਿੰਗ ਅਫ਼ਸਰ-ਕਮ-ਐਸਡੀਐਮ ਡਾ. ਅੰਕਿਤਾ ਕਾਂਸਲ ਵਲੋਂ ਘੋਸ਼ਿਤ ਕੀਤੇ ਨਤੀਜਿਆਂ ਅਨੁਸਾਰ 10 ਵਾਰਡਾਂ 'ਤੇ 'ਆਪ' ਉਮੀਦਵਾਰ ਜੇਤੂ ਰਹੇ ਹਨ | ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਵਾਰਡ ਨੰ. 5, 11 ਤੇ 13 ਵਿਚ ਜਿੱਤ ਹਾਸਿਲ ਕੀਤੀ | ਵਾਰਡ ਨੰ. 6 ਤੋਂ 'ਆਪ' ਦੇ ਉਮੀਦਵਾਰ ਹਰਜੋਤ ਸਿੰਘ ਬਾਜਵਾ ਨੇ ਸਿੱਧੇ ਮੁਕਾਬਲੇ ਵਿਚ ਕਾਂਗਰਸ ਦੇ ਲਛਮਣ ਸਿੰਘ ਚੰਗੇਰਾ ਨੂੰ 397 ਵੋਟਾਂ ਦੀ ਵੱਡੀ ਲੀਡ ਨਾਲ ਹਰਾਇਆ | ਉਸ ਨੂੰ 818 'ਚੋਂ 596 ਵੋਟਾਂ ਪਈਆਂ | ਲਛਮਣ ਸਿੰਘ ਚੰਗੇਰਾ ਤਿੰਨ ਵਾਰ ਕੌਂਸਲਰ ਤੇ ਇਕ ਵਾਰ ਕੌਂਸਲ ਪ੍ਰਧਾਨ ਰਹੇ ਹਨ | ਇਸੇ ਤਰਾਂ ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ ਨੂੰ ਵੀ ਹਾਰ ਦਾ ਮੰੂਹ ਵੇਖਣਾ ਪਿਆ | ਜਗਤਾਰ ਸਿੰਘ ਨੂੰ 'ਆਪ' ਦੇ ਕਰਨੈਲ ਸਿੰਘ ਨੇ 111 ਵੋਟਾਂ ਨਾਲ ਹਰਾਇਆ | 'ਆਪ' ਦੇ ਉਮੀਦਵਾਰ ਵਾਰਡ ਨੰ. 2 ਤੋਂ ਬਲਜੀਤ ਸਿੰਘ ਅਤੇ ਵਾਰਡ ਨੰ. 8 ਤੋਂ ਭਜਨ ਲਾਲ ਦੋਹਾਂ ਨੇ ਲਗਾਤਾਰ ਦੂਜੀ ਵਾਰ ਜਿੱਤ ਦਰਜ ਕਰਾਈ ਹੈ | 'ਆਪ' ਪਾਰਟੀ ਦੇ ਹੋਰ ਜੇਤੂਆਂ ਵਿਚ ਵਾਰਡ ਨੰ. 1 ਤੋਂ ਜਸਪਾਲ ਕੌਰ, ਵਾਰਡ ਨੰ. 3 ਤੋਂ ਸੁਦੇਸ਼ ਰਾਣੀ, ਵਾਰਡ ਨੰ. 4 ਤੋਂ ਲਖਵਿੰਦਰ ਸਿੰਘ ਲੱਕੀ ਸੰਧੂ, ਵਾਰਡ ਨੰ. 7 ਤੋਂ ਜਸਵੀਰ ਕੌਰ, ਵਾਰਡ ਨੰ. 9 ਤੋਂ ਪਰਵਿੰਦਰ ਕੌਰ ਤੇ ਵਾਰਡ ਨੰ. 10 ਤੋਂ ਜਸਵਿੰਦਰ ਕੌਰ ਜੇਤੂ ਰਹੇ ਹਨ | ਰਿਟਰਨਿੰਗ ਅਫ਼ਸਰ ਨਤੀਜਾ ਘੋਸ਼ਿਤ ਹੋਣ ਉਪਰੰਤ ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟ ਦਿੱਤੇ ਗਏ |
ਇਸੇ ਤਰ੍ਹਾਂ ਕਾਂਗਰਸ ਦੀ ਪ੍ਰੀਤੀ ਵਾਲੀਆ ਨੇ ਵਾਰਡ ਨੰ 5 ਤੋਂ ਤੀਜੀ ਵਾਰ ਜਿੱਤ ਦਰਜ ਕਰਾਈ ਹੈ | ਉਹ ਭਾਜਪਾ ਤੇ ਕਾਂਗਰਸ ਦੀ ਫਸਵੀਂ ਟੱਕਰ ਵਿਚ 137 ਵੋਟਾਂ ਨਾਲ ਜੇਤੂ ਰਹੇ | ਪ੍ਰੀਤੀ ਵਾਲੀਆਂ ਨੂੰ 569, ਭਾਜਪਾ ਦੀ ਕਾਮਿਨੀ ਥੰਮਣ ਨੂੰ 432 ਤੇ 'ਆਪ' ਦੀ ਰਵਜੀਤ ਕੌਰ ਨੂੰ 145 ਵੋਟ ਮਿਲੇ | ਵਾਰਡ ਨੰ. 11 ਤੇ 13 ਵਿਚ ਕ੍ਰਮਵਾਰ ਕਾਂਗਰਸ ਦੇ ਸਾਧੂ ਸਿੰਘ ਤੇ ਰਾਜਿੰਦਰ ਕੌਰ ਨੇ ਵੱਡੀ ਲੀਡ ਨਾਲ ਜਿੱਤ ਦਰਜ ਕਰਾਈ ਹੈ | ਜੇਤੂ ਉਮੀਦਵਾਰਾਂ ਦੇ ਸਮਰਥਕਾਂ ਨੇ ਢੋਲ ਧਮੱਕੇ ਨਾਲ ਬਿਨਾਂ ਕਿਸੇ ਭੜਕਾਹਟ ਤੋਂ ਜੇਤੂ ਜਲੂਸ ਕੱਢੇ ਅਤੇ ਜਿੱਤ ਦੇ ਜਸ਼ਨ ਮਨਾਏ ਅਤੇ ਪਟਾਕੇ ਚਲਾਏ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਸਮਾਣਾ 'ਚ 'ਆਪ' 13, ਕਾਂਗਰਸ 2, ਭਾਜਪਾ 2, ਸ਼ੋ੍ਰਮਣੀ ਅਕਾਲੀ ਦਲ 3 ਅਤੇ 1 ਆਜ਼ਾਦ ਜੇਤੂ ਅਗਲੀ ਖ਼ਬਰ ਆਜ਼ਾਦ ਉਮੀਦਵਾਰ ਸਾਬਕਾ ਪ੍ਰਧਾਨ ਸੁਜਾਤਾ ਚਾਵਲਾ ਨੇ ਜਿੱਤੀ ਚੋਣ
Ad Position 24
No active advertisement