ਸਮਾਣਾ, 29 ਮਈ (ਸਾਹਿਬ ਸਿੰਘ, ਪ੍ਰੀਤਮ ਸਿੰਘ ਨਾਗੀ, ਹਰਵਿੰਦਰ ਸਿੰਘ ਟੋਨੀ)-ਨਗਰ ਕੌਂਸਲ ਸਮਾਣਾ ਦੀ ਚੋਣਾਂ ਦੇ ਆਏ ਨਤੀਜਿਆਂ ਵਿਚ ਕੁਲ 21 ਸੀਟਾਂ ਵਿਚੋਂ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ 13, ਮੁੱਖ ਵਿਰੋਧੀ ਪਾਰਟੀ ਕਾਂਗਰਸ ਨੂੰ 2, ਸ਼੍ਰੋਮਣੀ ਅਕਾਲੀ ਦਲ (ਬ) 3, ਭਾਜਪਾ ਨੂੰ 2 ਅਤੇ ਇਕ ਸੀਟ ਆਜ਼ਾਦ ਉਮੀਦਵਾਰ ਨੂੰ ਮਿਲੀ ਹੈ | ਵਾਰਡ ਨੰਬਰ 1 (ਅਨੁਸੂਚਿਤ ਜਾਤੀ ਲਈ ਰਾਖਵਾਂ) ਤੋਂ ਆਪ ਦੀ ਰਾਣੀ ਦੇਵੀ 58 ਵੋਟਾਂ, ਵਾਰਡ ਨੰਬਰ 2 (ਆਮ) ਤੋਂ 'ਆਪ' ਦੇ ਪਾਰਸ ਸ਼ਰਮਾ 342 ਵੋਟਾਂ, ਵਾਰਡ ਨੰਬਰ 3 (ਜਨਰਲ ਔਰਤਾਂ ਲਈ ਰਾਖਵਾਂ) ਤੋਂ ਭਾਜਪਾ ਦੀ ਰੇਨੂੰ ਸ਼ਰਮਾ ਪਤਨੀ ਜਤਿੰਦਰ ਕੁਮਾਰ ਸ਼ਰਮਾ 138 ਵੋਟਾਂ, ਵਾਰਡ ਨੰਬਰ 4 (ਆਮ) ਤੋਂ 'ਆਪ' ਦੇ ਸੀਨੀਅਰ ਆਗੂ ਗੋਪਾਲ ਕ੍ਰਿਸ਼ਨ 885, ਵਾਰਡ ਨੰਬਰ 5 (ਆਮ ਸ਼੍ਰੇਣੀ ਦੀਆਂ ਔਰਤਾਂ ਲਈ ਰਾਖਵਾਂ) ਤੋਂ ਭਾਜਪਾ ਦੀ ਪੂਜਾ ਸਿੰਗਲਾ ਪਤਨੀ ਵਿਨੋਦ ਕੁਮਾਰ ਸਿੰਗਲਾ 308 ਵੋਟਾਂ, ਵਾਰਡ ਨੰਬਰ 6 (ਆਮ) ਤੋਂ ਆਪ ਦੇ ਸੀਨੀਅਰ ਆਗੂ ਤੇ ਨਗਰ ਕੌਂਸਲ ਸਮਾਣਾ ਦੇ ਸਾਬਕਾ ਪ੍ਰਧਾਨ ਕਪੂਰ ਚੰਦ ਬਾਂਸਲ 791 ਵੋਟਾਂ , ਵਾਰਡ ਨੰਬਰ 7 (ਆਮ ਸ਼ੇ੍ਰਣੀ ਦੀਆਂ ਔਰਤਾਂ ਲਈ ਰਾਖਵਾਂ) ਤੋਂ ਆਜ਼ਾਦ ਉਮੀਦਵਾਰ ਅਮਨਦੀਪ ਕੌਰ 285 ਵੋਟਾਂ, ਵਾਰਡ ਨੰਬਰ 8 (ਆਮ) ਤੋਂ ਆਪ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਰਾਣਾ ਸੇਖੋਂ 448 ਵੋਟਾਂ, ਵਾਰਡ ਨੰਬਰ 9 (ਆਮ ਸ਼੍ਰੇਣੀ ਦੀਆਂ ਔਰਤਾਂ ਲਈ ਰਾਖਵਾਂ) ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੀ ਮਨਜੀਤ ਕੌਰ 129 ਵੋਟਾਂ, ਵਾਰਡ ਨੰਬਰ 10 (ਆਮ) ਤੋਂ ਆਪ ਦੇ ਜਗਤਾਰ ਸਿੰਘ ਸੰਧੂ 123 ਵੋਟਾਂ, ਵਾਰਡ ਨੰਬਰ 11 (ਆਮ ਸ਼ੇ੍ਰਣੀ ਦੀਆਂ ਔਰਤਾਂ ਲਈ ਰਾਖਵਾਂ) ਤੋਂ ਆਪ ਦੀ ਆਸ਼ਾ ਰਾਣੀ, ਵਾਰਡ ਨੰਬਰ 12 (ਅਨੁਸੂਚਿਤ ਜਾਤੀ ਲਈ ਰਾਖਵਾਂ) ਤੋਂ ਆਪ ਦੇ ਧਰਮਪਾਲ 473 ਵੋਟਾਂ, ਵਾਰਡ ਨੰਬਰ 13 (ਮਹਿਲਾ (ਅਨੁਸੂਚਿਤ ਜਾਤੀ) ਤੋਂ ਆਪ ਦੀ ਬਬਲੀ ਦੇਵੀ 213 ਵੋਟਾਂ, ਵਾਰਡ ਨੰਬਰ 14 (ਆਮ) ਤੋਂ ਸੀਨੀਅਰ ਕਾਂਗਰਸ ਆਗੂ ਹਰਪ੍ਰੀਤ ਸਿੰਘ 'ਕੂਕਾ' 548 ਵੋਟਾਂ, ਵਾਰਡ ਨੰਬਰ 15 (ਆਮ ਸ਼੍ਰੇਣੀ ਦੀਆਂ ਔਰਤਾਂ ਲਈ ਰਾਖਵਾਂ) ਤੋਂ ਆਪ ਦੀ ਮਧੂ ਬਾਲਾ ਢੀਂਗਰਾ 567 ਵੋਟਾਂ, ਵਾਰਡ ਨੰਬਰ 16 (ਆਮ) ਤੋਂ ਟਕਸਾਲੀ ਕਾਂਗਰਸ ਆਗੂ ਬੇਅੰਤ ਸਿੰਘ ਪੱਪੀ 236 ਵੋਟਾਂ, ਵਾਰਡ ਨੰਬਰ 17 (ਆਮ ਸ਼੍ਰੇਣੀ ਦੀਆਂ ਔਰਤਾਂ ਲਈ ਰਾਖਵਾਂ) ਤੋਂ ਆਪ ਦੀ ਜੋਤੀ 160 ਵੋਟਾਂ, ਵਾਰਡ ਨੰਬਰ 18 (ਅਨੁਸੂਚਿਤ ਜਾਤੀ ਲਈ ਰਾਖਵਾਂ) ਤੋਂ ਸ਼ੋ੍ਰਮਣੀ ਅਕਾਲੀ ਦਲ (ਬ) ਦੀ ਕੋਮਲ ਮਹੰਤ , ਵਾਰਡ ਨੰਬਰ 19 (ਅਨੁਸੂਚਿਤ ਜਾਤੀ ਲਈ ਰਾਖਵਾਂ) ਤੋਂ ਆਪ ਦੇ ਬਲਦੇਵ ਸਿੰਘ 211 ਵੋਟਾਂ, ਵਾਰਡ ਨੰਬਰ 20 (ਪਛੜੀਆਂ ਸ਼੍ਰੇਣੀਆਂ ਲਈ ਰਾਖਵਾਂ) ਤੋਂ ਆਪ ਦੇ ਬੇਅੰਤ ਸਿੰਘ 265 ਵੋਟਾਂ ਅਤੇ ਵਾਰਡ ਨੰਬਰ 21 (ਆਮ ਸ਼੍ਰੇਣੀ ਦੀਆਂ ਔਰਤਾਂ ਲਈ ਰਾਖਵਾਂ) ਤੋਂ ਸ਼ੋ੍ਰਮਣੀ ਅਕਾਲੀ ਦਲ (ਬ) ਦੀ ਨਰਿੰਦਰ ਕੌਰ 211 ਵੋਟਾਂ ਨਾਲ ਜੇਤੂ ਰਹੇ ਹਨ | ਜਿੱਤਣ ਤੋਂ ਬਾਅਦ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਵਿਚ ਵਿਸ਼ਾਲ ਜੇਤੂ ਜਲੂਸ ਕੱਢਿਆ | ਉਨਾਂ ਸਮਾਣਾ ਵਾਸੀਆਂ ਦਾ ਧੰਨਵਾਦ ਕੀਤਾ ਜਿਨਾਂ ਨੇ 'ਆਪ' ਅਤੇ ਉਨ੍ਹਾਂ ਵਿਚ ਵਿਸ਼ਵਾਸ ਪ੍ਰਗਟ ਕੀਤਾ ਹੈ |