ਸਮਾਣਾ , 1 ਜੁਲਾਈ (ਪ੍ਰੀਤਮ ਸਿੰਘ ਨਾਗੀ)-ਸਮਾਜ ਸੇਵਾ ਦੀ ਆਪਣੀ ਸਾਲਾਨਾ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਲਾਇਨਜ਼ ਕਲੱਬ ਸਮਾਣਾ ਗੋਲਡ ਦੀ ਨਵੀਂ ਚੁਣੀ ਗਈ ਟੀਮ ਨੇ ਗਊ ਸੇਵਾ ਦੇ ਕਾਰਜ ਨਾਲ ਆਪਣੇ ਨਵੇਂ ਕਾਰਜਕਾਲ ਦੀ ਸ਼ੁਰੂਆਤ ਕੀਤੀ । ਕਲੱਬ ਦੇ ਮੈਂਬਰਾਂ ਨੇ ਗਊਸ਼ਾਲਾ ਪਹੁੰਚ ਕੇ ਗਊਆਂ ਦੀ ਸੇਵਾ ਕੀਤੀ ਅਤੇ ਉਨ੍ਹਾਂ ਲਈ ਚਾਰੇ ਦਾ ਪ੍ਰਬੰਧ ਕਰਕੇ ਸਮਾਜ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਇਸ ਮੌਕੇ ਕਲੱਬ ਦੇ ਪ੍ਰਧਾਨ ਲਾਇਨ ਮਨੀਸ਼ ਸਿੰਗਲਾ, ਸਕੱਤਰ ਲਾਇਨ ਗੌਰਵ ਅਗਰਵਾਲ, ਖਜ਼ਾਨਚੀ ਲਾਇਨ ਰਾਕੇਸ਼ ਗਰਗ, ਪੀ.ਆਰ.ਓ. ਲਾਇਨ ਵਿਨੀਤ ਗਰਗ ਅਤੇ ਪ੍ਰੋਜੈਕਟ ਚੇਅਰਮੈਨ ਲਾਇਨ ਲਵ ਮਿੱਤਲ ਦੀ ਅਗਵਾਈ ਹੇਠ ਸਾਰੇ ਮੈਂਬਰਾਂ ਨੇ ਸੇਵਾ ਕਾਰਜ ਵਿਚ ਹਿੱਸਾ ਲਿਆ। ਇਸ ਮੌਕੇ ਲਾਇਨ ਜੇ.ਪੀ. ਗਰਗ ਅਤੇ ਲਾਇਨ ਅਨੂਪ ਗੋਇਲ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਲਾਇਨਜ਼ ਕਲੱਬ ਦੀ ਪਹਿਚਾਣ ਸਮਾਜ ਸੇਵਾ ਹੈ ਅਤੇ ਨਵੀਂ ਟੀਮ ਵਲੋਂ ਗਊ ਸੇਵਾ ਨਾਲ ਕਾਰਜਕਾਲ ਦੀ ਸ਼ੁਰੂਆਤ ਕਰਨਾ ਕਲੱਬ ਦੀ ਸ਼ਾਨਦਾਰ ਪਰੰਪਰਾ ਦਾ ਪ੍ਰਤੀਕ ਹੈ । ਕਾਰਜਕ੍ਰਮ ਦੌਰਾਨ ਐਡਵੋਕੇਟ ਵਿਕਾਸ ਸ਼ਰਮਾ, ਐਡਵੋਕੇਟ ਨਵਦੀਪ ਢਿੱਲੋਂ, ਮਾਨਵ ਬਾਂਸਲ, ਹੁਸਨਦੀਪ ਬਾਂਸਲ, ਲਾਇਨ ਰਾਕੇਸ਼ ਗਰਗ, ਪਰੀਕਸ਼ਿਤ ਗਰਗ, ਅਤੇ ਲਾਇਨ ਯੋਗਿੰਦਰ ਗੋਇਲ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।