ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਦੀਵਾਨ ਥਰੇਜਾ ਨੇ ਜਨਮ ਦਿਨ 51 ਬੂਟੇ ਲਗਾ ਕੇ ਮਨਾਇਆ

Ad Position 21
No active advertisement
ਅਜੀਤ ਡੈਸਕ 02-07-2026
ਸਮਾਣਾ, 1 ਜੁਲਾਈ (ਹਰਵਿੰਦਰ ਸਿੰਘ ਟੋਨੀ)- ਅੱਜ ਦੇ ਸਮੇਂ ’ਚ ਜਿੱਥੇ ਜਨਮ ਦਿਨ ਮੌਕੇ ਕੇਕ ਕੱਟਣ ਅਤੇ ਸ਼ਾਨਦਾਰ ਸਮਾਰੋਹਾਂ ਦਾ ਰੁਝਾਨ ਵਧ ਰਿਹਾ ਹੈ, ਉੱਥੇ ਸੀਨੀਅਰ ਪੱਤਰਕਾਰ ਦੀਵਾਨ ਥਰੇਜਾ ਨੇ ਆਪਣੇ ਜਨਮ ਦਿਨ ਨੂੰ ਇਕ ਨਵਾਂ ਅਤੇ ਪ੍ਰੇਰਣਾਦਾਇਕ ਰੂਪ ਦਿੰਦਿਆਂ ਕੇਕ ਨਾ ਕੱਟਣ ਦਾ ਫ਼ੈਸਲਾ ਕੀਤਾ ਅਤੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੰਦਿਆਂ ਬੂਟੇ ਲਗਾਏ । ਇਹ ਵਿਲੱਖਣ ਉਪਰਾਲਾ ਸ਼ਿਵ ਸ਼ੰਕਰ ਯੂਥ ਸੇਵਾ ਦਲ ਦੇ ਸਹਿਯੋਗ ਨਾਲ ਕੀਤਾ ਗਿਆ । ਇਸ ਮੌਕੇ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਪਾਰਸ ਸ਼ਰਮਾ, ਸਮਾਜ ਸੇਵੀ ਨੀਟਾ ਚੀਮਾ, ਨਰਿੰਦਰ ਲੂਥਰਾ ਅਤੇ ਜਰਨਲਿਸਟ ਪ੍ਰੈੱਸ ਕਲੱਬ ਦੇ ਪ੍ਰਧਾਨ ਪ੍ਰੀਤਮ ਸਿੰਘ ਨਾਗੀ ਸਮੇਤ ਸਭ ਨੇ ਮਿਲ ਕੇ ਗੁਰਦੁਆਰਾ ਟਰੱਕ ਯੂਨੀਅਨ ਅਤੇ ਤਹਿਸੀਲ ਪਾਰਕ ਵਿਖੇ ਕਰੀਬ 51 ਪੌਦੇ ਲਗਾਏ। ਪ੍ਰੈੱਸ ਕਲੱਬ ਸਮਾਣਾ ਦੇ ਪ੍ਰਧਾਨ ਪ੍ਰੀਤਮ ਸਿੰਘ ਨਾਗੀ ਨੇ ਕਿਹਾ ਕਿ ਰੁੱਖ ਮਨੁੱਖੀ ਜੀਵਨ ਦਾ ਆਧਾਰ ਹਨ । ਵਧ ਰਹੇ ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਦੇ ਦੌਰ ਵਿਚ ਹਰ ਨਾਗਰਿਕ ਦਾ ਫ਼ਰਜ਼ ਬਣਦਾ ਹੈ ਕਿ ਵੱਧ ਤੋਂ ਵੱਧ ਪੌਦੇ ਲਗਾਏ । ਇਸ ਮੌਕੇ ਸ਼ਿਵ ਸ਼ੰਕਰ ਯੂਥ ਸੇਵਾ ਦਲ ਦੇ ਪ੍ਰਧਾਨ ਰਮਨ ਮਹਿੰਦਰਾ, ਮੌਜੂਦ ਸਮਾਜ ਸੇਵੀਆਂ ਅਤੇ ਪੱਤਰਕਾਰ ਭਾਈਚਾਰੇ ਨੇ ਦੀਵਾਨ ਥਰੇਜਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ । ਇਸ ਮੌਕੇ ਬਾਬਾ ਅਰੂੜ ਸਿੰਘ, ਪ੍ਰਦੀਪ ਕੁਮਾਰ ਮਿੰਕਾ, ਕਮਲ ਸ਼ਰਮਾ, ਸਨੀ ਪੋਪਲੀ, ਕਰਨ ਬਜਾਜ, ਟਰੱਕ ਯੂਨੀਅਨ ਦੇ ਮੈਨੇਜਰ ਵਿਨੋਦ ਬੱਬਰ, ਕੁਲਵਿੰਦਰ ਸਿੰਘ ਪੁਰੀ, ਸਮਾਜ ਸੇਵੀ ਨੀਟਾ ਚੀਮਾਂ, ਨਰਿੰਦਰ ਲੂਥਰਾ, ਲੱਕੀ ਥਰੇਜਾ ਅਤੇ ਹੋਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਪ੍ਰੋ. ਚੇਅਰਮੈਨ ਭਰਪੂਰ ਸਿੰਘ ਬਲਿੰਗ ਦੀ ਮਨਾਈ ਤੀਜੀ ਬਰਸੀ ਅਗਲੀ ਖ਼ਬਰ ਲਾਇਨਜ਼ ਕਲੱਬ ਸਮਾਣਾ ਗੋਲਡ ਦੀ ਨਵੀਂ ਟੀਮ ਨੇ ਗਊ ਸੇਵਾ ਨਾਲ ਆਪਣੇ ਕਾਰਜਕਾਲ ਦੀ ਕੀਤੀ ਸ਼ੁਰੂਆਤ
Ad Position 24
No active advertisement