ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਮਾਮਲਾ ਦੋ ਪਿੰਡਾਂ ਦੀ 65 ਵਿੱਘੇ ਸ਼ਾਮਲਾਟ ਜ਼ਮੀਨ ਨੂੰ 33 ਸਾਲਾ ਪੱਟੇ ’ਤੇ ਦੇਣ ਦਾ ਪਿੰਡ ਦਬਾਲੀ ਕਲਾਂ ਅਤੇ ਦਬਾਲੀ ਖ਼ੁਰਦ ਦੇ ਵਸਨੀਕਾਂ ਵਲੋਂ ਵਿਰੋਧ ’ਚ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 09-07-2026
ਰਾਜਪੁਰਾ, 8 ਜੁਲਾਈ (ਜੀ.ਪੀ. ਸਿੰਘ)-ਪਹਿਲਾਂ ਨੇੜਲੇ ਪਿੰਡ ਦਬਾਲੀ ਕਲਾਂ ਅਤੇ ਦਬਾਲੀ ਖ਼ੁਰਦ ਦੀ ਇਕ ਪੰਚਾਇਤ ਹੁੰਦੀ ਸੀ। ਸੰਨ 1998 ’ਚ ਦੋਵੇਂ ਪਿੰਡਾਂ ਦੀ ਪੰਚਾਇਤਾਂ ਵੱਖਰੀ-ਵੱਖਰੀ ਬਣਾ ਦਿੱਤੀ ਗਈ। ਇਸ ਦੌਰਾਨ ਦੋਵੇਂ ਪਿੰਡਾਂ ਦੀ ਸ਼ਾਮਲਾਤ 65 ਵਿੱਘੇ ਜ਼ਮੀਨ ਵੀ ਦਬਾਲੀ ਕਲਾਂ ਨੂੰ 60 ਫੀਸਦੀ ਅਤੇ ਦਬਾਲੀ ਖ਼ੁਰਦ ਨੂੰ 40 ਫੀਸਦੀ ਦੇ ਹਿਸਾਬ ਨਾਲ ਵੰਡ ਦਿੱਤੀ ਗਈ। ਇਹ ਸਿਲਸਿਲਾ ਹੁਣ ਤਕ ਸ਼ਾਤੀ ਨਾਲ ਚਲਦਾ ਰਿਹਾ। ਇਸ ਸਾਲ ਦੇ ਸ਼ੁਰੂ ਵਿਚ ਬੀ.ਡੀ.ਪੀ.ਓ. ਰਾਜਪੁਰਾ ਅਤੇ ਪੰਚਾਇਤ ਸਕੱਤਰ ਨੇ ਸੱਤਾ ਧਾਰੀਆਂ ਦੇ ਕਹਿਣ ’ਤੇ ਪ੍ਰਸ਼ਾਸ਼ਨ ਨਾਲ ਮਿਲੀਭੁਗਤ ਕਰਕੇ ਇਹ ਜ਼ਮੀਨ ਪਹਿਲਾਂ ਪੇਡਾ ਨੂੰ ਪਰਾਲੀ ਦੀ ਗੱਠਾਂ ਬਣਾਉਣ ਲਈ ਦੇ ਦਿੱਤੀ ਗਈ ਤੇ ਬਾਅਦ ਵਿਚ ਪੇਡਾ ਨੇ ਇਹ ਉਪਜਾਓ ਜ਼ਮੀਨ 33 ਸਾਲਾਂ ਲਈ ਹਿੰਦੁਸਤਾਨ ਪਾਵਰ ਕਾਰਪੋਰੇਸ਼ਨ ਲਿਮ. ਨੂੰ ਲੀਜ਼ ’ਤੇ ਦੇ ਦਿੱਤੀ। ਜਿਸ ਦਾ ਦੋਵੇਂ ਪੰਚਾਇਤਾਂ ਨੂੰ ਪਤਾ ਹੀ ਨਹੀਂ ਲੱਗਾ। ਪਿੰਡ ਦਬਾਲੀ ਕਲਾਂ ਦੀ ਸਰਪੰਚ ਹਰਬੰਸ ਕੌਰ ਦੇ ਪਤੀ ਜਗਤਾਰ ਸਿੰਘ ਅਤੇ ਦਬਾਲੀ ਖ਼ੁਰਦ ਦੀ ਸਰਪੰਚ ਸੁਰਿੰਦਰ ਕੌਰ ਦੇ ਪੁੱਤਰ ਕਮਲਜੀਤ ਸਿੰਘ ਨੇ ਦੱਸਿਆ ਕਿ 6-7 ਮਹੀਨੇ ਪਹਿਲਾਂ ਇਹਨਾਂ ਪਿੰਡਾਂ ਦੇ ਸਕੱਤਰ ਰਵਿੰਦਰ ਸਿੰਘ ਨੇ ਦਬਾਲੀ ਕਲਾਂ ਦੀ ਸਰਪੰਚ ਹਰਬੰਸ ਕੌਰ ਅਤੇ ਪੰਚਾਇਤ ਤੋਂ ਇਹ ਮਤਾ ਪਾਸ ਕਰਵਾ ਲਿਆ ਕਿ ਇਸ ਜ਼ਮੀਨ ਸਰਕਾਰ ਨੂੰ ਪਰਾਲੀ ਦੀ ਗੱਠਾਂ ਰੱਖਣ ਲਈ ਚਾਹੀਦੀ ਹੈ ਤੇ ਇਹ ਜ਼ਮੀਨ ਪੇਡਾ ਨੂੰ ਦੇ ਦਿੱਤੀ ਗਈ। ਪਰ ਇਸ ਸਬੰਧੀ ਪਿੰਡ ਦਬਾਲੀ ਖ਼ੁਰਦ ਦੀ ਸਰਪੰਚ ਸੁਰਿੰਦਰ ਕੌਰ ਅਤੇ ਉਸਦੀ ਪੰਚਾਇਤ ਨੂੰ ਭਿਣਕ ਨਹੀਂ ਪੈਣ ਦਿੱਤੀ। ਕੁੱਝ ਮਹੀਨੇ ਬਾਅਦ ਪੇਡਾ ਨੇ ਇਹ ਜ਼ਮੀਨ 33 ਸਾਲਾਂ ਲਈ ਹਿੰਦੁਸਤਾਨ ਪਾਵਰ ਕਾਰਪੋਰੇਸ਼ਨ ਲਿਮ. ਨੂੰ ਪੱਟੇ ਤੇ ਦੇ ਦਿੱਤੀ। ਜਿਸ ਤੇ ਐੱਚ.ਪੀ.ਸੀ.ਐੱਲ. ਵਾਲੇ ਇਸ ਜ਼ਮੀਨ ਤੇ ਬਾਇਓ ਗੈਸ ਦਾ ਪਲਾਂਟ ਲਗਾਉਣ ਜਾ ਰਹੇ ਹਨ ਤੇ ਅੱਜ ਜ਼ਮੀਨ ’ਤੇ ਪ੍ਰਸ਼ਾਸ਼ਨ ਦੀ ਮਦਦ ਨਾਲ ਕਬਜਾ ਲੈਣ ਆ ਰਹੇ ਹਨ। ਇਸ ਦੀ ਸੂਚਨਾਂ ਮਿਲਦੇ ਹੀ ਦੋਵੇਂ ਪਿੰਡਾਂ ਦੇ ਵਸਨੀਕ ਇਕੱਠੇ ਹੋ ਗਏ ਅਤੇ ਉਹ ਉਕਤ ਜ਼ਮੀਨ ’ਤੇ ਧਰਨਾ ਲਗਾ ਕੇ ਇਸ ਦਾ ਵਿਰੋਧ ਕੀਤਾ ਅਤੇ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜੀ ਕੀਤੀ ਤੇ ਮੰਗ ਕੀਤੀ ਕਿ ਉਹਨਾਂ ਦੇ ਪਿੰਡਾਂ ਦੀ 65 ਵਿੱਘੇ ਜ਼ਮੀਨ ਪਿੰਡਾਂ ਨੂੰ ਵਾਪਿਸ ਕੀਤੀ ਜਾਵੇ। ਦੋਵੇਂ ਪਿੰਡਾਂ ਦੀ ਪੰਚਾਇਤਾਂ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬੀ.ਡੀ.ਪੀ.ਓ. ਬਨਦੀਪ ਸਿੰਘ ਅਤੇ ਪੰਚਾਇਤ ਸਕੱਤਰ ਰਵਿੰਦਰ ਸਿੰਘ ਨੇ ਗੁਮਰਾਹ ਕਰਕੇ ਮਤੇ `ਤ ਦਸਤਖ਼ਤ ਕਰਵਾਏ ਹਨ। ਇਸ ਦੋਰਾਨ ਦੋਵੇਂ ਪਿੰਡਾਂ ਦੇ ਵਸਨੀਕਾਂ ਦੇ ਹੱਕ ਵਿਚ ਭਾਰਤੀ ਕਿਸਾਨ ਯੂਨੀਅਨ (ਚਡੂਨੀ) ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਹੈਪੀ, ਦਮਦਮੀ ਟਕਸਾਲ ਜੱਥਾ ਰਾਜਪੁਰਾ ਦੇ ਮੁਖੀ ਭਾਈ ਬਰਜਿੰਦਰ ਸਿੰਘ ਪਰਵਾਨਾ, ਅਕਾਲੀ ਦਲ ਵਾਰਿਸ ਪੰਜਾਬ ਦੇ ਗੁਰਦੀਪ ਸਿੰਘ ਮਰਦਾਂਪੁਰ ਵੀ ਪਹੰੁਚ ਗਏ ਤੇ ਉਹਨਾਂ ਕਿਹਾ ਕਿ ਉਹ ਦੋਵੇਂ ਪਿੰਡਾਂ ਨਾਲ ਹੋ ਰਹੇ ਧੱਕੇ ਦੇ ਖ਼ਿਲਾਫ਼ ਦੋਵੇਂ ਪਿੰਡਾਂ ਦੇ ਵਸਨੀਕਾਂ ਨਾਲ ਖੜ੍ਹੇ ਹਨ। ਇਸ ਮੋਕੇ ਜਸਪ੍ਰੀਤ ਸਿੰਘ ਅਮਨ, ਗੁਰਪ੍ਰੀਤ ਸਿੰਘ ਸਾਬਕਾ ਸਰਪੰਚ, ਜਗਤਾਰ ਸਿੰਘ ਸਾਬਕਾ ਸਰਪੰਚ, ਪੰਚ ਰਵਿੰਦਰ ਸਿੰਘ, ਸੁਖਦੇਵ ਸਿੰਘ ਮੀਤ ਪ੍ਰਧਾਨ ਬੀ.ਕੇ.ਯੂ. ਚਡੂਨੀ, ਕੁਲਵਿੰਦਰ ਸਿੰਘ ਰਾਈ ਮਾਜਰਾ, ਜਤਿੰਦਰ ਸਿੰਘ ਮੀਤ ਪ੍ਰਧਾਨ ਸਮੇਤ ਪਿੰਡਾਂ ਦੇ ਸੈਂਕੜੇ ਲੋਕ ਮੋਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਜੇਲ੍ਹ ਅੰਦਰ ਬਾਹਰੋਂ ਸੁੱਟੇ ਜਾ ਰਹੇ ਨੇ ਪੈਕਟ, 9 ਮੋਬਾਈਲ ਤੇ ਨਸ਼ੀਲੇ ਪਦਾਰਥ ਬਰਾਮਦ ਨਹੀਂ ਰੁਕ ਰਹੀਂ ਜੇਲ੍ਹ ’ਚ ਮੋਬਾਈਲ... ਅਗਲੀ ਖ਼ਬਰ ਚਰਨ ਸਿੰਘ ਰਲਹਨ ਬਣੇ ਆਲ ਇੰਡੀਆ ਕੰਬਾਈਨ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ
Ad Position 24
No active advertisement