ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਹਲਕਾ ਸ਼ੁਤਰਾਣਾ ਦੇ ਇੰਚਾਰਜ ਕਬੀਰ ਦਾਸ ਦੀ ਅਗਵਾਈ ’ਚ ਹਲਕਾ ਸ਼ੁਤਰਾਣਾ ਦੇ ਆਗੂਆਂ ਨੇ ਭੇਜਿਆ ਕਣਕ ਦਾ ਟਰੱਕ 110 ਕੁਇੰਟਲ ਕਣਕ ਨਾਲ ਭਰੇ ਟਰੱਕ ਨੂੰ ਕਬੀਰ ਦਾਸ ਨੇ ਝੰਡੀ ਦੇ ਕੇ ਕੀਤਾ ਰਵਾਨਾ

Ad Position 21
No active advertisement
ਅਜੀਤ ਡੈਸਕ 09-07-2026
ਪਾਤੜਾਂ 8 ਜੁਲਾਈ (ਜਗਦੀਸ਼ ਸਿੰਘ ਕੰਬੋਜ)-ਬੀਤੇ ਦਿਨੀਂ ਗੜਿਆਂ ਦੀ ਮਾਰ ਨਾਲ ਨੁਕਸਾਨੀਆਂ ਗਈਆਂ ਫ਼ਸਲਾਂ ਦੇ ਮਾਲਕ ਕਿਸਾਨਾਂ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ’ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਕਣਕ ਦੀ ਸਹਾਇਤਾ ਭੇਜੀ ਜਾ ਰਹੀ ਹੈ। ਇਸ ਤਹਿਤ ਹਲਕਾ ਸ਼ੁਤਰਾਣਾ ਦੇ ਸਾਰੇ ਸਰਕਲ ਜਥੇਦਾਰਾਂ ਅਤੇ ਆਗੂਆਂ ਵਲੋਂ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਦੀ ਅਗਵਾਈ ’ਚ ਇਕੱਤਰ ਗਈ ਕਣਕ ਨੂੰ ਟਰੱਕ ਵਿਚ ਭਰ ਕੇ ਮਲੋਟ ਇਲਾਕੇ ਲਈ ਰਵਾਨਾ ਕੀਤਾ ਗਿਆ। ਕਣਕ ਦੇ ਭਰੇ ਟਰੱਕ ਨੂੰ ਝੰਡੀ ਦੇ ਕੇ ਰਵਾਨਾ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬੂ ਕਬੀਰ ਦਾਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਦੋਂ ਹੜ੍ਹ ਪੀੜਤਾਂ ਦੀ ਬਾਂਹ ਨਾ ਫੜ੍ਹੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਕਰੋੜਾਂ ਰੁਪਏ ਨਗਦ ਅਤੇ ਤੂੜੀ ਤਰਪਾਲਾਂ ਅਤੇ ਜੋ ਵੀ ਹੜ੍ਹ ਪੀੜਤ ਕਿਸਾਨਾਂ ਨੇ ਮੰਗਿਆ ਉਹ ਦੇ ਕੇ ਹੜ੍ਹ ਪੀੜਤ ਕਿਸਾਨਾਂ ਦੀ ਕੀਤੀ ਗਈ ਮਦਦ ਨੂੰ ਲੈ ਕੇ ਪੰਜਾਬ ਦੇ ਲੋਕ ਅਕਾਲੀ ਦਲ ਦੀ ਪ੍ਰਸੰਸਾ ਕਰ ਰਹੇ ਇਸ ਤਰ੍ਹਾਂ ਹੀ ਜਿਨ੍ਹਾਂ ਕਿਸਾਨਾਂ ਦੀ ਹੋਈ ਗੜ੍ਹੇਮਾਰੀ ਕਾਰਨ ਫ਼ਸਲਾਂ ਨੁਕਸਾਨੀਆਂ ਗਈਆਂ ਸਨ। ਉਨ੍ਹਾਂ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਤਹਿਤ ’ਤੇ ਸਾਰੇ ਹਲਕਿਆਂ ਤੋਂ ਕਣਕ ਇਕੱਠੀ ਕਰਕੇ ਭੇਜੀ ਜਾ ਰਹੀ ਹੈ। ਇਸ ਤਰ੍ਹਾਂ ਹਲਕਾ ਸ਼ੁਤਰਾਣਾ ਦੇ ਸਾਰੇ ਸਰਕਲ ਜਥੇਦਾਰਾਂ ਵਲੋਂ 110 ਕੁਇੰਟਲ ਕਣਕ ਇਕੱਤਰ ਕੀਤੀ ਗਈ ਹੈ ਜਿਸ ਨੂੰ ਇਕ ਟਰੱਕ ’ਚ ਲੋਡ ਕਰਕੇ ਮਲੋਟ ਹਲਕੇ ਵਿਚ ਭੇਜਿਆ ਜਾ ਰਿਹਾ ਹੈ। ਅਕਾਲੀ ਦਲ ਦੇ ਬੁਲਾਰੇ ਅਜੈਬ ਸਿੰਘ ਮੱਲ੍ਹੀ, ਅਕਾਲੀ ਦਲ ਦੇ ਪਛੜੀਆਂ ਸ਼੍ਰੇਣੀਆਂ ਦੇ ਹਲਕਾ ਸ਼ੁਤਰਾਣਾ ਦੇ ਪ੍ਰਧਾਨ ਜਗਜੀਤ ਸਿੰਘ ਗਲੋਲੀ, ਸਰਕਲ ਠਰੂਆਂ ਦੇ ਅਕਾਲੀ ਦੇ ਪ੍ਰਧਾਨ ਜੋਗਿੰਦਰ ਸਿੰਘ ਬਾਵਾ, ਤੇਜਵੀਰ ਸਿੰਘ ਖਾਂਗ ਆਗੂ ਯੂਥ ਅਕਾਲੀ ਦਲ, ਮਨਜੀਤ ਸਿੰਘ ਬਾਵਾ ਆਗੂ ਯੂਥ ਅਕਾਲੀ ਦਲ, ਦਵਿੰਦਰ ਸਿੰਘ ਗੋਗੀ ਆਗੂ ਯੂਥ ਅਕਾਲੀ ਦਲ, ਰਣਜੀਤ ਸਿੰਘ ਸ਼ਾਹੀ ਪ੍ਰਧਾਨ ਸਰਕਲ ਘੱਗਾ, ਵਿਸ਼ਾਲ ਗੋਇਲ ਪ੍ਰਧਾਨ ਸ਼ਹਿਰੀ ਪਾਤੜਾਂ ਨੇ ਕਿਹਾ ਕਿ ਬਾਬੂ ਕਬੀਰ ਦਾਸ ਦੀ ਅਗਵਾਈ ’ਚ ਹਲਕਾ ਸ਼ਤਰਣਾਂ ਦੇ ਅਕਾਲੀ ਆਗੂਆਂ ਤੇ ਵਰਕਰਾਂ ਨੇ ਕਣਕ ਇਕੱਠੀ ਕਰਕੇ ਭੇਜਣ ਦਾ ਇਹ ਉਪਰਾਲਾ ਕੀਤਾ ਹੈ। ਇਸ ਮੌਕੇ ਮਹਿੰਦਰ ਸਿੰਘ ਲਾਲਵਾ ਸਾਬਕਾ ਚੇਅਰਮੈਨ, ਗੁਰਬਚਨ ਸਿੰਘ ਮੌਲਵੀਵਾਲਾ, ਡਾ. ਬਹਾਦਰ ਸਿੰਘ ਘੱਗਾ, ਮਹਿਲ ਸਿੰਘ ਗਲੋਲੀ, ਹਰਬੰਸ ਸਿੰਘ ਜੋਗੀਪੁਰ ਜ਼ਿਲ੍ਹਾ ਪ੍ਰਧਾਨ ਐੱਸ.ਸੀ ਵਿੰਗ, ਜਰਨੈਲ ਸਿੰਘ ਢਿੱਲੋਂ, ਦਲਜੀਤ ਸਿੰਘ ਸਾਗਰਾ, ਨਿਰਮਲ ਸਿੰਘ ਧੂਹੜ੍ਹ ਸੁਰਜੀਤ ਸਿੰਘ ਮਾਹਲ, ਸੁਖਜੀਤ ਸਿੰਘ ਬਕਰਾਹਾ, ਗੁਰਮੇਲ ਸਿੰਘ ਧਨੇਠਾ, ਸੁਖਚੈਨ ਸਿੰਘ ਧਨੇਠਾ, ਹਰਬੰਸ ਸਿੰਘ, ਕਰਿਸ਼ਨ ਸਿੰਘ ਦੁਗਾਲ, ਗਗਨ ਸੰਧੂ, ਨਿਧਾਨ ਸਿੰਘ ਜੈਖਰ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਜੋਗਾ ਸਿੰਘ ਸਿੱਧੂ ਸ਼ਹਿਰੀ ਪ੍ਰਧਾਨ, ਤੀਰਥ ਸਿੰਘ ਪ੍ਰੇਮ ਸਿੰਘ ਵਾਲਾ, ਅਵਤਾਰ ਸਿੰਘ ਦੋਦੜਾ, ਸਤਨਾਮ ਸਿੰਘ ਢਿੱਲੋਂ, ਹਰਪਾਲ ਸਿੰਘ ਦੁਗਾਲ, ਮੰਗਾਂ ਸਿੰਘ ਸੁੰਦਰ ਬਸਤੀ, ਬਲਵਿੰਦਰ ਸਿੰਘ ਘੱਗਾ, ਸੁਖਦੇਵ ਸਿੰਘ ਘੱਗਾ, ਨਾਨਕ ਸਿੰਘ ਮੈਂਬਰ ਬਲਾਕ ਸੰਮਤੀ, ਲਖਵਿੰਦਰ ਸਿੰਘ, ਮਹਿੰਦਰ ਸਿੰਘ ਚੀਮਾ ਅਤੇ ਮੇਹਰ ਸਿੰਘ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ‘ਸਤਲੁਜ’ ’ਤੇ ਰੋਕ ਨਾਲ ਸਿੱਖ ਜਗਤ ’ਚ ਪਾਇਆ ਜਾ ਰਿਹਾ ਭਾਰੀ ਰੋਸ-ਭੁਪਿੰਦਰ ਸਿੰਘ ਮਸ਼ੀਂਗਣ ਅਗਲੀ ਖ਼ਬਰ ਜੇਲ੍ਹ ਅੰਦਰ ਬਾਹਰੋਂ ਸੁੱਟੇ ਜਾ ਰਹੇ ਨੇ ਪੈਕਟ, 9 ਮੋਬਾਈਲ ਤੇ ਨਸ਼ੀਲੇ ਪਦਾਰਥ ਬਰਾਮਦ ਨਹੀਂ ਰੁਕ ਰਹੀਂ ਜੇਲ੍ਹ ’ਚ ਮੋਬਾਈਲ...
Ad Position 24
No active advertisement