06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਜਥੇਬੰਦੀਆਂ ਵਲੋਂ ਪੰਜਾਬ ਬੰਦ ਦੇ ਸੱਦੇ ਨੂੰ ਪਟਿਆਲਾ ’ਚ ਵੀ ਮਿਲਿਆ ਹੁੰਗਾਰਾ

Ad Position 21
No active advertisement
ਅਜੀਤ ਡੈਸਕ 31-07-2026
ਪਟਿਆਲਾ, 30 ਜੁਲਾਈ (ਅ. ਸ. ਆਹਲੂਵਾਲੀਆ)-ਲੰਘੇ ਦਿਨੀਂ ਸੰਗਰੂਰ ਵਿਖੇ ਪੁਲਿਸ ਵਲੋਂ ਸਫ਼ਾਈ ਕਰਮਚਾਰੀਆਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ’ਚ ਵੱਖ-ਵੱਖ ਜਥੇਬੰਦੀਆਂ ਵਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਜਿਸ ਦਾ ਅਸਰ ਪਟਿਆਲਾ ’ਚ ਵੀ ਦੇਖਣ ਨੂੰ ਮਿਲਿਆ ਤੇ ਇੱਥੇ ਜਥੇਬੰਦੀਆਂ ਦੇ ਸੈਂਕੜੇ ਕਾਰਕੁਨਾਂ ਜਿਨ੍ਹਾਂ ਵਿਚ ਔਰਤਾਂ ਵੀ ਵੱਡੀ ਗਿਣਤੀ ’ਚ ਸ਼ਾਮਲ ਸਨ, ਵਲੋਂ ਰੋਸ ਮਾਰਚ ’ਚ ਹਿੱਸਾ ਲਿਆ ਗਿਆ। ਇਸ ਮੌਕੇ ਮੁਲਾਜਮ ਆਗੂ ਸੁਨਿਲ ਬਿਡਲਾਨ ਤੇ ਧਰਮਿੰਦਰ ਨੇ ਕਿਹਾ ਕਿ ਜਦੋਂ ਤੱਕ ਲਾਠੀਚਾਰਜ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਮੁਲਾਜਮਾਂ ’ਤੇ ਕਾਨੂੰਨੀ ਕਾਰਵਾਈ ਅਤੇ ਕੱਚੇ ਮੁਲਾਜਮਾਂ ਨੂੰ ਪੱਕੇ ਨਹੀਂ ਕੀਤਾ ਜਾਂਦਾ ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ, ਜੋ ਆਉਣ ਵਾਲੇ ਸਮੇਂ ’ਚ ਤੇਜ਼ ਕੀਤਾ ਜਾਵੇਗਾ। ਇਸੇ ਦੌਰਾਨ ਕਿਸਾਨ ਜਥੇਬੰਦੀ ਉਗਰਾਹਾ ਵਲੋਂ ਵੀ ਮੁਲਾਜਮਾਂ ਦੇ ਬੰਦ ਦਾ ਸਮਰਥਨ ਕੀਤਾ ਗਿਆ। ਜਥੇਬੰਦੀ ਦੇ ਆਗੂ ਜੋਸ਼ੀ ਨੇ ਕਿਹਾ ਕਿ ਜਥੇਬੰਦੀ ਵੀ ਸਫ਼ਾਈ ਕਰਮਚਾਰੀਆਂ ਦੇ ਨਾਲ ਹੈ। ਹੜਤਾਲ ’ਚ ਸ਼ਾਮਲ ਆਗੂਆਂ ਨੇ ਦੁਕਾਨਦਾਰਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਵਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਸਮਰਥਨ ਦਿੱਤਾ। ਐਸ.ਪੀ. ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਰੋਸ ਮਾਰਚ ਅਤੇ ਵੱਖ-ਵੱਖ ਥਾਈਂ ਹੋਏ ਪ੍ਰਦਰਸ਼ਨਾਂ ਵਿਚ ਕਿਸੇ ਨੇ ਕਾਨੂੰਨ ਹੱਥ ਵਿਚ ਨਹੀਂ ਲਿਆ। ਦੁਕਾਨਦਾਰਾਂ ਵਲੋਂ ਵੀ ਦੁਕਾਨਾਂ ਆਪਣੇ ਪੱਧਰ ’ਤੇ ਬੰਦ ਕੀਤੀਆਂ ਗਈਆਂ। ਫਿਲਹਾਲ ਕਿਸੇ ਪਾਸੋਂ ਕੋਈ ਅਣਸੁਖਾਵੀਂ ਘਟਨਾ ਦੀ ਖਬਰ ਨਹੀਂ ਆਈ।
Ad Position 22
No active advertisement
ਪਿਛਲੀ ਖ਼ਬਰ ਮੁਲਤਾਨੀ ਮੱਲ ਮੋਦੀ ਕਾਲਜ ’ਚ ਸਟਾਕ ਮਾਰਕੀਟ ਸੰਚਾਲਨ ਬਾਰੇ ਦਿੱਤੀ ਸਿਖਲਾਈ ਅਗਲੀ ਖ਼ਬਰ -ਮਾਮਲਾ ਸਰਾਫ ਦੇ ਲੜਕੇ ਵਲੋਂ ਸ਼ਰੇਆਮ ਗੋਲੀਆ ਚਲਾਉਣ ਦਾ- ਪੁਲਿਸ ਵਲੋਂ ਸਮਾਣਾ ਦੇ ਸਰਾਫ ਦੇ ਲੜਕੇ ਖ਼ਿਲਾਫ਼ ਵੱਖ-ਵੱਖ ਧਾ...
Ad Position 24
No active advertisement