02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਜ਼ਿਲ੍ਹਾ ਪੱਧਰੀ ਮੀਟਿੰਗ

Ad Position 21
No active advertisement
ਅਜੀਤ ਡੈਸਕ 03-05-2026
ਸ੍ਰੀ ਮੁਕਤਸਰ ਸਾਹਿਬ, 2 ਮਈ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਬਾਂਮ ਦੀ ਪ੍ਰਧਾਨਗੀ ਹੇਠ ਹੋਈ | ਆਗੂਆਂ ਨੇ ਦੱਸਿਆ ਕਿ ਕੋਆਪ੍ਰੇਟਿਵ ਸੁਸਾਇਟੀਆਂ ਤੋਂ ਕਿਸਾਨਾਂ ਨੂੰ ਫ਼ਸਲਾਂ ਪਾਲਣ ਲਈ ਜੋ ਹੱਦ ਕਰਜ਼ਾ ਦਿੱਤਾ ਜਾਂਦਾ ਸੀ, ਉਸ ਨੂੰ ਫ਼ਸਲਾਂ ਦੇ ਵਧੇ ਖ਼ਰਚਿਆਂ ਨੂੰ ਲੈ ਕੇ ਹੱਦ ਕਰਜ਼ੇ ਵਿਚ ਵਾਧਾ ਕੀਤਾ ਗਿਆ ਹੈ, ਜਿਸ ਦਾ ਕੋਆਪ੍ਰੇਟਿਵ ਬੈਂਕ ਕਰਮਚਾਰੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਬੈਂਕ ਵਲੋਂ ਇਸ ਹੱਦ ਕਰਜ਼ੇ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ | ਇਸ ਦੇ ਚੱਲਦੇ ਕਿਸਾਨ ਜੋ ਪੈਸਾ ਭਰ ਰਹੇ ਹਨ, ਜਿਨ੍ਹਾਂ ਟਾਇਮ ਬੈਂਕ ਪਾਲਿਸੀ ਲਾਗੂ ਨਹੀਂ ਕਰਦਾ, ਉਹ ਵਾਪਸ ਨਹੀਂ ਆਉਣਾ ਅਤੇ ਨਾ ਹੀ ਖ਼ਾਦ ਵਗ਼ੈਰਾ ਮਿਲਣੀ ਹੈ | ਜਿਨ੍ਹਾਂ ਕਿਸਾਨਾਂ ਨੇ ਇਸ ਡਰ ਤੋਂ ਕਰਜ਼ਾ ਵਾਪਸ ਨਾ ਕੀਤਾ ਪੈਸਾ ਹੋਰ ਪਾਸੇ ਖ਼ਰਚ ਹੋ ਗਿਆ ਤਾਂ ਕਿਸਾਨ ਡਿਫ਼ਾਲਟਰ ਹੋ ਜਾਵੇਗਾ | ਜੇਕਰ ਇਹ ਫ਼ੈਸਲਾ ਦੇਰ ਨਾਲ ਹੁੰਦਾ ਹੈ ਤਾਂ ਖ਼ਾਦ ਦਾ ਵੀ ਵੱਡਾ ਸੰਕਟ ਆਵੇਗਾ | ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਨੂੰ ਤੁਰੰਤ ਲਾਗੂ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਖ਼ੱਜਲ ਹੋਣ ਤੋਂ ਬਚਾਇਆ ਜਾਵੇ | ਘਰਾਂ ਵਾਲੀ ਬਿਜਲੀ ਸਪਲਾਈ ਵਿਚ ਜੋ ਲਗਾਤਾਰ ਕੱਟ ਲੱਗ ਰਹੇ ਹਨ ਅਤੇ ਲੋਕ ਪ੍ਰੇਸ਼ਾਨ ਹਨ, ਜਿਸ ਕਾਰਨ ਸਪਲਾਈ ਲਗਾਤਾਰ 24 ਘੰਟੇ ਦਿੱਤੀ ਜਾਵੇ | ਖੇਤਾਂ ਦੀਆਂ ਮੋਟਰਾਂ ਵਾਲੀਆਂ ਲਾਈਨਾਂ ਦੀਆਂ ਜੋ ਤਾਰਾਂ ਢਿੱਲੀਆਂ ਜਾਂ ਟਰਾਂਸਫ਼ਾਰਮਰ ਬਦਲਣ ਵਾਲੇ ਹਨ, ਉਨ੍ਹਾਂ ਦਾ ਤੁਰੰਤ ਹੱਲ ਕੀਤਾ ਜਾਵੇ | ਮੀਟਿੰਗ ਵਿਚ ਕਿਸਾਨਾਂ ਨੇ ਮੰਗ ਕੀਤੀ ਕਿ ਜ਼ਿਲ੍ਹੇ ਦੇ ਜਿਨ੍ਹਾਂ ਪਿੰਡਾਂ ਵਿਚ ਝੋਨੇ ਦੀ ਫ਼ਸਲ ਅਗੇਤੀ ਲਾਉਣ ਦੀ ਛੋਟ ਮਿਲੀ, ਉਨ੍ਹਾਂ ਪਿੰਡਾਂ ਨੂੰ ਬਿਜਲੀ ਦੀ ਸਪਲਾਈ ਨਿਰਵਿਘਨ 8 ਘੰਟੇ ਦਿੱਤੀ ਜਾਵੇ | ਇਸ ਮੌਕੇ ਜ਼ਿਲ੍ਹਾ ਸਕੱਤਰ ਜਨਰਲ ਗੁਰਤੇਜ ਸਿੰਘ ਉਦੇਕਰਨ, ਜ਼ਿਲ੍ਹਾ ਖ਼ਜ਼ਾਨਚੀ ਸੁਰਜੀਤ ਸਿੰਘ ਰੁਪਾਣਾ, ਮੀਤ ਪ੍ਰਧਾਨ ਅਵਤਾਰ ਸਿੰਘ ਫੂਲੇਵਾਲਾ, ਜ਼ਿਲ੍ਹਾ ਆਗੂ ਜਸਵੰਤ ਸਿੰਘ ਕੋਟਲੀ ਸੰਘਰ, ਜ਼ਿਲ੍ਹਾ ਆਗੂ ਦਵਿੰਦਰ ਸਿੰਘ ਭੰਗੇਵਾਲਾ, ਪ੍ਰੇਮਜੀਤ ਸਿੰਘ ਅਕਾਲਗੜ੍ਹ, ਦਲਜੀਤ ਸਿੰਘ ਅਕਾਲਗੜ੍ਹ, ਬਿੰਦਰ ਸਿੰਘ ਫੂਲੇਵਾਲਾ, ਸਾਂਝਾ ਰਾਮ, ਬੱਚਿਤਰ ਸਿੰਘ ਭਗਵਾਨਪੁਰਾ, ਦਰਸ਼ਨ ਸਿੰਘ ਸੰਧੂ, ਸ਼ਵਿੰਦਰ ਸਿੰਘ ਰੁਪਾਣਾ, ਕਿਰਪਾਲ ਸਿੰਘ ਵੱਟੂ, ਜੋਗਿੰਦਰ ਸਿੰਘ, ਕੁਲਵੀਰ ਸਿੰਘ ਫੂਲੇਵਾਲਾ, ਗੁਰਪ੍ਰੀਤ ਸਿੰਘ ਗੰਧੜ, ਪੂਰਨ ਸਿੰਘ ਡੱਬਵਾਲੀ ਢਾਬ, ਅਮਰਜੀਤ ਸਿੰਘ ਧਿਗਾਣਾ, ਗੁਰਦੇਵ ਸਿੰਘ ਡੱਬਵਾਲੀ ਢਾਬ, ਸੁਰਿੰਦਰ ਸਿੰਘ, ਯੁਧਵੀਰ ਸਿੰਘ, ਲੱਖਾ ਸਿੰਘ ਥਰਾਜਵਾਲਾ, ਹਰਭਜਨ ਸਿੰਘ ਥਰਾਜਵਾਲਾ, ਸ਼ਮਿੰਦਰ ਸਿੰਘ ਥਰਾਜਵਾਲਾ, ਦਰਸ਼ਨ ਸਿੰਘ, ਹੁਕਮਜੀਤ ਸਿੰਘ ਚੱਕ ਮੋਤਲੇਵਾਲਾ, ਚਮਕੌਰ ਸਿੰਘ, ਸ਼ਮਸ਼ੇਰ ਸਿੰਘ ਅਕਾਲਗੜ੍ਹ, ਰੇਸ਼ਮ ਸਿੰਘ ਸਰਾਵਾਂ ਬੋਦਲਾ, ਸਾਹਿਬ ਸਿੰਘ ਸਰਾਵਾਂ ਬੋਦਲਾ, ਗੁਰਜੀਤ ਸਿੰਘ, ਹਰਪਾਲ ਸਿੰਘ ਅਬੁੱਲਖੁਰਾਣਾ, ਦਰਸ਼ਨ ਸਿੰਘ ਸ੍ਰੀ ਮੁਕਤਸਰ ਸਾਹਿਬ, ਜਲੌਰ ਸਿੰਘ, ਜਰਨੈਲ ਸਿੰਘ ਚੌਂਤਰਾ, ਸੁਰਜੀਤ ਸਿੰਘ ਕੋਟਲੀ ਦੇਵਨ, ਗੁਰਚਰਨ ਸਿੰਘ ਬਾਂਮ, ਹਰਜੀਤ ਸਿੰਘ ਬਾਂਮ, ਹਰਜਿੰਦਰ ਸਿੰਘ ਮੁਕਤਸਰ, ਸੰਦੀਪ ਸਿੰਘ ਕਰਨੀਵਾਲਾ, ਚਰਨਜੀਤ ਸਿੰਘ, ਬਲਕਰਨ ਸਿੰਘ, ਨਿਰਵੈਲ ਸਿੰਘ ਫ਼ੱਤਣਵਾਲਾ ਸਮੇਤ ਹੋਰ ਵੀ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 150 ਨਸ਼ੀਲੀਆਂ ਗੋਲੀਆਂ ਸਮੇਤ ਔਰਤ ਕਾਬੂ ਅਗਲੀ ਖ਼ਬਰ 13 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਗਿ੍ਫ਼ਤਾਰ
Ad Position 24
No active advertisement