15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਬਾਹਮਣਵਾਲਾ ਵਿਖੇ ਇਕੋ ਰਾਤ ਖੇਤਾਂ 'ਚੋਂ 5 ਮੋਟਰਾਂ ਦੀਆਂ ਤਾਰਾਂ ਚੋਰੀ <br/>

Ad Position 21
No active advertisement
ਅਜੀਤ ਡੈਸਕ 13-05-2026
ਕੋਟਕਪੂਰਾ, 12 ਮਈ (ਮੇਘਰਾਜ)-ਬੀਤੀ ਰਾਤ ਪਿੰਡ ਬਾਹਮਣਵਾਲਾ ਵਿਖੇ ਚੋਰਾਂ ਨੇ ਇਕੋ ਰਾਤ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ ਕਰ ਲਈਆਂ ਗਈਆਂ | ਇਸ ਸਬੰਧੀ ਪੀੜ੍ਹਤ ਕਿਸਾਨਾਂ ਨੇ ਦੱਸਿਆ ਕਿ ਸਵੇਰੇ ਜਦ ਉਹ ਖੇਤ ਗੇੜਾ ਮਾਰਨ ਗਏ ਸਨ ਤਾਂ ਪਤਾ ਲੱਗਾ ਕੇ ਸਟਾਰਟਰ ਤੋਂ ਮੋਟਰ ਨੂੰ ਜਾਂਦੀਆਂ ਤੇ ਮਿੱਟੀ 'ਚ ਨੱਪੀਆ ਤਾਰਾਂ ਨੂੰ ਚੋਰਾਂ ਨੇ ਪਲਾਸ ਨਾਲ ਕੱਟ ਕੇ ਚੋਰੀ ਕਰ ਲਿਆ | ਚੋਰਾਂ ਨੇ ਤਾਰਾਂ ਜੜੋਂ ਹੀ ਵੱਢ ਦਿੱਤੀਆਂ ਜਿੱਥੇ ਨਵੀਂਆਂ ਤਾਰਾਂ ਦਾ ਜੋੜ ਲਾਉਣਾ ਵੀ ਮੁਸ਼ਕਿਲ ਹੈ | ਇਸ ਤੋਂ ਇਲਾਵਾ ਖੇਤ 'ਚ ਲੱਗੇ ਸੋਲਰ ਮੋਟਰ ਦੀਆਂ ਪਲੇਟਾਂ ਦੀਆਂ ਤਾਰਾਂ ਚੋਰਾਂ ਵਲੋਂ ਚੋਰੀ ਕਰ ਲਈਆਂ ਗਈਆਂ ਤੇ ਮੋਟਰ ਨੂੰ ਜਾਂਦੀ ਤਾਰ ਵੀ ਕੱਟ ਕੇ ਨਾਲ ਲੈ ਗਏ | ਕਿਸਾਨਾਂ ਨੇ ਦੱਸਿਆ ਕਿ ਉਹ ਰਾਤ ਸਮੇਂ ਡਰਦੇ ਖੇਤ ਗੇੜਾ ਮਾਰਨ ਵੀ ਨਹੀਂ ਜਾਂਦੇ ਕਿਉਂਕਿ ਚੋਰਾਂ ਦੇ ਟੋਲੇ ਕੋਲ ਤੇਜ਼ ਹਥਿਆਰ ਹੁੰਦੇ ਹਨ | ਉਨ੍ਹਾਂ ਵਿਸ਼ਵਾਸ ਨਾਲ ਦੱਸਿਆ ਕਿ ਉਕਤ ਚੋਰੀ ਚਿੱਟੇ ਨਸ਼ੇ ਦੇ ਆਦੀਆਂ ਵਲੋਂ ਕੀਤੀ ਗਈ ਹੈ | ਦੱਸਣਯੋਗ ਹੈ ਕਿ ਉਕਤ ਮੋਟਰਾਂ ਪਿੰਡ ਦੇ ਬਿਲਕੁਲ ਨੇੜੇ ਹੀ ਹਨ | ਫਿਰ ਵੀ ਚੋਰਾਂ ਨੇ ਬੇਖੌਫ ਹੋ ਕੇ ਚੋਰੀ ਨੂੰ ਅੰਜਾਮ ਦਿੱਤਾ | ਪੀੜ੍ਹਤ ਕਿਸਾਨਾਂ ਨੇ ਤਾਰਾਂ ਦੇ ਚੋਰੀ ਹੋਣ ਕਾਰਨ ਇਕ ਕਿਸਾਨ ਦਾ ਕਰੀਬ 5 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ ਕਿਉਂਕਿ ਇਹ ਤਾਰਾਂ ਕਾਫ਼ੀ ਮਹਿੰਗੀਆਂ ਹੁੰਦੀਆਂ ਹਨ | ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਰਾਤ ਸਮੇਂ ਪਿੰਡਾਂ 'ਚ ਚੌਕਸੀ ਗੇੜਾ ਕੱਢਣ ਤਾਂ ਜੋ ਉਨ੍ਹਾਂ ਦਾ ਹੋਰ ਜ਼ਿਆਦਾ ਨੁਕਸਾਨ ਨਾ ਹੋਵੇ | ਇਸ ਮੌਕੇ ਪੀੜ੍ਹਤ ਕਿਸਾਨ ਰਾਜ ਕੁਮਾਰ, ਲਖਵਿੰਦਰ ਸ਼ਰਮਾ, ਸੰਦੀਪ ਸ਼ਰਮਾ, ਰਾਣਾ ਸ਼ਰਮਾ ਸਮੇਤ ਹੋਰ ਕਿਸਾਨ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜਵਾਹਰ ਨਵੋਦਿਆ ਲਈ ਚੁਣੀ ਬੱਚੀ ਨੂੰ ਬਰਗਾੜੀ ਦੇ ਸਕੂਲ ਸਟਾਫ਼ ਨੇ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਨਗਰ ਕੌਂਸਲ ਜੈਤੋ ਦੇ ਸਫ਼ਾਈ ਸੇਵਕਾਂ ਦੀ ਹੜਤਾਲ ਜਾਰੀ, ਸ਼ਹਿਰ 'ਚ ਲੱਗੇ ਕੂੜੇ ਦੇ ਢੇਰ <br/>
Ad Position 24