ਬਰਗਾੜੀ, 12 ਮਈ (ਲਖਵਿੰਦਰ ਸ਼ਰਮਾ)-ਸਰਕਾਰੀ ਪ੍ਰਾਇਮਰੀ ਸਕੂਲ ਬਰਗਾੜੀ-2 ਦੀ ਬੱਚੀ ਹਰਲੀਨ ਕੌਰ ਸਪੁੱਤਰੀ ਰਾਜਵਿੰਦਰ ਸਿੰਘ ਦੀ ਜਵਾਹਰ ਨਵੋਦਿਆ ਲਈ ਚੋਣ ਹੋਈ ਹੈ, ਜਿਸ ਦੀ ਖੁਸ਼ੀ ਵਿਚ ਸਕੂਲ ਦੇ ਸਮੂਹ ਸਟਾਫ਼ ਨੇ ਬੱਚੀ ਨੂੰ ਸਟੇਸ਼ਨਰੀ ਆਦਿ ਦਾ ਸਾਮਾਨ ਦੇ ਕੇ ਸਨਮਾਨਿਤ ਕੀਤਾ | ਸਕੂਲ ਮੁਖੀ ਕੁਲਵਿੰਦਰ ਸਿੰਘ ਅਤੇ ਸਮੂਹ ਸਟਾਫ਼ ਨੇ ਬੱਚੀ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਬੱਚੀ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ | ਸਕੂਲ ਮੁਖੀ ਕੁਲਵਿੰਦਰ ਸਿੰਘ ਨੇ ਕਿਹਾ ਕਿ ਇਸ ਬੱਚੀ ਦੀ ਚੋਣ ਦਾ ਸਿਹਰਾ ਸਮੂਹ ਸਟਾਫ ਵਲੋਂ ਕਰਵਾਈ ਮਿਹਨਤ ਅਤੇ ਮਾਪਿਆਂ ਵਲੋਂ ਦਿੱਤੇ ਸਹਿਯੋਗ ਸਿਰ ਬੱਝਦਾ ਹੈ | ਇਸ ਮੌਕੇ ਅਧਿਆਪਕ ਰਜਿੰਦਰ ਸਿੰਘ, ਦੇਵਰਾਜ, ਸ੍ਰੀ ਚੰਦ, ਹਰਦੀਪ ਕੌਰ, ਗੁਰਪ੍ਰੀਤ ਕੌਰ, ਮਹਿੰਦਰ ਕੌਰ, ਸ਼ਾਕਸ਼ੀ, ਸਰੋਜ ਕੌਰ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ |