ਮੁੱਲਾਂਪੁਰ-ਦਾਖਾ, 23 ਜੂਨ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਕਾਂਗਰਸ ਦੇ ਵਿਧਾਨ ਸਭਾ ਹਲਕਾ ਗਿੱਲ ਲਈ ਇੰਚਾਰਜ ਕੁਲਦੀਪ ਸਿੰਘ ਕੇ.ਡੀ ਵੈਦ (ਸਾਬਕਾ ਵਿਧਾਇਕ) ਵਲੋਂ ਅੱਜ ਰਿਜ਼ਰਵੇਸ਼ਨ ਚੋਰ ਫੜ੍ਹੋ ਮੋਰਚਾ ਸੰਸਥਾਪਕ ਜਸਬੀਰ ਸਿੰਘ ਪਮਾਲੀ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ । ਕੇ.ਡੀ.ਵੈਦ ਨਾਲ ਕਾਂਗਰਸ ਦੇ ਟਕਸਾਲੀ ਆਗੂ ਮਨਜੀਤ ਸਿੰਘ ਹੰਬੜਾਂ ਮੌਜੂਦ ਰਹੇ। ਰਿਜ਼ਰਵੇਸ਼ਨ ਦੀ ਆੜ ’ਚ ਧਾਂਦਲੀਆਂ ਨੂੰ ਲੈ ਕੇ ਮੋਰਚਾ ਦੇ ਸੰਘਰਸ਼ ਬਾਰੇ ਜਸਵੀਰ ਸਿੰਘ ਵਲੋਂ ਪੰਜਾਬ ਕਾਂਗਰਸ ਦੇ ਐੱਸ.ਸੀ ਡਿਪਾਰਟਮੈਂਟ ਦੇ ਪ੍ਰਧਾਨ ਰਹੇ ਕੁਲਦੀਪ ਸਿੰਘ ਨਾਲ ਬੰਦ ਕਮਰਾ ਵਿਚਾਰ ਹੋਈ। ਮੀਟਿੰਗ ਉਪਰੰਤ ਪੱਤਰਕਾਰ ਵਲੋਂ ਪੰਜਾਬ ਕਾਂਗਰਸ ਅੰਦਰ ਲੀਡਰਸ਼ਿਪ ਤਬਦੀਲੀ ਨੂੰ ਲੈ ਕੇ ਵਿਵਾਦ ਵਾਲੇ ਸਵਾਲ ’ਚ ਸਾਬਕਾ ਐੱਮ.ਐੱਲ.ਏ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਵਿਵਾਦ ਕੋਈ ਨਹੀਂ, ਹਰ ਥਾਂ ਤਬਦੀਲੀ ਸੰਭਾਵਿਤ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਦਾ ਮੁੱਖ ਉਦੇਸ਼ ਪੰਜਾਬ ਸੰਗਠਨ ਨੂੰ ਮਜ਼ਬੂਤ ਰੱਖਣਾ ਹੈ ਤਾਂ ਜੋ ਅਗਾਮੀ ਚੋਣਾਂ ’ਚ ਕਾਂਗਰਸ ਅਸਾਨੀ ਨਾਲ ਸਰਕਾਰ ਬਣਾ ਸਕੇ। ਦਿੱਲੀ ’ਚ ਚੱਲ ਰਹੀ ਮੀਟਿੰਗ ਬਾਰੇ ਕੇ.ਡੀ ਵੈਦ ਸਿਰਫ ਏਨਾ ਹੀ ਕਿਹਾ ਕਿ ਕਾਂਗਰਸ ਦੀ ਹਾਈਕਮਾਂਡ ਵਲੋਂ ਪੰਜਾਬ ਕਾਂਗਰਸ ਸਬੰਧੀ ਅਹਿਮ ਫ਼ੈਸਲੇ ਲਏ ਜਾ ਸਕਦੇ ਹਨ ਤਾਂ ਕਿ ਕਾਂਗਰਸ ਦੀ ਸਰਕਾਰ ਲਿਆਉਣ ਲਈ ਰਾਹ ਪੱਧਰਾ ਹੋ ਸਕੇ। ਅਗਾਮੀ ਚੋਣਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਖਾਸਕਰ ਹਲਕਾ ਗਿੱਲ ਦੇ ਵੋਟਰਾਂ ਨੂੰ ਕਿਸੇ ਅਪੀਲ ਦੇ ਸਵਾਲ ’ਚ ਸਾਬਕਾ ਐੱਮ.ਐੱਲ.ਏ ਕੁਲਦੀਪ ਸਿੰਘ ਵੈਦ, ਮਨਜੀਤ ਸਿੰਘ ਹੰਬੜਾਂ ਕਿਹਾ ਕਿ ਕਾਂਗਰਸ ਵਲੋਂ ਚੋਣਾਂ ਨੂੰ ਬਿਹਤਰ ਢੰਗ ਨਾਲ ਲੜਿਆ ਜਾ ਰਿਹਾ, ਰਾਜ ਦੇ ਵਿਕਾਸ ਲਈ ਇਕ ਬਿਹਤਰ ਸਰਕਾਰ ਕਾਂਗਰਸ ਹੀ ਸਹਾਈ ਬਣ ਸਕਦੀ ਹੈ। ਪੰਜਾਬ ’ਚ ਧਾਰਮਿਕ ਤੇ ਸਿਆਸੀ ਵਿਵਾਦ ਬਾਰੇ ਸਵਾਲ ਤੋਂ ਕਿਨਾਰਾ ਕਰਦਿਆਂ ਕੇ.ਡੀ ਵੈਦ ਕਿਹਾ ਕਿ ਇਸ ਬਾਰੇ ਤਾਂ ਸਬੰਧਿਤ ਵਿਅਕਤੀ ਹੀ ਕੁਝ ਆਖ ਸਕਦੇ ਹਨ, ਪੰਜਾਬ ਦੀ ਬਿਹਤਰੀ ਲਈ ਗੈਰ ਜਰੂਰੀ ਟਕਰਾਵਾਂ ਤੋਂ ਹਰ ਇਕ ਨੂੰ ਬਚਣਾ ਚਾਹੀਦਾ।
ਦਿੱਲੀ ਹਾਈਕਮਾਨ ਵਲੋਂ ਪੰਜਾਬ ਦੇ ਕਾਂਗਰਸੀਆਂ ਨਾਲ ਮੀਟਿੰਗਾਂ ਬਿਨਾਂ ਸ਼ੱਕ ਚੋਣ ਸਰਗਰਮੀਆਂ ਦਾ ਸੰਕੇਤ-ਕੇ. ਡੀ. ਵੈਦ
ਅਜੀਤ ਡੈਸਕ
25-06-2026