ਸ੍ਰੀ ਮੁਕਤਸਰ ਸਾਹਿਬ, 2 ਜੁਲਾਈ (ਰਣਜੀਤ ਸਿੰਘ ਢਿੱਲੋਂ)-ਇਸ ਖ਼ੇਤਰ ਵਿਚ ਮਾਂ ਬੋਲੀ, ਕਲਾ, ਤਰਕਸ਼ੀਲਤਾ ਤੇ ਸਾਹਿਤ ਸੱਭਿਆਚਾਰ ਦੇ ਪ੍ਰਚਾਰ ਪਾਸਾਰ ਲਈ ਲੰਬੇ ਸਮੇਂ ਤੋਂ ਮੋਹਰੀ ਰੋਲ ਨਿਭਾ ਰਹੇ ਸਥਾਨਕ ਲੋਕ ਸਾਹਿਤ ਸਭਾ ਦੇ ਪ੍ਰਧਾਨ ਕਲਮਕਾਰ ਰਾਮ ਸਵਰਨ ਲੱਖੇਵਾਲੀ ਆਕਾਸ਼ਵਾਣੀ ਜਲੰਧਰ ’ਤੇ ਇਕ ਵਾਰਤਾ ਰਾਹੀਂ ਸਰੋਤਿਆਂ ਦੇ ਰੂਬਰੂ ਹੋਣਗੇ। ਲੋਕ ਸਾਹਿਤ ਸਭਾ ਦੇ ਬੁਲਾਰੇ ਕੇ.ਸੀ. ਰੁਪਾਣਾ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਅਦਾਰੇ ਆਕਾਸ਼ਵਾਣੀ ਜਲੰਧਰ ਤੋਂ ਮਿਲੇ ਸੱਦੇ ਅਨੁਸਾਰ ਉਹ ਅੱਜ 3 ਜੁਲਾਈ ਨੂੰ ਸਾਹਿਤ ਦਾ ਸੰਗ: ਜੀਵਨ ਉਮੰਗ ਵਿਸ਼ੇ ’ਤੇ ਆਪਣੇ ਵਿਚਾਰ ਇਕ ਵਾਰਤਾ ਦੇ ਰੂਪ ’ਚ ਪੇਸ਼ ਕਰਨਗੇ। ਜਿਸ ਦਾ ਮਕਸਦ ਲੋਕਾਂ ਨੂੰ ਸਾਹਿਤ ਕਲਾ ਨਾਲ ਜੀਵਨ ਸੰਵਾਰਨ ਲਈ ਪ੍ਰੇਰਿਤ ਕਰਨਾ ਹੈ। ਇਹ ਵਾਰਤਾ ਰਿਕਾਰਡਿੰਗ ਉਪਰੰਤ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤੀ ਜਾਵੇਗੀ।