ਗਊ ਮਾਸ ਵੇਚਣ ਵਾਲਿਆਂ ਦਾ ਪਰਦਾਫਾਸ਼, ਪੁਲਿਸ ਵਲੋਂ 5 ਵਿਅਕਤੀ ਕਾਬੂ ਗਊ ਮਾਸ ਵਿਆਹ ਸ਼ਾਦੀਆਂ ਵਰਗੇ ਪ੍ਰੋਗਰਾਮਾਂ ’ ਚ ਕੀਤਾ ਜਾਂਦਾ ਸੀ ਸਪਲਾਈ
ਫ਼ਰੀਦਕੋਟ , 11 ਅਕਤੂਬਰ ( ਜਸਵੰਤ ਸਿੰਘ ਪੁਰਬਾ )- ਸੰਯੁਕਤ ਗਊ ਰੱਖਿਆ ਦਲ ਪੰਜਾਬ ਦੇ ਜਨਰਲ ਸਕੱਤਰ ਬਾਬਾ ਗਰੀਬ ਦਾਸ ਜੋ ਕੋਟਕਪੂਰਾ ਵਿਖੇ ਆਪਣਾ ਘਰ ਆਸ਼ਰਮ ਚਲਾ ਰਹੇ ਹਨ , ਨੂੰ ਸੂਹ ਮਿਲੀ ਸੀ ਕਿ ਪਿੰਡ ਪਹਿਲੂ ਵਾਲਾ ਵਿਖੇ ਕੁਝ ਲੋਕਾਂ ਵਲੋਂ ਗਊ ਹੱਤਿਆ ਕਰ ਉਸ ਦਾ ਮਾਸ ਖਾਣ ਲਈ ਵੇਚਿਆ ਜਾ ਰਿਹਾ ਹੈ ਅਤੇ ਉਸ ਦੀ ਚਮੜੀ ਅਤੇ ਹੋਰ ਅੰਗ ਅਲੱਗ ਵੇਚੇ ਜਾਂਦੇ ਹਨ ਜਿਸ ਸਬੰਧੀ ਗਊ ਰੱਖਿਆ ਦਲ ਦੇ ਮੈਂਬਰਾਂ ਵਲੋਂ ਜਦ ਇਸ ਦੀ ਪੜਤਾਲ ਕੀਤੀ ਤਾਂ ਮੌਕੇ ਤੋਂ ਵੱਡੀ ਮਾਤਰਾ ’ ਚ ਗਊ ਮਾਸ , ਚਮੜੀ ਤੇ ਹੋਰ ਅੰਗ ਮਿਲਣ ’ ਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸ ’ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਇਕ ਬਲੈਰੋ ਗੱਡੀ ਅਤੇ ਵੱਢੀ ਮਾਤਰਾ ’ ਚ ਗਊ ਮਾਸ ਤੇ ਹੋਰ ਅੰਗਾਂ ਤੋਂ ਇਲਾਵਾ ਗਊਆਂ ਵੱਢਣ ਵਾਲੇ ਔਜਾਰ ਵੀ ਬਰਾਮਦ ਕਰ ਮਾਮਲਾ ਦਰਜ ਕਰ ਗ੍ਰਿਫ਼ਤਾਰ ਕਰ ਲਿਆ । ਸੰਯੁਕਤ ਗਊ ਰੱਖਿਆ ਦਲ ਪੰਜਾਬ ਦੇ ਜਨਰਲ ਸਕੱਤਰ ਬਾਬਾ ਗਰੀਬ ਦਾਸ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਪਹਿਲੂਵਾਲਾ ’ ਚ ਕੁੱਝ ਵਿਅਕਤੀਆ ਵਲੋਂ ਗਊ ਹੱਤਿਆ ਕਰ ਉਸ ਦਾ ਮਾਸ ਅੱਗੇ ਖਾਣ ਲਈ ਅਲੱਗ ਅਲੱਗ ਜਗ੍ਹਾ ’ ਤੇ ਵੇਚਿਆ ਜਾਂਦਾ ਹੈ , ਜਿਸ ਦੀ ਪੁਸ਼ਟੀ ਅਸੀਂ ਪਿੰਡ ਨਵਾਂ ਕਿਲਾ ਦੇ ਇਕ ਪ੍ਰਵਾਸੀ ਪਰਿਵਾਰ ਦੇ ਵਿਆਹ ਸਮਾਗਮ ’ ਚ ਸਪਲਾਈ ਹੋਏ ਮੀਟ ਤੋਂ ਕੀਤੀ ਜਿਸ ਤੋਂ ਬਾਅਦ ਜਦ ਅਸੀਂ ਪਹਿਲੂ ਵਾਲਾ ਪਿੰਡ ਮੌਕੇ ’ ਤੇ ਪੁੱਜੇ ਤਾਂ ਸਾਨੂੰ ਮੌਕੇ ’ ਤੇ ਵੱਢੀ ਮਾਤਰਾ ’ ਚ ਗਊ ਮਾਸ ਤੇ ਉਸ ਦੀ ਚਮੜੀ ਅਤੇ ਹੋਰ ਅੰਗ ਮਿਲੇ ।
ਮ
ਮਾਮਲੇ ਸੰਬੰਧੀ ਪੁਲਿਸ ਵਲੋਂ ਕਾਬੂ ਕੀਤੇ ਗਏ ਦੋਸ਼ੀ। ਅਜੀਤ ਤਸਵੀਰ
12-10-2026
ਫ਼ਰੀਦਕੋਟ , 11 ਅਕਤੂਬਰ ( ਜਸਵੰਤ ਸਿੰਘ ਪੁਰਬਾ )- ਸੰਯੁਕਤ ਗਊ ਰੱਖਿਆ ਦਲ ਪੰਜਾਬ ਦੇ ਜਨਰਲ ਸਕੱਤਰ ਬਾਬਾ ਗਰੀਬ ਦਾਸ ਜੋ ਕੋਟਕਪੂਰਾ ਵਿਖੇ ਆਪਣਾ ਘਰ ਆਸ਼ਰਮ ਚਲਾ ਰਹੇ ਹਨ , ਨੂੰ ਸੂਹ ਮਿਲੀ ਸੀ ਕਿ ਪਿੰਡ ਪਹਿਲੂ ਵਾਲਾ ਵਿਖੇ ਕੁਝ ਲੋਕਾਂ ਵਲੋਂ ਗਊ ਹੱਤਿਆ ਕਰ ਉਸ ਦਾ ਮਾਸ ਖਾਣ ਲਈ ਵੇਚਿਆ ਜਾ ਰਿਹਾ ਹੈ ਅਤੇ ਉਸ ਦੀ ਚਮੜੀ ਅਤੇ ਹੋਰ ਅੰਗ ਅਲੱਗ ਵੇਚੇ ਜਾਂਦੇ ਹਨ ਜਿਸ ਸਬੰਧੀ ਗਊ ਰੱਖਿਆ ਦਲ ਦੇ ਮੈਂਬਰਾਂ ਵਲੋਂ ਜਦ ਇਸ ਦੀ ਪੜਤਾਲ ਕੀਤੀ ਤਾਂ ਮੌਕੇ ਤੋਂ ਵੱਡੀ ਮਾਤਰਾ ’ ਚ ਗਊ ਮਾਸ , ਚਮੜੀ ਤੇ ਹੋਰ ਅੰਗ ਮਿਲਣ ’ ਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸ ’ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਇਕ ਬਲੈਰੋ ਗੱਡੀ ਅਤੇ ਵੱਢੀ ਮਾਤਰਾ ’ ਚ ਗਊ ਮਾਸ ਤੇ ਹੋਰ ਅੰਗਾਂ ਤੋਂ ਇਲਾਵਾ ਗਊਆਂ ਵੱਢਣ ਵਾਲੇ ਔਜਾਰ ਵੀ ਬਰਾਮਦ ਕਰ ਮਾਮਲਾ ਦਰਜ ਕਰ ਗ੍ਰਿਫ਼ਤਾਰ ਕਰ ਲਿਆ । ਸੰਯੁਕਤ ਗਊ ਰੱਖਿਆ ਦਲ ਪੰਜਾਬ ਦੇ ਜਨਰਲ ਸਕੱਤਰ ਬਾਬਾ ਗਰੀਬ ਦਾਸ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਪਹਿਲੂਵਾਲਾ ’ ਚ ਕੁੱਝ ਵਿਅਕਤੀਆ ਵਲੋਂ ਗਊ ਹੱਤਿਆ ਕਰ ਉਸ ਦਾ ਮਾਸ ਅੱਗੇ ਖਾਣ ਲਈ ਅਲੱਗ ਅਲੱਗ ਜਗ੍ਹਾ ’ ਤੇ ਵੇਚਿਆ ਜਾਂਦਾ ਹੈ , ਜਿਸ ਦੀ ਪੁਸ਼ਟੀ ਅਸੀਂ ਪਿੰਡ ਨਵਾਂ ਕਿਲਾ ਦੇ ਇਕ ਪ੍ਰਵਾਸੀ ਪਰਿਵਾਰ ਦੇ ਵਿਆਹ ਸਮਾਗਮ ’ ਚ ਸਪਲਾਈ ਹੋਏ ਮੀਟ ਤੋਂ ਕੀਤੀ ਜਿਸ ਤੋਂ ਬਾਅਦ ਜਦ ਅਸੀਂ ਪਹਿਲੂ ਵਾਲਾ ਪਿੰਡ ਮੌਕੇ ’ ਤੇ ਪੁੱਜੇ ਤਾਂ ਸਾਨੂੰ ਮੌਕੇ ’ ਤੇ ਵੱਢੀ ਮਾਤਰਾ ’ ਚ ਗਊ ਮਾਸ ਤੇ ਉਸ ਦੀ ਚਮੜੀ ਅਤੇ ਹੋਰ ਅੰਗ ਮਿਲੇ । ਉਨ੍ਹਾਂ ਕਿਹਾ ਕਿ ਆਸ - ਪਾਸ ਤੋਂ ਸਾਨੂੰ ਪਤਾ ਲੱਗਾ ਕਿ ਇਨ੍ਹਾਂ ਵਲੋਂ ਦੂਜੇ ਤੀਜੇ ਦਿਨ ਇਕ ਗਊ ਦੀ ਹੱਤਿਆ ਕਰਕੇ ਇਸ ਦਾ ਮਾਸ ਅੱਗੇ ਵੇਚਿਆ ਜਾਂਦਾ ਹੈ । ਡੀ . ਐਸ . ਪੀ . ਤਰਲੋਚਨ ਸਿੰਘ ਨੇ ਦੱਸਿਆ ਕਿ ਬਾਬਾ ਗਰੀਬ ਦਾਸ ਦੀ ਸ਼ਿਕਾਇਤ ’ ਤੇ ਕਾਰਵਾਈ ਕਰਦੇ ਹੋਏ ਇਕ ਬਲੈਰੋ ਗੱਡੀ ਸਮੇਤ ਤਿੰਨ ਵਿਅਕਤੀ ਜੋ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ , ਨੂੰ ਕਾਬੂ ਕੀਤਾ । ਪੁੱਛਗਿੱਛ ਦੌਰਾਨ ਉਨ੍ਹਾਂ ਮੰਨਿਆ ਕਿ ਉਨ੍ਹਾਂ ਵਲੋਂ ਗਊਆ ਵੱਢ ਕੇ ਉਸ ਦਾ ਮਾਸ ਅਲੱਗ - ਅਲੱਗ ਜਗ੍ਹਾ ’ ਤੇ ਸਪਲਾਈ ਕੀਤਾ ਜਾਂਦਾ ਹੈ ਤੇ ਰਹਿੰਦ ਖੂੰਹਦ ਨਹਿਰ ’ ਚ ਰੋੜ੍ਹ ਦਿੱਤੀ ਜਾਂਦੀ ਸੀ । ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਪੁਛਗਿੱਛ ਤੋਂ ਬਾਅਦ ਪਿੰਡ ਪਹਿਲੂ ਵਾਲਾ ਤੋਂ ਵੀ ਹੋਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਖਿਲਾਫ਼ ਅਲੱਗ - ਅਲੱਗ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ।