ਸ੍ਰੀਮਦ ਭਾਗਵਤ ਕਥਾ ਦੇ ਵਿਸ਼ਰਾਮ ਮੌਕੇ ਉਮੜੇ ਸ਼ਰਧਾਲੂ ਸਹਿਯੋਗੀਆਂ ਨੂੰ ਕੀਤਾ ਗਿਆ ਸਨਮਾਨਿਤ
ਸ੍ਰੀ ਮੁਕਤਸਰ ਸਾਹਿਬ, 11 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀਮਦ ਭਾਗਵਤ ਕਥਾ ਸੁਸਾਇਟੀ ਵਲੋਂ ਅਜਮੇਰ ਪੈਲੇਸ ਵਿਖੇ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਦੇ ਵਿਸ਼ਰਾਮ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕਥਾ ਵਿਆਸ ਅਨਿਲ ਦਾਸ ਨੇ ਸੁਦਾਮਾ ਚਰਿੱਤਰ ਦਾ ਭਾਵਪੂਰਤ ਵਰਣਨ ਕਰਦਿਆਂ ਸ਼ਰਧਾਲੂਆਂ ਨੂੰ ਭਗਤੀ, ਸਾਦਗੀ ਤੇ ਸੱਚੀ ਮਿੱਤਰਤਾ ਦਾ ਸੰਦੇਸ਼ ਦਿੱਤਾ।
ਸ
ਸ੍ਰੀਮਦ ਭਾਗਵਤ ਕਥਾ ਦੇ ਵਿਸ਼ਰਾਮ ਮੌਕੇ ਜੋਤੀ ਪ੍ਰਚੰਡ ਕਰਦੇ ਹੋਏ ਮੁੱਖ ਮਹਿਮਾਨ ਅਤੇ ਪ੍ਰਬੰਧਕ। ਅਜੀਤ ਤਸਵੀਰ
12-10-2026
ਸ੍ਰੀ ਮੁਕਤਸਰ ਸਾਹਿਬ, 11 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀਮਦ ਭਾਗਵਤ ਕਥਾ ਸੁਸਾਇਟੀ ਵਲੋਂ ਅਜਮੇਰ ਪੈਲੇਸ ਵਿਖੇ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਦੇ ਵਿਸ਼ਰਾਮ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਕਥਾ ਵਿਆਸ ਅਨਿਲ ਦਾਸ ਨੇ ਸੁਦਾਮਾ ਚਰਿੱਤਰ ਦਾ ਭਾਵਪੂਰਤ ਵਰਣਨ ਕਰਦਿਆਂ ਸ਼ਰਧਾਲੂਆਂ ਨੂੰ ਭਗਤੀ, ਸਾਦਗੀ ਤੇ ਸੱਚੀ ਮਿੱਤਰਤਾ ਦਾ ਸੰਦੇਸ਼ ਦਿੱਤਾ। ਕਥਾ ਦੌਰਾਨ ਉਨ੍ਹਾਂ ਨੇ ਗ਼ਰੀਬੀ ਤੇ ਦਰਿਦ੍ਰਤਾ ਵਿਚਲਾ ਫ਼ਰਕ ਸਮਝਾਉਂਦਿਆਂ ਕਿਹਾ ਕਿ ਸੁਦਾਮਾ ਆਰਥਿਕ ਤੌਰ ’ਤੇ ਗ਼ਰੀਬ ਸਨ, ਪਰ ਉਨ੍ਹਾਂ ਦੇ ਜੀਵਨ ਵਿਚ ਭਗਤੀ, ਸੰਤੋਖ ਅਤੇ ਉਚੇ ਸੰਸਕਾਰਾਂ ਦੀ ਕੋਈ ਘਾਟ ਨਹੀਂ ਸੀ। ਕਥਾ ਦੇ ਅੰਤ ਵਿਚ ਉਨ੍ਹਾਂ ਵਲੋਂ ਸੁਣਾਏ ਵਿਦਾਈ ਗੀਤ ਨੇ ਵੀ ਸ਼ਰਧਾਲੂਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਇਸ ਮੌਕੇ ਜੋਤੀ ਪ੍ਰਚੰਡ ਕਰਨ ਦੀ ਰਸਮ ਐਸ.ਡੀ.ਐਮ. ਵਿਕਰਮਜੀਤ ਬਾਂਸਲ, ਕੁਲਦੀਪ ਗੋਇਲ, ਸ਼ਿਵ ਬਾਂਸਲ, ਸੰਜੀਵ ਬਾਂਸਲ, ਪੱਪੂ ਸਿੰਗਲਾ, ਰੁਸਤਮ ਸੋਨੀ ਅਤੇ ਸੁਸਾਇਟੀ ਪ੍ਰਧਾਨ ਤਰਸੇਮ ਗੋਇਲ ਵਲੋਂ ਸਾਂਝੇ ਤੌਰ ’ਤੇ ਅਦਾ ਕੀਤੀ ਗਈ। ਇਸ ਉਪਰੰਤ ਕਥਾ ਵਿਚ ਯੋਗਦਾਨ ਪਾਉਣ ਵਾਲੇ ਸਹਿਯੋਗੀਆਂ ਨੂੰ ਕਥਾ ਵਿਆਸ ਅਨਿਲ ਦਾਸ ਵਲੋਂ ਸਨਮਾਨਿਤ ਕੀਤਾ ਗਿਆ। ਕਥਾ ਦੇ ਵਿਸ਼ਰਾਮ ਮੌਕੇ ਵਿਸ਼ਾਲ ਹਵਨ ਕਰਵਾਇਆ ਗਿਆ। ਸਮਾਗਮ ਦੀ ਸਮਾਪਤੀ ਉਪਰੰਤ ਸ਼ਰਧਾਲੂਆਂ ਨੇ ਅਨਿਲ ਦਾਸ ਨੂੰ ਵਿਦਾਈ ਦਿੱਤੀ। ਇਸ ਮੌਕੇ ਪੱਪੂ ਸਿੰਗਲਾ, ਸੰਜੀਵ ਜਿੰਦਲ, ਭਾਰਤ ਅਗਰਵਾਲ, ਸੋਨੂੰ ਗੋਇਲ, ਸਵਿਕੀ ਗਰਗ, ਈਸ਼ਵਰ, ਹੈਪੀ ਬਾਂਸਲ, ਸੁਨੀਲ ਜੈਨ, ਰਾਜ ਕੁਮਾਰ ਭਟੇਜਾ ਮੇਲੂ, ਅਜੇ ਕੁੱਚਲ, ਕੁਲਦੀਪ ਗੋਇਲ, ਰਾਜਨ ਬਾਂਸਲ, ਜੀਵਨ ਸ਼ਰਮਾ, ਦੀਪਕਪਾਲ ਸ਼ਰਮਾ, ਪੰਡਿਤ ਆਦੇਸ਼ ਸ਼ਰਮਾ ਮੰਨੂ, ਜਗਦੀਸ਼ ਚੰਦਰ ਜੋਸ਼ੀ, ਰਾਜੂ ਸ਼ਰਮਾ, ਪਵਨ ਸੈਣ, ਅਨਿਲ ਵਾਟਸ, ਸੰਦੀਪ ਚੁੱਘ, ਅਮਨ ਵਾਟਸ ਅਤੇ ਕਰਨ ਵਾਟਸ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।