03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਆਂਗਣਵਾੜੀ ਹੈਲਪਰ ਦਾ ਕਤਲ ਕਰਨ ਵਾਲੇ ਨੂੰ ਦਿੱਤੀ ਜਾਵੇ ਸਖ਼ਤ ਸਜ਼ਾ-ਸੂਬਾ ਪ੍ਰਧਾਨ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਲੰਬੀ, 24 ਅਪ੍ਰੈਲ (ਮੇਵਾ ਸਿੰਘ)-ਬੀਤੀ ਕੱਲ੍ਹ ਪਿੰਡ ਫਤਿਹਪੁਰ ਮਨੀਆਂ ਦੇ ਆਂਗਣਵਾੜੀ ਸੈਂਟਰ ਵਿਚ ਸਫ਼ਾਈ ਕਰ ਰਹੀ ਇਕ ਹੈਲਪਰ ਰਮਨਦੀਪ ਕੌਰ ਦਾ ਇਕ ਨੌਜਵਾਨ ਕਰਨਦੀਪ ਸਿੰਘ ਵਾਸੀ ਮਹਿਲਾਵਾਲਾ ਤਹਿਸੀਲ ਅਜਨਾਲਾ ਵਲੋਂ ਕਤਲ ਕਰ ਦਿੱਤਾ ਗਿਆ ਸੀ ਤੇ ਪੁਲਿਸ ਵਲੋਂ ਮੁਕੱਦਮਾ ਦਰਜ ਕਰਦਿਆਂ ਨੌਜਵਾਨ ਨੂੰ ਗਿ੍ਫ਼ਤਾਰ ਵੀ ਕਰ ਲਿਆ ਸੀ | ਇਸ ਦੁੱਖ ਦੀ ਘੜੀ 'ਚ ਮਿ੍ਤਕ ਰਮਨਦੀਪ ਕੌਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਬਰਿੰਦਰਜੀਤ ਕੌਰ ਛੀਨਾ ਸੂਬਾ ਪ੍ਰਧਾਨ ਸਰਵ ਆਂਗਣਵਾੜੀ ਵਰਕਰ-ਹੈਲਪਰ ਯੂਨੀਅਨ ਪੰਜਾਬ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਔਰਤਾਂ ਦੀ ਸੁਰੱਖਿਆ ਲਈ ਜਿਥੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਪਰ ਦੂਜੇ ਪਾਸੇ ਦਿਨ-ਦਿਹਾੜੇ ਆਪਣੀ ਡਿਊਟੀ ਦੌਰਾਨ ਆਂਗਣਵਾੜੀ ਹੈਲਪਰ ਦਾ ਕਤਲ ਕਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਪੰਜਾਬ ਦੇ ਅੰਦਰ ਅੱਜ ਗੁੰਡਾਰਾਜ ਫ਼ੈਲਿਆ ਹੋਇਆ ਹੈ | ਸੂਬਾ ਪ੍ਰਧਾਨ ਨੇ ਕਿਹਾ ਕਿ ਪੁਲਿਸ ਵਲੋਂ ਕਤਲ ਦੀ ਘਟਨਾ ਤੋਂ ਬਾਅਦ ਮੁਕੱਦਮਾ ਦਰਜ ਕਰਕੇ ਤੇ ਦੋਸ਼ੀ ਨੂੰ ਕੁਝ ਘੰਟਿਆਂ ਵਿਚ ਹੀ ਗਿ੍ਫ਼ਤਾਰ ਕਰਨਾ ਇਕ ਚੰਗੀ ਗੱਲ ਹੈ | ਉਨ੍ਹਾਂ ਮਿ੍ਤਕਾ ਬਾਰੇ ਪੁਲਿਸ ਵਲੋਂ ਕੀਤੀ ਜਾਂਚ ਪੜਤਾਲ ਵਿਚ ਕਤਲ ਦੇ ਕਾਰਨ ਨੂੰ ਪ੍ਰੇਮ ਸੰਬੰਧਾਂ ਨਾਲ ਜੋੜਨ ਦੀ ਗੱਲ ਨੂੰ ਖ਼ਾਰਜ ਕੀਤਾ | ਉਨ੍ਹਾਂ ਆਖ਼ਰ ਵਿਚ ਕਿਹਾ ਕਿ ਉਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਮਿ੍ਤਕ ਰਮਨਦੀਪ ਕੌਰ ਦੇ ਪਤੀ ਗੁਰਬੂਟਨ ਸਿੰਘ ਉਰਫ਼ ਬੂਟਾ ਸਿੰਘ ਨੂੰ ਤਰਸ ਦੇ ਆਧਾਰ 'ਤੇ ਸਰਕਾਰ ਨੌਕਰੀ ਦਿੱਤੀ ਜਾਵੇ ਤੇ ਆਰਥਿਕ ਸਹਾਇਤਾ ਵੀ ਦਿੱਤੀ ਜਾਵੇ ਤਾਂ ਜੋ ਆਪਣੇ ਪਰਿਵਾਰ ਤੇ 5 ਤੇ 7 ਸਾਲ ਦੇ ਛੋਟੇ ਬੱਚਿਆਂ ਦਾ ਪਾਲਣ-ਪੋਸ਼ਣ ਕਰ ਸਕੇ | ਇਸ ਤੋਂ ਇਲਾਵਾ ਕਤਲ ਦੇ ਦੋਸ਼ੀ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ | ਇਸ ਮੌਕੇ ਸਤਵਿੰਦਰ ਕੌਰ ਮੀਤ ਪ੍ਰਧਾਨ ਪੰਜਾਬ, ਪਰਮਜੀਤ ਕੌਰ ਬਲਾਕ ਪ੍ਰਧਾਨ ਲੰਬੀ, ਗੁਰਪ੍ਰੀਤ ਕੌਰ, ਪਰੋਮਿਲਾ ਸਕੱਤਰ ਬਲਾਕ ਲੰਬੀ, ਪਵਨਦੀਪ ਕੌਰ ਸਕੱਤਰ ਲੰਬੀ, ਆਂਗਣਵਾੜੀ ਵਰਕਰਾਂ ਵਿਚ ਚਰਨਜੀਤ ਕੌਰ, ਬਲਜੀਤ ਕੌਰ, ਕਰਮਜੀਤ ਕੌਰ, ਰਾਜਿੰਦਰ ਕੌਰ, ਸਰਬਜੀਤ ਕੌਰ, ਸੁਖਵਿੰਦਰ ਕੌਰ, ਸੁਰਜੀਤ ਕੌਰ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੁਸਤਕਾਂ ਤੋਂ ਦੂਰੀ ਮਾਨਸਿਕ ਰੋਗਾਂ ਨੂੰ ਬੁਲਾਵਾ-ਲੱਖੇਵਾਲੀ ਅਗਲੀ ਖ਼ਬਰ ਪੰਜਾਬ ਸਟੇਟ ਕਰਮਚਾਰੀ ਦਲ ਵਲੋਂ ਐੱਸ. ਡੀ. ਐੱਮ. ਨੂੰ ਮੰਗ ਪੱਤਰ
Ad Position 24