17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਲੋਕਤੰਤਰ 'ਤੇ 'ਭੀੜਤੰਤਰ' ਭਾਰੂ ਨਹੀਂ ਹੋਣਾ ਚਾਹੀਦਾ-ਊਧਵ ਠਾਕਰੇ ਰਾਜ ਠਾਕਰੇ ਨਾਲ ਨਿਗਮ ਚੋਣਾਂ ਲਈ ਸਾਂਝਾ ਚੋਣ ਮਨੋਰਥ ਪੱਤਰ ਜਾਰੀ <br/>

Ad Position 21
No active advertisement
ਅਜੀਤ ਡੈਸਕ 05-01-2026
ਮੁੰਬਈ, 4 ਜਨਵਰੀ (ਏਜੰਸੀ)-ਸ਼ਿਵ ਸੈਨਾ (ਯੂ.ਬੀ.ਟੀ.) ਮੁਖੀ ਊਧਵ ਠਾਕਰੇ ਨੇ ਰਾਜ ਚੋਣ ਕਮਿਸ਼ਨ ਨੂੰ ਉਨ੍ਹਾਂ 68 ਨਗਰ ਨਿਗਮ ਵਾਰਡਾਂ ਦੇ ਨਤੀਜੇ ਰੱਦ ਕਰਨ ਦੀ ਅਪੀਲ ਕੀਤੀ ਜਿੱਥੇ ਸੱਤਾਧਾਰੀ ਮਹਾਯੁਤੀ ਦੇ ਉਮੀਦਵਾਰਾਂ ਨੂੰ ਬਿਨਾਂ ਵਿਰੋਧ ਜੇਤੂ ਐਲਾਨਿਆ ਗਿਆ ਸੀ | ਉਨ੍ਹਾਂ ਕਿਹਾ ਕਿ ਬਿਨਾਂ ਮੁਕਾਬਲਾ ਜਿੱਤਾਂ ਪ੍ਰਭਾਵੀ ਰੂਪ ਨਾਲ 'ਜੈੱਨ ਜ਼ੈੱਡ' ਅਤੇ ਪਹਿਲੀ ਵਾਰ ਵੋਟ ਦੇਣ ਵਾਲੇ ਵੋਟਰਾਂ ਨੂੰ ਉਨ੍ਹਾਂ ਦੇ ਵੋਟਿੰਗ ਅਧਿਕਾਰ ਤੋਂ ਵਾਂਝਾ ਕਰਦੀਆਂ ਹਨ ¢ ਮੁੰਬਈ ਨਗਰ ਨਿਗਮ ਦੀਆਂ ਆਉਣ ਵਾਲੀਆਂ ਚੋਣਾਂ ਲਈ ਆਪਣਾ ਸਾਂਝਾ ਚੋਣ ਮਨੋਰਥ ਪੱਤਰ ਜਾਰੀ ਕਰਨ ਲਈ ਮਨਸੇ ਮੁਖੀ ਰਾਜ ਠਾਕਰੇ ਨਾਲ ਮੰਚ ਸਾਂਝੇ ਕਰਦੇ ਹੋਏ ਊਧਵ ਨੇ ਚੇਤਾਵਨੀ ਦਿੱਤੀ ਕਿ ਲੋਕਤੰਤਰ 'ਤੇ 'ਭੀੜਤੰਤਰ' ਭਾਰੀ ਨਹੀਂ ਹੋਣਾ ਚਾਹੀਦਾ | ਸਾਬਕਾ ਮੁੱਖ ਮੰਤਰੀ ਨੇ ਮਹਾਯੁਤੀ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਦੀ ਸਰਕਾਰ ਨੂੰ ਹਟਾਇਆ ਗਿਆ ਹੈ ਅਤੇ ਏਕਨਾਥ ਸ਼ਿੰਦੇ ਨੇ ਰਾਜ ਦੀ ਕਮਾਨ ਸੰਭਾਲੀ ਹੈ, ਬਿ੍ਹਨਮੁੰਬਈ ਨਗਰ ਨਿਗਮ ਦੀ ਦੌਲਤ ਠੇਕੇਦਾਰਾਂ 'ਤੇ ਲੁਟਾਈ ਜਾ ਰਹੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਵੋਟ ਚੋਰੀ ਕਰਨ ਤੋਂ ਬਾਅਦ, ਸੱਤਾਧਾਰੀ ਪਾਰਟੀਆਂ ਹੁਣ ਉਮੀਦਵਾਰਾਂ ਨੂੰ ਚੋਰੀ ਕਰ ਰਹੀਆਂ ਹਨ ¢

Ad Position 22
No active advertisement
ਪਿਛਲੀ ਖ਼ਬਰ ਤਾਮਿਲਨਾਡੂ ਤੇ ਪੱਛਮੀ ਬੰਗਾਲ ਐੱਨ. ਡੀ. ਏ. ਦੀ ਜਿੱਤ ਦੀ ਸੂਚੀ 'ਚ ਸ਼ਾਮਿਲ ਹੋਣਗੇ-ਅਮਿਤ ਸ਼ਾਹ <br/> ਅਗਲੀ ਖ਼ਬਰ ਸੰਜੇ ਦੇ ਨਾਂਅ ਰਿਹਾ ਗੁਜਰਾਂਵਾਲਾ ਜਵੈਲਰ ਵਲੋਂ ਕੱਢੇ ਲੱਕੀ ਡਰਾਅ 'ਚ ਪਹਿਲਾ ਇਨਾਮ ਕਰੇਟਾ ਗੱਡੀ <br/>
Ad Position 24