ਜਲੰਧਰ, 4 ਜਨਵਰੀ (ਹਰਵਿੰਦਰ ਸਿੰਘ ਫੁੱਲ)- ਗੁਜਰਾਂਵਾਲਾ ਜਵੈਲਰ ਵਲੋਂ ਨਵੇਂ ਸਾਲ ਦੇ ਸੰਬੰਧ 'ਚ ਸ਼ੁਰੂ ਕੀਤੀ ਗਈ ਖ਼ਰੀਦੋ 'ਤੇ 'ਜਿੱਤੋ ਬੋਨੈਂਜ਼ਾ' ਸਕੀਮ ਤਹਿਤ ਜਿਨ੍ਹਾਂ ਗ੍ਰਾਹਕਾਂ ਵਲੋਂ ਨਵੰਬਰ ਤੋਂ ਦਸੰਬਰ ਤੱਕ ਗੁੱਜਰਾਂਵਾਲਾ ਜਵੈਲਰ ਤੋਂ ਖ਼ਰੀਦਦਾਰੀ ਕੀਤੀ ਗਈ ਸੀ, ਨੂੰ ਲੱਕੀ ਕੂਪਨ ਵੀ ਦਿੱਤੇ ਗਏ ਸਨ ਜਿਨ੍ਹਾਂ ਦੇ ਡਰਾਅ ਅੱਜ ਗੁੱਜਰਾਂਵਾਲਾ ਜਵੈਲਰ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਨਵੇਂ ਪੁਰਾਣੇ ਗ੍ਰਾਹਕਾਂ ਦੀ ਹਾਜ਼ਰੀ ਕੱਢੇ ਗਏ | ਪ੍ਰਬੰਧਕਾਂ ਨੇ ਦੱਸਿਆ ਕਿ ਗੁੱਜਰਾਂਵਾਲਾ ਜਵੈਲਰ ਵਲੋਂ ਹਰ ਸਾਲ ਆਪਣੇ ਗ੍ਰਾਹਕਾਂ ਨੂੰ ਉਤਸ਼ਾਹਿਤ ਕਰਨ ਲਈ ਲੱਕੀ ਡਰਾਅ ਕੱਢੇ ਜਾਂਦੇ ਹਨ, ਉਸੇ ਲੜੀ ਤਹਿਤ ਅੱਜ ਡਰਾਅ ਕੱਢੇ ਗਏ ਹਨ | ਅੱਠ ਕੈਟਾਗਰੀਆਂ 'ਚ ਕੱਢੇ ਗਏ ਲੱਕੀ ਡਰਾਅ ਦਾ ਪਹਿਲਾ ਇਨਾਮ ਹੰੁਡਈ ਦੀ ਕਰੇਟਾ ਕਾਰ ਸੀ ਜੋ ਸੰਜੇ ਕੁਮਾਰ ਦੇ ਨਾਂਅ ਰਿਹਾ | ਅੱਠ ਕੈਟਾਗਰੀਆਂ 'ਚ ਕੁਲ 35 ਡਰਾਅ ਕੱਢੇ ਗਏ ਜਿਨ੍ਹਾਂ ਵਿਚ ਪਹਿਲੇ ਇਨਾਮਾਂ 'ਚ ਤਿੰਨ ਕਾਰਾਂ ਤੋਂ ਇਲਾਵਾ 5 ਆਈ ਫ਼ੋਨ, 5 ਸੈਮਸੰਗ ਫ਼ੋਨ, 10 ਸੈਮਸੰਗ ਦੀਆਂ ਸਮਾਰਟ ਘੜੀਆਂ, 10 ਈਅਰ ਪੌਡ ਰੱਖੇ ਗਏ ਸਨ | ਇਸ ਮੌਕੇ ਵਿਕਾਸ ਜੈਨ, ਵਿਨੈ ਜੈਨ, ਜਗਦੀਸ਼ ਜੈਨ, ਵੈਭਵ ਜੈਨ, ਵਰੁਨ ਜੈਨ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |