16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

'ਆਪ' ਸਰਕਾਰ 'ਚੜ੍ਹਦੀਕਲਾ ਫ਼ੰਡ' ਰਾਹੀਂ ਇਕੱਠੇ ਕੀਤੇ ਪੈਸੇ ਦੇ ਵੇਰਵੇ ਜਨਤਕ ਕਰੇ-ਐਨ.ਕੇ. ਸ਼ਰਮਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-01-2026

ਚੰਡੀਗੜ੍ਹ, 27 ਜਨਵਰੀ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੇ ਪ੍ਰਧਾਨ ਐਨ.ਕੇ. ਸ਼ਰਮਾ ਨੇ ਵਪਾਰ ਵਿੰਗ ਦੇ ਅਹੁਦੇਦਾਰਾਂ ਨਾਲ ਮੀਟਿੰਗ ਉਪਰੰਤ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਵਪਾਰ ਤੇ ਉਦਯੋਗ ਤੋਂ ਇਕੱਠੇ ਕੀਤੇ 'ਚੜ੍ਹਦੀਕਲਾ ਫ਼ੰਡ' ਦੇ ਵੇਰਵੇ ਜਨਤਕ ਕਰੇ ਅਤੇ ਸਰਕਾਰ ਨੂੰ ਕਿਹਾ ਕਿ ਉਹ ਦੱਸੇ ਕਿ ਇਸ ਫ਼ੰਡ ਤੋਂ ਕਿਸਾਨਾਂ ਨੂੰ ਹੜ੍ਹ ਰਾਹਤ ਵਾਸਤੇ ਕੋਈ ਮੁਆਵਜ਼ਾ ਕਿਉਂ ਨਹੀਂ ਦਿੱਤਾ ਗਿਆ | ਐਨ. ਕੇ. ਸ਼ਰਮਾ ਨੇ ਦੱਸਿਆ ਕਿ ਪਿਛਲੇ ਸਾਲ ਆਏ ਭਿਆਨਕ ਹੜ੍ਹਾਂ ਮਗਰੋਂ ਰਾਜ ਸਰਕਾਰ ਨੇ ਵਪਾਰ ਤੇ ਉਦਯੋਗ ਨੂੰ 'ਚੜ੍ਹਦੀਕਲਾ ਫ਼ੰਡ' ਵਾਸਤੇ ਪੈਸੇ ਦੇਣ ਲਈ ਮਜ਼ਬੂਰ ਕੀਤਾ | ਉਨ੍ਹਾਂ ਕਿਹਾ ਕਿ ਭਾਵੇਂ ਫ਼ੰਡ ਸਥਾਪਿਤ ਕੀਤੇ ਨੂੰ ਛੇ ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਗਿਆ ਹੈ ਪਰ 'ਆਪ' ਸਰਕਾਰ ਨੇ ਇਕੱਠੇ ਕੀਤੇ ਕੁੱਲ ਪੈਸੇ ਦੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਨਾ ਸਿਰਫ ਇਹ ਵੇਰਵੇ ਜਨਤਕ ਕੀਤੇ ਜਾਣੇ ਚਾਹੀਦੇ ਹਨ, ਸਗੋਂ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਨੂੰ ਇਹ ਦੱਸਣ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਵਾਸਤੇ ਕੋਈ ਪੈਸਾ ਇਸ ਫ਼ੰਡ ਤੋਂ ਕਿਉਂ ਜਾਰੀ ਨਹੀਂ ਕੀਤਾ ਗਿਆ | ਇਸ ਮੌਕੇ ਵਪਾਰ ਵਿੰਗ ਦੇ ਆਗੂਆਂ ਹਰਪਾਲ ਸਿੰਘ ਆਹਲੂਵਾਲੀਆ, ਪ੍ਰੇਮ ਅਰੋੜਾ, ਮੋਹਿਤ ਗੁਪਤਾ, ਅਮਿਤ ਕਪੂਰ, ਆਰ.ਡੀ. ਸ਼ਰਮਾ, ਰਾਜਿੰਦਰ ਸਿੰਘ ਮਰਵਾਹ, ਰਣਜੀਤ ਸਿੰਘ ਖੁਰਾਣਾ, ਸੰਜੀਵ ਤਲਵਾੜ, ਪਰਮਜੀਤ ਸਿੰਘ ਮੱਕੜ, ਹਰਜੀਤ ਸਿੰਘ, ਐਡਵੋਕੇਟ ਪਰਮਬੀਰ ਸਿੰਘ ਸੰਨੀ ਤੇ ਸੰਜੀਵ ਸ਼ੌਰੀ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਤਾਲਿਬਾਨ ਨੇ ਔਰਤਾਂ ਦੀ ਸਿੱਖਿਆ 'ਤੇ ਮੁਕੰਮਲ ਤੇ ਸਥਾਈ ਤੌਰ 'ਤੇ ਲਗਾਈ ਪਾਬੰਦੀ ਅਗਲੀ ਖ਼ਬਰ ਤਾਜ਼ਾ ਬਰਫ਼ਬਾਰੀ ਕਾਰਨ ਸ੍ਰੀਨਗਰ-ਜੰਮੂ ਹਾਈਵੇਅ ਆਵਾਜਾਈ ਲਈ ਬੰਦ-ਕਈ ਉਡਾਣਾਂ ਰੱਦ
Ad Position 24