15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਵਿਜੀਲੈਂਸ ਵਲੋਂ ਸਿਵਲ ਹਸਪਤਾਲ ਸਿੱਧਵਾਂ ਬੇਟ ਦੀ ਐਸ.ਐਮ.ਓ., ਸੀਨੀਅਰ ਸਹਾਇਕ ਤੇ ਆਡਿਟ ਮੁਲਾਜ਼ਮ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 31-01-2026
ਸਿੱਧਵਾਂ ਬੇਟ, 30 ਜਨਵਰੀ (ਜਸਵੰਤ ਸਿੰਘ ਸਲੇਮਪੁਰੀ)-ਲੁਧਿਆਣਾ ਤੋਂ ਆਈ ਵਿਜ਼ੀਲੈਂਸ ਦੀ ਟੀਮ ਨੇ ਸਿਵਲ ਹਸਪਤਾਲ (ਸੀ.ਐੱਚ.ਸੀ.) ਸਿੱਧਵਾਂ ਬੇਟ ਦੀ ਸੀਨੀਅਰ ਮੈਡੀਕਲ ਅਧਿਕਾਰੀ ਮੈਡਮ ਹਰਕੀਰਤ ਕੌਰ ਗਿੱਲ, ਸੀਨੀਅਰ ਸਹਾਇਕ ਸਤਵਿੰਦਰ ਸਿੰਘ ਅਤੇ ਇਕ ਆਡਿਟ ਕਰਮਚਾਰੀ ਨੂੰ ਮੁਲਾਜ਼ਮਾਂ ਤੋਂ ਆਡਿਟ ਲਈ ਰਕਮ ਇਕੱਠੀ ਕਰਨ ਦੇ ਦੋਸ਼ ਹੇਠ ਰੰਗੇ ਹੱਥੀਂ ਗਿ੍ਫ਼ਤਾਰ ਕਰ ਲੈਣ ਦੀ ਖ਼ਬਰ ਹੈ | ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾ. ਕੇ.ਐੱਨ.ਐੱਸ. ਕੰਗ ਨੇ ਦੱਸਿਆ ਕਿ ਮੈਨੂੰ ਲੰਘੇ ਦਿਨੀਂ ਬਲਾਕ ਸਿੱਧਵਾਂ ਬੇਟ ਦੇ ਪ੍ਰਧਾਨ ਅਤੇ ਸਰਪੰਚ ਸੰਦੀਪ ਕੌਰ ਸਿੱਧੂ ਦੇ ਪਤੀ ਬਲਕਾਰ ਸਿੰਘ ਲਾਡੀ ਨੇ ਦੱਸਿਆ ਸੀ ਕਿ ਮੈਨੂੰ ਕੁਝ ਮੁਲਾਜ਼ਮਾਂ ਨੇ ਜਾਣਕਾਰੀ ਦਿੱਤੀ ਹੈ ਕਿ ਸੀਨੀਅਰ ਮੈਡੀਕਲ ਅਧਿਕਾਰੀ ਹਰਕੀਰਤ ਕੌਰ ਗਿੱਲ ਸੀ.ਐੱਚ.ਸੀ. ਅਧੀਨ ਪੈਂਦੇ ਮੁਲਾਜ਼ਮਾਂ ਤੋਂ ਇਕ ਆਡਿਟ ਕਰਮਚਾਰੀ ਨੂੰ ਰਿਸ਼ਵਤ ਦੇਣ ਲਈ ਪ੍ਰਤੀ ਮੁਲਾਜ਼ਮ 2500 ਤੋਂ 6 ਹਜ਼ਾਰ ਤੱਕ ਰਿਸ਼ਵਤ ਮੰਗ ਰਹੀ ਹੈ | ਪਹਿਲਾਂ ਤਾਂ ਉਹ ਆਡਿਟ ਕਰਮਚਾਰੀ ਨੂੰ 2 ਲੱਖ ਦੇਣ ਦੀ ਗੱਲ ਕਰ ਰਹੀ ਸੀ ਪਰ ਹੁਣ ਉਹ ਚਾਰ ਲੱਖ ਰੁਪਏ ਦੇਣ ਦੀ ਗੱਲ ਕਰਦੀ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਵਲੋਂ ਵਿਜੀਲੈਂਸ ਨੂੰ ਦਿੱਤੀ ਗਈ | ਉਪਰੰਤ ਵਿਜੀਲੈਂਸ ਦੀ ਟੀਮ ਵਲੋਂ ਆਪਣਾ ਜਾਲ ਵਿਛਾ ਕੇ ਅੱਜ ਐਸ.ਐਮ.ਓ. ਨੂੰ ਮੁਲਾਜ਼ਮਾਂ ਵਲੋਂ ਦਿੱਤੇ ਨੋਟਾਂ ਸਮੇਤ ਕਾਬੂ ਕਰ ਲਿਆ | ਹਾਲਾਂਕਿ, ਵਿਜੀਲੈਂਸ ਵਲੋਂ ਐਸ.ਐਮ.ਓ. ਕੋਲੋਂ ਰਿਸ਼ਵਤ ਦੀ ਕਬਜ਼ੇ ਵਿਚ ਲਈ ਰਕਮ ਬਾਰੇ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਦੇਸ਼ ਭਰ ਦੀਆਂ ਸੜਕਾਂ 'ਤੇ ਹਰ ਰੋਜ਼ ਵਾਪਰਦਾ ਮੌਤ ਦਾ ਵਿਨਾਸ਼ਕਾਰੀ ਕਹਿਰ <br/> ਅਗਲੀ ਖ਼ਬਰ ਪ੍ਰੇਮਿਕਾ ਨੂੰ ਮਿਲਣ ਗਏ ਪ੍ਰੇਮੀ ਦੀ ਕੁੱਟ-ਕੁੱਟ ਕੇ ਹੱਤਿਆ <br/>
Ad Position 24