02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਪੰਜਾਬ 'ਚ ਡਰ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ਾਂ ਪਿੱਛੇ ਕੌਣ

Ad Position 21
repet_subhas-goyals [Copy P29]
ਅਜੀਤ ਡੈਸਕ 01-02-2026

ਬੰਬ ਦੀਆਂ ਈ-ਮੇਲਾਂ, ਧਮਾਕਿਆਂ ਤੇ ਧਮਕੀਆਂ ਦੀ ਖ਼ਬਰਾਂ ਪੈਦਾ ਕਰ ਰਹੀਆਂ ਖ਼ੌਫ਼
<br/>

ਹਰਕਵਲਜੀਤ ਸਿੰਘ

ਚੰਡੀਗੜ੍ਹ, 31 ਜਨਵਰੀ-ਪੰਜਾਬ ਵਿਚ ਮਗਰਲੇ ਕੁਝ ਦਿਨਾਂ ਤੋਂ ਸਕੂਲਾਂ ਤੇ ਜਨਤਕ ਥਾਵਾਂ 'ਤੇ ਬੰਬ ਧਮਾਕਿਆਂ ਦੀਆਂ ਈ-ਮੇਲਾਂ, ਫ਼ਤਿਹਗੜ੍ਹ ਸਾਹਿਬ ਸਮੇਤ ਕੁਝ ਥਾਵਾਂ ਤੋਂ ਧਮਾਕਿਆਂ ਦੀਆਂ ਰਿਪੋਰਟਾਂ ਅਤੇ ਸੋਸ਼ਲ ਮੀਡੀਆ 'ਤੇ ਪੰਜਾਬ ਦੇ ਇਕ ਲੱਖ ਨੌਜਵਾਨਾਂ ਨੂੰ ਟਾਰਗੇਟ ਕਰਨ ਦੇ ਚੱਲ ਰਹੇ ਪ੍ਰਚਾਰ ਕਾਰਨ ਆਮ ਲੋਕਾਂ 'ਚ ਡਰ ਤੇ ਸਹਿਮ ਦਾ ਮਾਹੌਲ ਪੈਦਾ ਹੋ ਰਿਹਾ ਹੈ ਪਰ ਅਧਿਕਾਰਤ ਤੌਰ 'ਤੇ ਇਨ੍ਹਾਂ ਕਾਰਵਾਈਆਂ ਸੰਬੰਧੀ ਕੋਈ ਸਪੱਸ਼ਟੀਕਰਨ ਨਹੀਂ ਆ ਰਿਹਾ ਕਿ ਅਜਿਹੀਆਂ ਕਾਰਵਾਈਆਂ ਪਿੱਛੇ ਕਿਹੜੀਆਂ ਸ਼ਕਤੀਆਂ ਕੰਮ ਕਰ ਰਹੀਆਂ ਹਨ | ਬੰਬ ਲਗਾਉਣ ਦੀਆਂ ਈ-ਮੇਲਾਂ ਮਗਰਲੇ ਦਿਨਾਂ ਦੌਰਾਨ ਸਕੂਲਾਂ ਤੇ ਪੰਜਾਬ ਸਿਵਲ ਸਕੱਤਰੇਤ ਅਤੇ ਦੂਜੇ ਅਦਾਰਿਆਂ ਲਈ ਡਰ ਤੇ ਸਹਿਮ ਦਾ ਮਾਹੌਲ ਪੈਦਾ ਕੀਤਾ ਹੈ ਅਤੇ ਸਰੁੱਖਿਆਂ ਏਜੰਸੀਆਂ ਨੂੰ ਜਿਵੇਂ ਉਲਝਾਈ ਰੱਖਿਆ, ਉਹ ਲੋਕਾਂ ਲਈ ਵੀ ਨਵੀਂ ਕਿਸਮ ਦਾ ਵਰਤਾਰਾ ਸੀ | ਵਰਨਣਯੋਗ ਹੈ ਕਿ ਇਹ ਕੁਝ ਕੇਵਲ ਪੰਜਾਬ ਦੀਆਂ ਹੱਦਾਂ ਅੰਦਰ ਹੀ ਸੀਮਿਤ ਹੈ, ਜਦੋਂ ਕਿ ਗੁਆਂਢੀ ਰਾਜਾਂ ਤੋਂ ਅਜਿਹੀ ਕੋਈ ਰਿਪੋਰਟ ਸਾਹਮਣੇ ਨਹੀਂ ਆ ਰਹੀ | ਅਧਿਕਾਰਤ ਤੌਰ 'ਤੇ ਕੇਵਲ ਇਨ੍ਹਾਂ ਹੀ ਕਿਹਾ ਜਾ ਰਿਹਾ ਹੈ ਕਿ ਸਰੁੱਖਿਆਂ ਏਜੰਸੀਆਂ ਇਨ੍ਹਾਂ ਘਟਨਾਵਾਂ ਦੀ ਜਾਂਚ ਕਰ ਰਹੀਆਂ ਹਨ ਪਰ ਬੰਬ ਲਗਾਉਣ ਦੀਆਂ ਲਗਾਤਾਰ ਮਿਲ ਰਹੀਆਂ ਧਮਕੀਆਂ ਕਿਥੋਂ ਆ ਰਹੀਆਂ ਹਨ ਜਾਂ ਉਨ੍ਹਾਂ ਪਿੱਛੇ ਕੌਣ ਹੈ, ਇਸ ਸੰਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਰਹੀ | ਕੁਝ ਥਾਵਾਂ 'ਤੇ ਪਿੰਡਾਂ ਦੇ ਗੁਰਦੁਆਰਿਆਂ ਤੋਂ ਅਜਿਹੀਆਂ 'ਅਨਾਊਸਮੈਟਾਂ' ਕਿ ਪਿੰਡ ਵਾਸੀ ਸ਼ੱਕੀ ਅਨਸਰਾਂ 'ਤੇ ਨਜ਼ਰ ਰੱਖਣ ਅਤੇ ਹਥਿਆਰਬੰਦ ਬੰਦਿਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ | ਅਜਿਹੀਆਂ 'ਅਨਾੳਾੂਸਮੈਂਟ' ਜਿਨ੍ਹਾਂ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਹਨ ਲੋਕਾਂ 'ਚ ਡਰ ਤੇ ਸਹਿਮ ਪੈਦਾ ਕਰ ਰਹੀਆਂ ਹਨ, ਕਿਉਂਕਿ ਇਨ੍ਹਾਂ 'ਚ ਇਕ ਲੱਖ ਨੌਜਵਾਨਾਂ ਨੂੰ 'ਟਾਰਗੇਟ' ਕਰਨ ਦੀਆਂ ਗੱਲਾਂ ਵੀ ਕਹੀਆਂ ਜਾ ਰਹੀਆਂ ਹਨ ਪਰ ਨੌਜਵਾਨਾਂ ਨੂੰ ਕੌਣ 'ਟਾਰਗੇਟ' ਕਰ ਰਿਹਾ ਹੈ, ਉਸ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਅਤੇ ਅਧਿਕਾਰਤ ਤੌਰ 'ਤੇ ਸਰਕਾਰ ਅਜਿਹੀਆਂ ਅਫ਼ਵਾਹਾਂ ਸੰਬੰਧੀ ਕੀ ਕਰ ਰਹੀ ਹੈ, ਸਪੱਸ਼ਟ ਨਹੀਂ ਹੈ | ਜਾਂਚ ਏਜੰਸੀਆਂ ਆਮ ਤੌਰ 'ਤੇ ਅਜਿਹੀਆਂ ਵੀਡੀਓ ਅਤੇ ਈ-ਮੇਲਾਂ ਵਿਦੇਸ਼ਾਂ ਤੋਂ ਪਾਏ ਜਾਣ ਦੀ ਗੱਲ ਕਹਿ ਕੇ ਮਾਮਲਾ ਠੱਪ ਕਰ ਦਿੰਦੀਆਂ ਹਨ | ਇਸ 'ਚ ਕੋਈ ਸ਼ੱਕ ਨਹੀਂ ਕਿ ਪੰਜਾਬ ਪੁਲਿਸ ਵਲੋਂ ਮਗਰਲੇ ਦਿਨਾਂ ਦੌਰਾਨ ਗੈਂਗਸਟਰਾਂ, ਸਮਾਜ ਵਿਰੋਧੀ ਅਨਸਰਾਂ, ਨਸ਼ਾ ਤਸਕਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਿਰੁੱਧ ਵੱਡੀ ਵਿਆਪਕ ਕਾਰਵਾਈ ਕੀਤੀ ਜਾ ਰਹੀ ਪਰ ਇਸ ਸਭ ਦੌਰਾਨ ਹੀ ਸੂਬੇ 'ਚ ਡਰ ਦਾ ਮਾਹੌਲ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ | ਮਗਰਲੇ ਕੁਝ ਦਿਨਾਂ ਤੋਂ ਪਿੰਡਾਂ 'ਚ ਸਥਾਨਕ ਵਾਸੀ ਤੋਂ ਘਰ ਦੇ ਮੈਂਬਰਾਂ ਤੇ ਵਿਦੇਸ਼ ਗਏ ਮੈਂਬਰਾਂ ਦੀ ਜਾਣਕਾਰੀ ਮੰਗਣ ਦੀਆਂ ਰਿਪੋਰਟਾਂ ਵੀ ਚਰਚਾਂ 'ਚ ਹਨ | ਹਾਲਾਂਕਿ, ਇਹ ਜਾਣਕਾਰੀ ਸਰਕਾਰੀ ਮੰਤਵ ਲਈ ਵੀ ਸ਼ਾਇਦ ਇਕੱਠੀ ਕੀਤੀ ਜਾ ਰਹੀ ਹੋਵੇ ਪਰ ਕੋਈ ਸਪੱਸ਼ਟੀਕਰਨ ਨਾ ਹੋਣ ਕਾਰਨ ਲੋਕਾਂ 'ਚ ਇਸ ਨੂੰ ਲੈ ਕੇ ਵੀ ਘਬਰਾਹਟ ਹੈ | ਸੂਬੇ ਦੇ ਲੋਕਾਂ 'ਚ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰਨ ਦੀਆਂ ਅਜਿਹੀਆਂ ਕਾਰਵਾਈਆਂ ਦੇ ਸੂਬੇ ਦੇ ਮਾਹੌਲ 'ਤੇ ਮਾੜਾ ਅਸਰ ਪੈ ਰਿਹਾ ਹੈ | ਇਸੇ ਲਈ ਪ੍ਰਸ਼ਾਸਨ ਨੂੰ ਅਜਿਹੀ ਘਟਨਾਕ੍ਰਮ ਤੇ ਪ੍ਰਚਾਰ ਦਾ ਨੋਟਿਸ ਲੈਂਦਿਆਂ ਲੋਕਾਂ ਨੂੰ ਇਸ ਸੰਬੰਧੀ ਸਪਸ਼ਟੀਕਰਨ ਦੇਣਾ ਜ਼ਰੂਰੀ ਹੈ |

Ad Position 22
No active advertisement
ਪਿਛਲੀ ਖ਼ਬਰ ਨਵਜੋਤ ਕੌਰ ਸਿੱਧੂ ਨੇ ਕਾਂਗਰਸ ਨੂੰ ਕਿਹਾ ਅਲਵਿਦਾ ਅਗਲੀ ਖ਼ਬਰ ਜੇਲ੍ਹ ਮੰਤਰੀ ਭੁੱਲਰ ਵਲੋਂ ਪਟਿਆਲਾ ਤੇ ਨਾਭਾ ਜੇਲ੍ਹਾਂ ਦਾ ਅਚਨਚੇਤ ਨਿਰੀਖਣ <br/>
Ad Position 24