20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਓ.ਬੀ.ਸੀ. ਸੂਚੀ ਵਿਚ 'ਸੈਣੀ ਸਿੱਖ' ਸ਼ਬਦ ਸ਼ਾਮਿਲ ਕਰਨ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 22-02-2026
ਰੂਪਨਗਰ, 21 ਫਰਵਰੀ (ਸਤਨਾਮ ਸਿੰਘ ਸੱਤੀ)-ਸੈਣੀ ਭਲਾਈ ਬੋਰਡ ਦੇ ਚੇਅਰਮੈਨ ਰਾਮ ਕੁਮਾਰ ਮੁਕਾਰੀ ਨੇ ਦੱਸਿਆ ਕਿ ਸੈਣੀ ਸਿੱਖ ਨੌਜਵਾਨਾਂ ਨੂੰ ਫ਼ੌਜ 'ਚ ਭਰਤੀ ਸਮੇਂ ਜਾਤੀ ਸਰਟੀਫਿਕੇਟ ਸੰਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਜਦੋਂ ਨੌਜਵਾਨ 'ਸੈਣੀ' ਜਾਤੀ ਦਾ ਸਰਟੀਫਿਕੇਟ ਪੇਸ਼ ਕਰਦੇ ਹਨ ਤਾਂ ਇਸ ਵਿਚ 'ਸਿੱਖ' ਸ਼ਬਦ ਸ਼ਾਮਿਲ ਨਾ ਹੋਣ ਕਾਰਨ ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕਿਆਂ ਤੋਂ ਵਾਂਝਾ ਰਹਿਣਾ ਪੈਂਦਾ ਹੈ | ਜੇ ਅਧਿਕਾਰੀਆਂ ਨੂੰ 'ਸੈਣੀ ਸਿੱਖ' ਲਿਖਣ ਲਈ ਕਿਹਾ ਜਾਵੇ ਤਾਂ ਓ.ਬੀ.ਸੀ. ਸੂਚੀ ਵਿਚ ਇਹ ਸ਼ਬਦ ਦਰਜ ਨਾ ਹੋਣ ਕਾਰਨ ਸਰਟੀਫਿਕੇਟ ਜਾਰੀ ਨਹੀਂ ਹੁੰਦਾ | ਇਸ ਗੰਭੀਰ ਮਸਲੇ ਦੇ ਹੱਲ ਲਈ ਚੇਅਰਮੈਨ ਰਾਮ ਕੁਮਾਰ ਮੁਕਾਰੀ ਸਮੇਤ ਰਾਜਿੰਦਰ ਸਿੰਘ ਨੰਨੂਆਂ (ਪ੍ਰਧਾਨ, ਸੈਣੀ ਭਵਨ ਰੂਪਨਗਰ) ਅਤੇ ਪਰਮਜੀਤ ਸਿੰਘ ਸੈਣੀ ਨੇ ਪੰਜਾਬ ਦੀ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਭਲਾਈ ਮੰਤਰੀ ਡਾ. ਬਲਜੀਤ ਕੌਰ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ ਗਿਆ | ਉਨ੍ਹਾਂ ਦੱਸਿਆ ਕਿ ਬੀਤੇ ਸਾਲ ਰਾਸ਼ਟਰੀ ਪਛੜੀਆਂ ਸ੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਅੱਗੇ ਵੀ ਇਹ ਮਾਮਲਾ ਲਿਖਤੀ ਰੂਪ ਵਿਚ ਉਠਾਇਆ ਗਿਆ ਸੀ | ਉਨ੍ਹਾਂ ਕਿਹਾ ਕਿ ਰਮਦਾਸੀਆ ਸਿੱਖ, ਰਾਜਪੂਤ ਸਿੱਖ, ਰਾਏ ਸਿੱਖ, ਮਜ਼ਹਬੀ ਸਿੱਖ ਆਦਿ ਦੀ ਤਰਜ਼ 'ਤੇ ਬੀ.ਸੀ/ਓ.ਬੀ.ਸੀ. ਦੀ ਪ੍ਰਾਂਤਕ ਅਤੇ ਕੇਂਦਰੀ ਸੂਚੀ ਵਿਚ 'ਸੈਣੀ' ਦੇ ਨਾਲ 'ਸੈਣੀ ਸਿੱਖ' ਸ਼ਬਦ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸੈਣੀ ਸਿੱਖ ਨੌਜਵਾਨਾਂ ਨੂੰ ਸਿੱਖ ਰੈਜੀਮੈਂਟ ਵਿਚ ਭਰਤੀ ਸਮੇਂ ਕੋਈ ਮੁਸ਼ਕਲ ਨਾ ਆਵੇ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੀ ਜ਼ਮੀਨ ਸੰਬੰਧੀ ਦੋਸ਼ ਤੱਥਾਂ ਤੋਂ ਰਹਿਤ-ਭਾਈ ਮੰਨਣ <br/> ਅਗਲੀ ਖ਼ਬਰ ਹਿਮਾਚਲ ਦੀ ਕਾਂਗਰਸ ਸਰਕਾਰ 'ਐਂਟਰੀ ਟੈਕਸ' ਵਾਧੇ ਨੂੰ ਤੁਰੰਤ ਵਾਪਸ ਲਵੇ-ਡਾ. ਸੁਭਾਸ਼ ਸ਼ਰਮਾ
Ad Position 24