ਲੁਧਿਆਣਾ, 22 ਫਰਵਰੀ (ਆਹੂਜਾ)-ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਲੱਖਾਂ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਕਾਬੂ ਕੀਤੇ ਦੋਸ਼ੀ ਦੀ ਸ਼ਨਾਖਤ ਸੁਮਿਤ ਪੁੱਤਰ ਕਮਲ ਪਾਲ ਵਾਸੀ 33 ਫੁੱਟਾ ਰੋਡ ਜਮਾਲਪੁਰ ਵਜੋਂ ਕੀਤੀ ਗਈ ਹੈ ਪੁਲਿਸ ਵੱਲੋਂ ਉਸ ਖਿਲਾਫ ਕੇਸ ਦਰਜ ਕਰ ਲਿਆ ਹੈ | ਪੁਲਿਸ ਨੇ ਉਸ ਨੂੰ ਮੁੰਡੀਆਂ ਕਲਾਂ ਨੇੜਿਓਾ ਉਸ ਵੇਲੇ ਕਾਬੂ ਕੀਤਾ ਜਦੋਂ ਕਿ ਉਹ ਹੈਰੋਇਨ ਦੀ ਸਪਲਾਈ ਦੇਣ ਲਈ ਜਾ ਰਿਹਾ ਸੀ | ਪੁਲਿਸ ਵਲੋਂ ਉਸ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ | ਦੂਜੇ ਮਾਮਲੇ ਵਿੱਚ ਪੁਲਿਸ ਨੇ ਲਾਲ ਸਿੰਘ ਪੁੱਤਰ ਬਿਸ਼ਨ ਸਿੰਘ ਵਾਸੀ ਪਿੰਡ ਰਤਨਗੜ੍ਹ ਨੂੰ ਵੀ ਕਾਬੂ ਕਰਕੇ ਉਸਦੇ ਕਬਜ਼ੇ ਵਿੱਚੋਂ ਲੱਖਾਂ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ | ਪੁਲਿਸ ਨੇ ਉਸਦੇ ਕਬਜੇ ਵਿੱਚੋਂ 100 ਗ੍ਰਾਮ ਐਰੋਨ ਬਰਾਮਦ ਕੀਤੀ ਹੈ, ਉਸ ਖਿਲਾਫ ਵੀ ਪੁਲਿਸ ਨੇ ਕੇਸ ਕੇਸ ਦਰਜ ਕਰ ਲਿਆ ਹੈ |