ਸੰਗਰੂਰ, 22 ਫਰਵਰੀ (ਸੁਖਵਿੰਦਰ ਸਿੰਘ ਫੁੱਲ)-ਪੰਜਾਬ ਦੇ 8 ਜ਼ਿਲਿ੍ਹਆਂ ਮੁਹਾਲੀ, ਰੋਪੜ, ਲੁਧਿਆਣਾ, ਪਟਿਆਲਾ, ਫ਼ਤਹਿਗੜ੍ਹ ਸਾਹਿਬ, ਸੰਗਰੂਰ, ਮਲੇਰਕੋਟਲਾ ਅਤੇ ਬਰਨਾਲਾ ਵਿਚ 31 ਮਾਰਚ ਤੱਕ 500 ਪੇਂਡੂ ਖੇਡ ਆਧੁਨਿਕ ਖੇਡ ਮੈਦਾਨ ਬਣ ਕੇ ਤਿਆਰ ਹੋ ਜਾਣਗੇ | ਪੰਚਾਇਤੀ ਰਾਜ ਵਿਭਾਗ ਦੇ ਨਿਗਰਾਨ ਇੰਜੀਨੀਅਰ ਰਣਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਰੇ ਪੰਜਾਬ ਵਿਚ ਖੇਡ ਮੈਦਾਨ ਬਣਾਉਣ ਲਈ ਕੰਮ ਸ਼ੁਰੂ ਕੀਤਾ ਹੋਇਆ ਹੈ ਅਤੇ ਉਨ੍ਹਾਂ ਅਧੀਨ ਆਉਂਦੇ 8 ਜ਼ਿਲਿ੍ਹਆਂ ਵਿਚ ਇਸ ਸਾਲ ਤੱਕ ਇਕ ਹਜ਼ਾਰ ਦੇ ਕਰੀਬ ਖੇਡ ਮੈਦਾਨ ਤਿਆਰ ਕਰ ਲਏ ਜਾਣਗੇ | ਉਨ੍ਹਾਂ ਦੱਸਿਆ ਕਿ ਇਨ੍ਹਾਂ 'ਤੇ 330 ਕਰੋੜ ਰੁਪਏ ਖ਼ਰਚ ਆਉਣ ਦਾ ਅੰਦਾਜ਼ਾ ਹੈ | ਹਰ ਖੇਡ ਮੈਦਾਨ ਦੁਆਲੇ ਚਾਰਦੀਵਾਰੀ, ਬਾਸਕਟਬਾਲ ਵਿੰਗ, ਲਾਈਟਾਂ, ਸੈਰ ਕਰਨ ਵਾਲਿਆਂ ਲਈ ਸ਼ਾਨਦਾਰ ਟਰੈਕ ਅਤੇ ਫੁੱਟ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਖੇਡ ਵਿਭਾਗ ਵਲੋਂ ਹਰ ਖੇਡ ਮੈਦਾਨ ਵਿਚ ਛੋਟੇ ਬੱਚਿਆਂ ਲਈ ਝੂਲੇ ਲਗਵਾਏ ਜਾਣਗੇ | ਅੱਜ ਉਨ੍ਹਾਂ ਨੇ ਕੁਝ ਖੇਡ ਮੈਦਾਨਾਂ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ | ਇਸ ਮੌਕੇ ਕਾਰਜਕਾਰੀ ਇੰਜੀਨੀਅਰ ਸੰਗਰੂਰ ਦਵਿੰਦਰ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ |
ਪੰਜਾਬ ਦੇ 8 ਜ਼ਿਲਿ੍ਹਆਂ 'ਚ 500 ਖੇਡ ਮੈਦਾਨ 31 ਮਾਰਚ ਤੱਕ ਹੋ ਜਾਣਗੇ ਮੁਕੰਮਲ-ਸ਼ੇਰਗਿੱਲ <br/>
ਅਜੀਤ ਡੈਸਕ
23-02-2026