05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਭਾਜਪਾ ਦੀ 'ਪੰਜਾਬ ਬਦਲਾ ਰੈਲੀ' ਪੰਜਾਬ ਲਈ ਨਵੀਂ ਦਿਸ਼ਾ, ਨਵਾਂ ਵਿਜ਼ਨ ਲੈ ਕੇ ਆਵੇਗੀ-ਪ੍ਰੋ. ਚੀਮਾ <br/>

Ad Position 21
No active advertisement
ਅਜੀਤ ਡੈਸਕ 06-03-2026
ਮਲੌਦ, 5 ਮਾਰਚ (ਸਹਾਰਨ ਮਾਜਰਾ)-ਭਾਜਪਾ ਦੇ ਬੇਬਾਕ ਨੇਤਾ ਜ਼ਿਲ੍ਹਾ ਪ੍ਰਧਾਨ ਪ੍ਰੋ. ਭੁਪਿੰਦਰ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਦੀ ਮੋਗਾ ਵਿਖੇ 14 ਨੂੰ ਹੋ ਰਹੀ 'ਪੰਜਾਬ ਬਦਲਾ ਰੈਲੀ' ਪੰਜਾਬ ਲਈ ਨਵੀਂ ਦਿਸ਼ਾ, ਨਵਾਂ ਵਿਜ਼ਨ ਲੈ ਕੇ ਆਵੇਗੀ | ਜਿਸ ਵਿਚ ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੀ ਸੀਨੀਅਰ ਹਾਈਕਮਾਂਡ ਉਚੇਚੇ ਤੌਰ 'ਤੇ ਪੁੱਜ ਕੇ ਹਜ਼ਾਰਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੀਆਂ ਨੀਤੀਆਂ, ਰਾਹਤਾਂ ਬਾਰੇ ਵਿਸਥਾਰਤ ਜਾਣਕਾਰੀ ਸਾਂਝੀ ਕਰਨਗੇ | ਇਸ ਮੌਕੇ ਭਾਜਪਾ ਐਜੂਕੇਟਰ ਸੈੱਲ ਦੇ ਸੂਬਾਈ ਕਨਵੀਨਰ ਸੰਜੀਵ ਮੋਦਗਿੱਲ ਵੀ ਹਾਜ਼ਰ ਸਨ | ਪ੍ਰੋ. ਚੀਮਾ ਨੇ ਕਿਹਾ ਕਿ ਰੈਲੀ ਵਿਚ ਰਿਕਾਰਡਤੋੜ ਇਕੱਠ ਕਰਨ ਲਈ ਪੁਲਿਸ ਜ਼ਿਲ੍ਹਾ ਖੰਨਾ ਅਤੇ ਹਲਕਾ ਪਾਇਲ ਵਿਚ ਭਾਜਪਾ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕੀਤਾ ਹੋਇਆ ਹੈ | ਉਨ੍ਹਾਂ ਦਾਅਵਾ ਕੀਤਾ ਕਿ 2027 ਵਿਧਾਨ ਸਭਾ ਚੋਣਾਂ ਜਿੱਤਣ ਲਈ ਭਾਜਪਾ ਦਾ ਹਰੇਕ ਵਰਕਰ ਅਹਿਮ ਭੂਮਿਕਾ ਨਿਭਾ ਕੇ ਪਾਰਟੀ ਲਈ ਸ਼ਾਨਦਾਰ ਜਿੱਤ ਵਿਚ ਆਪਣਾ ਯੋਗਦਾਨ ਪਾਉਣਗੇ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਪਿ੍ੰਸੀਪਲ ਸੰਜੀਵ ਮੋਦਗਿੱਲ, ਪਰਸ਼ੋਤਮ ਲਾਲ ਜਿੰਦਲ, ਮੰਡਲ ਪ੍ਰਧਾਨ ਕੁਲਦੀਪ ਸਿੰਘ ਸੋਮਲ, ਭਗਵੰਤ ਸਿੰਘ, ਕੁਲਵੰਤ ਸਿੰਘ, ਤੇਜਾ ਸਿੰਘ, ਬਲਵਿੰਦਰ ਸਿੰਘ, ਚੰਦ ਸਿੰਘ, ਸਰਬਜੀਤ ਸਿੰਘ, ਗੁਰਦਾਸ ਸਿੰਘ, ਸਹਿਜਪ੍ਰੀਤ ਸਿੰਘ, ਸੋਨੀ ਸਿੰਘ, ਭਗਵੰਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਵਿਖੇ 'ਹੋਲਾ ਮਹੱਲਾ' ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ <br/> ਅਗਲੀ ਖ਼ਬਰ ਪੰਜਾਬ 'ਚ 7 ਨਵੇਂ ਮੈਡੀਕਲ ਕਾਲਜ ਸਥਾਪਤ ਕਰਨ ਦਾ ਐਲਾਨ <br/>
Ad Position 24