05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਵਿਖੇ 'ਹੋਲਾ ਮਹੱਲਾ' ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ <br/>

Ad Position 21
No active advertisement
ਅਜੀਤ ਡੈਸਕ 06-03-2026
ਬਟਾਲਾ, 5 ਮਾਰਚ (ਸਤਿੰਦਰ ਸਿੰਘ)-ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਵਿਖੇ 'ਹੋਲਾ ਮਹੱਲਾ' ਬੜੇ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ | ਗੁਰਦੁਆਰਾ ਸੱਚਖੰਡ ਬੋਰਡ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਨੇ ਕਿਹਾ ਕਿ ਹੋਲੇ ਮਹੱਲੇ ਮੌਕੇ 'ਤੇ ਦੁਨੀਆ ਭਰ ਦੇ ਸ਼ਰਧਾਲੂਆਂ ਨੇ ਤਖ਼ਤ ਸਾਹਿਬ ਵਿਖੇ ਦਰਸ਼ਨ ਕੀਤੇ | ਉਨ੍ਹਾਂ ਦੱਸਿਆ ਕਿ 'ਹੋਲਾ ਮਹੱਲਾ' ਦਸਵੇਂ ਪਾਤਿਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਗਪਗ 1700 ਈਸਵੀ ਵਿਚ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸ਼ੁਰੂ ਕੀਤਾ | 'ਹੋਲਾ' ਸ਼ਬਦ ਅਰਬੀ ਸ਼ਬਦ 'ਹੁਲ' ਤੋਂ ਆਇਆ ਹੈ | 'ਹੁਲ' ਸ਼ਬਦ ਦਾ ਅਰਥ ਹੈ, ਚੰਗੇ ਕੰਮਾਂ ਲਈ ਖੜ੍ਹੇ ਹੋਣਾ ਅਤੇ ਜ਼ੁਲਮ ਵਿਰੁੱਧ ਨਿਡਰਤਾ ਨਾਲ ਲੜਨਾ' | ਇਸੇ ਤਹਿਤ ਪੁਰਾਤਨ ਮਰਿਆਦਾ ਅਨੁਸਾਰ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਸ਼ਾਮ ਸਮੇਂ 'ਹੋਲਾ ਮਹੱਲਾ' ਆਰੰਭ ਹੋਇਆ | 'ਖਾਲਸਾ ਹੱਲਾ ਬੋਲ ਚੌਕ' ਤੋਂ ਪੁਰਾਤਨ ਮਰਿਆਦਾ ਅਨੁਸਾਰ 'ਹੱਲਾ' ਕੀਤਾ ਗਿਆ | ਇਸ ਤੋਂ ਬਾਅਦ ਮਹੱਲਾ ਗੁਰਦੁਆਰਾ ਬਾਉਲੀ ਦਮਦਮਾ ਸਾਹਿਬ ਹੁੰਦਾ ਹੋਇਆ ਬਾਫਨਾ ਚੌਕ, ਸ਼ਹੀਦ ਭਗਤ ਸਿੰਘ ਰੋਡ, ਅਬਿਚਲਨਗਰ, ਮੋਢਾ ਤੋਂ ਗੁਰਦੁਆਰਾ ਨਗੀਨਾਘਾਟ ਸਾਹਿਬ ਪਹੁੰਚਿਆ | ਨਗੀਨਾਘਾਟ ਸਾਹਿਬ ਵਿਖੇ ਗੁਰਬਾਣੀ ਕੀਰਤਨ ਉਪਰੰਤ ਰਾਤ 10 ਵਜੇ ਤਖ਼ਤ ਸਾਹਿਬ ਵਿਖੇ ਸਮਾਪਤ ਹੋਇਆ | ਦੇਸ਼-ਵਿਦੇਸ਼ ਤੋਂ ਪਹੁੰਚੇ ਸ਼ਰਧਾਲੂਆਂ ਲਈ ਲੰਗਰ, ਰਿਹਾਇਸ਼, ਮੈਡੀਕਲ, ਰੇਲਵੇ ਸਟੇਸ਼ਨ ਅਤੇ ਹਵਾਈ ਅੱਡੇ ਤੋਂ ਆਉਣ-ਜਾਣ ਦੀ ਸਹੂਲਤ ਮੁੱਖ ਪ੍ਰਬੰਧਕ ਡਾ: ਵਿਜੇ ਸਤਬੀਰ ਸਿੰਘ ਦੇ ਮਾਰਗ ਦਰਸ਼ਨ ਅਤੇ ਵਿਸ਼ੇਸ਼ ਨਿਰਦੇਸ਼ਾਂ ਹੇਠ ਵਿਸ਼ੇਸ਼ ਪ੍ਰਬੰਧਾਂ ਦੇ ਨਾਲ ਪ੍ਰਸ਼ਾਸਨ ਵਲੋਂ ਸ਼ਰਧਾਲੂਆਂ ਲਈ 24 ਘੰਟੇ ਪੂਰੀ ਸੇਵਾ ਪ੍ਰਦਾਨ ਕੀਤੀ ਗਈ | ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਅਤੇ ਜਸਵੰਤ ਸਿੰਘ ਬੌਬੀ ਨੇ ਦੇਸ਼-ਵਿਦੇਸ਼ ਤੋਂ ਪੁੱਜੀਆਂ ਸੰਗਤਾਂ, ਸੰਤ ਮਹਾਂਪੁਰਖ ਅਤੇ ਸਾਧ ਸੰਗਤ ਦਾ ਧੰਨਵਾਦ ਕਰਦਿਆਂ 'ਹੋਲਾ ਮਹੱਲਾ' ਦੀ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਵਿਚ ਰੋਜ਼ਗਾਰ ਦੇ ਵਧਦੇ ਮੌਕੇ, ਧੋਖਾਧੜੀ ਰੋਕਣ ਲਈ ਰਾਜਾਂ ਵਿਚ ਬਣੇਗੀ ਸਰਕਾਰੀ ਏਜੰਸੀ <br/> ਅਗਲੀ ਖ਼ਬਰ ਭਾਜਪਾ ਦੀ 'ਪੰਜਾਬ ਬਦਲਾ ਰੈਲੀ' ਪੰਜਾਬ ਲਈ ਨਵੀਂ ਦਿਸ਼ਾ, ਨਵਾਂ ਵਿਜ਼ਨ ਲੈ ਕੇ ਆਵੇਗੀ-ਪ੍ਰੋ. ਚੀਮਾ <br/>
Ad Position 24