05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਈਰਾਨੀ ਜਾਸੂਸਾਂ ਦੇ ਦਬਾਅ ਹੇਠ ਟਰੰਪ ਅਤੇ ਬਾਈਡਨ <br/>

Ad Position 21
No active advertisement
ਅਜੀਤ ਡੈਸਕ 06-03-2026
ਅੰਮਿ੍ਤਸਰ, 5 ਮਾਰਚ (ਸੁਰਿੰਦਰ ਕੋਛੜ)-ਅਮਰੀਕੀ ਰਾਜਨੀਤਕ ਹਸਤੀਆਂ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ੀ ਪਾਕਿਸਤਾਨੀ ਨਾਗਰਿਕ ਨੇ ਇਕ ਮਹੱਤਵਪੂਰਨ ਖ਼ੁਲਾਸਾ ਕਰਦਿਆਂ ਅਮਰੀਕੀ ਅਦਾਲਤ ਨੂੰ ਦੱਸਿਆ ਕਿ ਈਰਾਨੀ ਜਾਸੂਸਾਂ ਨੇ ਉਸ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਜੋਅ ਬਾਈਡਨ ਨੂੰ ਮਾਰਨ ਦੀ ਸਾਜ਼ਿਸ਼ ਰਚਣ ਲਈ ਮਜਬੂਰ ਕੀਤਾ | ਬਰੁਕਲਿਨ ਦੀ ਇਕ ਸੰਘੀ ਅਦਾਲਤ 'ਚ ਆਪਣੀ ਗਵਾਹੀ ਦੌਰਾਨ ਅੱਤਵਾਦ ਅਤੇ ਕੰਟਰੈਕਟ ਕਿਲਿੰਗ ਦੇ ਦੋਸ਼ੀ 47 ਸਾਲਾ ਆਸਿਫ਼ ਮਰਚੈਂਟ ਨੇ ਦਾਅਵਾ ਕੀਤਾ ਕਿ ਉਸ ਨੂੰ ਤਹਿਰਾਨ 'ਚ ਰਹਿੰਦੇ ਆਪਣੇ ਪਰਿਵਾਰ ਦੀ ਰੱਖਿਆ ਲਈ ਸਾਜ਼ਿਸ਼ 'ਚ ਸ਼ਾਮਿਲ ਹੋਣ ਲਈ ਮਜਬੂਰ ਕੀਤਾ ਗਿਆ ਸੀ | ਸਾਬਕਾ ਬੈਂਕਰ ਮਰਚੈਂਟ 'ਤੇ ਦੋ ਐੱਫ.ਬੀ.ਆਈ. ਏਜੰਟਾਂ ਨੂੰ ਹੱਤਿਆ ਬਦਲੇ 5,000 ਡਾਲਰ ਦੇਣ ਦਾ ਦੋਸ਼ ਹੈ, ਜਿਸ ਤੋਂ ਉਸ ਨੇ ਸਾਫ਼ ਇਨਕਾਰ ਕੀਤਾ ਹੈ | ਉਸ ਨੇ ਕਿਹਾ ਕਿ ਅਪ੍ਰੈਲ 2024 'ਚ ਇਕ ਈਰਾਨੀ ਹੈਂਡਲਰ ਨੇ ਉਸ ਨੂੰ ਅਮਰੀਕਾ ਆਉਣ ਅਤੇ ਕਿਸੇ ਦੀ ਹੱਤਿਆ ਕਰਨ ਲਈ ਕਿਹਾ, ਜਦੋਂ ਕਿ ਬਾਅਦ 'ਚ ਉਸ ਨੂੰ ਟਰੰਪ, ਬਾਈਡਨ ਅਤੇ ਨਿੱਕੀ ਹੇਲੀ ਦੇ ਨਾਂਅ ਦੱਸੇ ਗਏ | ਉਸ ਸਮੇਂ ਟਰੰਪ ਅਤੇ ਬਾਈਡਨ ਰਾਸ਼ਟਰਪਤੀ ਚੋਣਾਂ ਲਈ ਪ੍ਰਮੁੱਖ ਉਮੀਦਵਾਰ ਸਨ | ਅਗਸਤ 2024 'ਚ ਆਪਣੀ ਗਿ੍ਫ਼ਤਾਰੀ ਤੋਂ ਬਾਅਦ ਮਰਚੈਂਟ ਨੇ ਦੋਸ਼ੀ ਨਾ ਹੋਣ ਦਾ ਦਾਅਵਾ ਕੀਤਾ ਸੀ | ਉਸ ਨੇ ਇਹ ਵੀ ਦਾਅਵਾ ਕੀਤਾ ਕਿ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਦੇ ਮੈਂਬਰ ਮੇਹਰਦਾਦ ਯੂਸਫ਼ ਨੇ ਉਸ ਦੇ ਤਹਿਰਾਨ ਸਥਿਤ

Ad Position 22
No active advertisement
ਪਿਛਲੀ ਖ਼ਬਰ ਸ਼ਿਸ਼ੂ ਮਾਡਲ ਸਕੂਲ ਭੁਲੱਥ ਵਿਖੇ ਮਨਾਈ ਹੋਲੀ ਅਗਲੀ ਖ਼ਬਰ ਵਿਦੇਸ਼ ਵਿਚ ਰੋਜ਼ਗਾਰ ਦੇ ਵਧਦੇ ਮੌਕੇ, ਧੋਖਾਧੜੀ ਰੋਕਣ ਲਈ ਰਾਜਾਂ ਵਿਚ ਬਣੇਗੀ ਸਰਕਾਰੀ ਏਜੰਸੀ <br/>
Ad Position 24