02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 29-03-2026
ਬੈਂਗਲੁਰੂ ਵਲੋਂ ਆਈ.ਪੀ.ਐਲ. 'ਚ ਜੇਤੂ ਸ਼ੁਰੂਆਤ
ਬੈਂਗਲੁਰੂ, 28 ਮਾਰਚ (ਪੀ.ਟੀ.ਆਈ.)-ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਆਈ.ਪੀ.ਐਲ. ਦੇ 19ਵੇਂ ਸੀਜ਼ਨ ਦੀ ਸ਼ੁਰੂਆਤ ਜਿੱਤ ਨਾਲ ਕੀਤੀ | ਟੀਮ ਨੇ ਚਿੰਨਾਸਵਾਮੀ ਸਟੇਡੀਅਮ 'ਚ ਸਨਰਾਈਜ਼ਰਸ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾਇਆ | ਟਾਸ ਹਾਰਨ 'ਤੇ ਪਹਿਲਾਂ ਬੱਲੇਬਾਜ਼ੀ ਕਰਨ ਲਈ ਸੱਦਾ ਦੇਣ ਤੋਂ ਬਾਅਦ ਐਸ.ਆਰ.ਐਚ. ਨੇ ਕੁੱਲ 201 ਦੌੜਾਂ ਬਣਾਈਆਂ | ਆਰ.ਸੀ.ਬੀ. ਨੇ ਸਿਰਫ਼ 15.4 ਓਵਰਾਂ 'ਚ ਟੀਚਾ ਹਾਸਲ ਕਰ ਲਿਆ | ਇਸ ਮੌਕੇ ਵਿਰਾਟ ਕੋਹਲੀ ਨੇ 69 ਦੌੜਾਂ ਬਣਾਈਆਂ, ਦੇਵਦੱਤ ਪਡਿੱਕਲ ਨੇ 61 ਦੌੜਾਂ ਬਣਾਈਆਂ ਤੇ ਰਜਤ ਪਾਟੀਦਾਰ ਨੇ 31 ਦੌੜਾਂ ਦਾ ਯੋਗਦਾਨ ਪਾਇਆ | ਗੇਂਦਬਾਜ਼ੀ ਵਿਭਾਗ ਵਿਚ, ਜੈਕਬ ਡਫੀ ਤੇ ਰੋਮਾਰੀਓ ਸ਼ੈਫਰਡ ਨੇ 3-3 ਵਿਕਟਾਂ ਲਈਆਂ | ਐਸ.ਆਰ.ਐਚ. ਲਈ ਕਪਤਾਨ ਈਸ਼ਾਨ ਕਿਸ਼ਨ ਨੇ 80 ਦੌੜਾਂ, ਅਨਿਕੇਤ ਵਰਮਾ ਨੇ 43 ਦੌੜਾਂ ਬਣਾਈਆਂ ਤੇ ਹੇਨਰਿਕ ਕਲਾਸੇਨ ਨੇ 31 ਦੌੜਾਂ ਬਣਾਈਆਂ | ਹਰਸ਼ ਦੂਬੇ ਤੇ ਜੈਦੇਵ ਉਨਾਦਕਟ ਨੇ 1-1 ਵਿਕਟ ਲਈ, ਜਦੋਂਕਿ ਡੇਵਿਡ ਪੇਨੇ ਨੇ 2 ਵਿਕਟਾਂ ਲਈਆਂ | ਇਸ ਮੈਚ ਤੋਂ ਪਹਿਲਾਂ ਪਿਛਲੇ ਸਾਲ 4 ਜੂਨ ਨੂੰ ਜਸ਼ਨ ਦੌਰਾਨ ਸਟੇਡੀਅਮ ਦੇ ਬਾਹਰ ਹੋਈ ਭਾਜੜ ਵਿਚ 11 ਮਿ੍ਤਕਾਂ ਦੀ ਯਾਦ 'ਚ ਸਟੇਡੀਅਮ ਦੇ ਅੰਦਰ 11 ਸੀਟਾਂ ਸਥਾਈ ਤੌਰ 'ਤੇ ਖਾਲੀ ਛੱਡੀਆਂ ਗਈਆਂ | 19ਵੇਂ ਸੀਜ਼ਨ ਦਾ ਦੂਜਾ ਮੈਚ ਮੁੰਬਈ ਇੰਡੀਅਨਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਖੇਡਿਆ ਜਾਵੇਗਾ | ਇਹ ਮੁਕਾਬਲਾ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਸ਼ਾਮ 7 ਵਜੇ ਸ਼ੁਰੂ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਹਵਾਲਾ ਮਾਮਲੇ 'ਚ ਵੱਖਵਾਦੀ ਆਗੂ ਸ਼ਬੀਰ ਸ਼ਾਹ ਨੂੰ ਮਿਲੀ ਜ਼ਮਾਨਤ ਅਗਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਸਾਊਦੀ ਅਰਬ ਦੇ ਕ੍ਰਾਊਨ ਪਿ੍ੰਸ ਨਾਲ ਗੱਲਬਾਤ
Ad Position 24