02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪਾਕਿ ਦੇ ਖ਼ੈਬਰ ਪਖਤੂਨਖਵਾ 'ਚ ਆਤਮਘਾਤੀ ਹਮਲਾ, 5 ਮਰੇ 13 ਜ਼ਖ਼ਮੀ

Ad Position 21
repet_subhas-goyals [Copy P29]
ਅਜੀਤ ਡੈਸਕ 05-04-2026

ਅੰਮਿ੍ਤਸਰ, 3 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਬੰਨੂ ਖੇਤਰ 'ਚ ਇਕ ਪੁਲਿਸ ਸਟੇਸ਼ਨ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਕਾਰ ਬੰਬ ਧਮਾਕਾ ਕੀਤਾ ਗਿਆ | ਅੱਜ ਸਵੇਰੇ ਬੰਨੂ ਦੇ ਡੋਮੇਲ ਪੁਲਿਸ ਸਟੇਸ਼ਨ 'ਤੇ ਕੀਤੇ ਗਏ ਇਸ ਆਤਮਘਾਤੀ ਕਾਰ ਬੰਬ ਧਮਾਕੇ ਨਾਲ 5 ਲੋਕ ਮਾਰੇ ਗਏ ਤੇ ਇਕ ਪੁਲਿਸ ਕਰਮਚਾਰੀ ਸਮੇਤ 13 ਹੋਰ ਜ਼ਖ਼ਮੀ ਹੋ ਗਏ | ਜ਼ਿਲ੍ਹਾ ਐਮਰਜੈਂਸੀ ਅਧਿਕਾਰੀ ਬਖਤੁੱਲਾ ਵਜ਼ੀਰ ਨੇ ਇਸ ਦੀ ਪੁਸ਼ਟੀ ਕੀਤੀ | ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕਾਂ 'ਚ ਇਕੋ ਪਰਿਵਾਰ ਦੇ ਪਤੀ, ਪਤਨੀ, ਧੀ ਤੇ ਪੁੱਤਰ ਸ਼ਾਮਿਲ ਸਨ | ਧਮਾਕਾ ਉਦੋਂ ਹੋਇਆ ਜਦੋਂ ਵਿਸਫੋਟਕਾਂ ਨਾਲ ਭਰੀ ਇਕ ਗੱਡੀ ਪੁਲਿਸ ਸਟੇਸ਼ਨ ਦੇ ਪਿਛਲੇ ਹਿੱਸੇ 'ਚ ਟਕਰਾ ਗਈ | ਧਮਾਕੇ ਨੇ ਪੁਲਿਸ ਸਟੇਸ਼ਨ ਦੀ ਸੰਤਰੀ ਚੌਕੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਤੇ ਇਮਾਰਤ ਦਾ ਇਕ ਵੱਡਾ ਹਿੱਸਾ ਮਲਬੇ ਵਿਚ ਬਦਲ ਗਿਆ |

Ad Position 22
No active advertisement
ਪਿਛਲੀ ਖ਼ਬਰ ਸੁਸਤ ਚਾਲ ਚਲ ਰਹੀ ਸ਼ੇਰ-ਏ-ਪੰਜਾਬ ਦੇ ਬੁੱਤ ਨੂੰ ਡਿੱਗਣ ਤੋਂ ਬਚਾਉਣ ਲਈ ਸ਼ੁਰੂ ਕੀਤੀ ਕਾਰਵਾਈ ਅਗਲੀ ਖ਼ਬਰ 'ਆਪ' ਸਰਕਾਰ ਨੇ ਓ.ਟੀ.ਐਸ. 2025 ਦੀ ਆਖ਼ਰੀ ਮਿਤੀ ਵਧਾ ਕੇ 31 ਮਈ ਕੀਤੀ-ਚੀਮਾ
Ad Position 24