ਆਲਮਗੀਰ, 6 ਅਪ੍ਰੈਲ (ਜਰਨੈਲ ਸਿੰਘ ਪੱਟੀ)-ਪੰਜਾਬ ਨੰਬਰਦਾਰ ਯੂਨੀਅਨ ਦੀ ਸੂਬਾ ਪੱਧਰੀ ਅਹਿਮ ਬੈਠਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਸੂਬਾ ਪ੍ਰਧਾਨ ਜਰਨੈਲ ਸਿੰਘ ਝਰਮੜੀ ਦੀ ਅਗਵਾਈ ਹੇਠ ਹੋਈ | ਇਸ ਮੌਕੇ ਨੰਬਰਦਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਸਮੱਸਿਆਵਾਂ 'ਤੇ ਭਰਵੀਂ ਵਿਚਾਰ ਚਰਚਾ ਕੀਤੀ ਗਈ | ਸੰਬੋਧਨ ਦੌਰਾਨ ਸੂਬਾ ਪ੍ਰਧਾਨ ਝਰਮੜੀ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਮੌਕੇ ਚੋਣ ਮਨੋਰਥ ਪੱਤਰ ਰਾਹੀਂ ਨੰਬਰਦਾਰਾਂ ਨਾਲ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਠਨ ਉਪਰੰਤ ਨੰਬਰਦਾਰਾਂ ਦੇ ਮਾਣ ਭੱਤੇ ਵਿਚ ਵਾਧਾ ਕੀਤਾ ਜਾਵੇਗਾ, ਨੰਬਰਦਾਰਾਂ ਨੂੰ ਬੈਠਣ ਲਈ ਤਹਿਸੀਲ ਵਿਚ ਦਫ਼ਤਰ ਅਲਾਟ ਕੀਤੇ ਜਾਣੇ ਸਨ, ਪਰ ਅਜਿਹਾ ਕੁਝ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਮੰਗਾਂ ਪੂਰੀਆਂ ਨਾ ਹੋਣ ਕਾਰਨ ਸੂਬੇ ਵਿਚਲੇ ਸਮੂਹ ਨੰਬਰਦਾਰਾਂ ਦੇ ਮਨਾਂ ਵਿਚ ਰੋਸ ਦੀ ਲਹਿਰ ਵੱਡੇ ਪੱਧਰ 'ਤੇ ਫੈਲ ਰਹੀ ਹੈ | ਮੀਟਿੰਗ ਮੌਕੇ ਹਰਬੰਸ ਸਿੰਘ ਜਰਨਲ ਸਕੱਤਰ, ਰਣ ਸਿੰਘ ਮਹਿਲਾਂ ਜਨਰਲ ਸਕੱਤਰ, ਕੁਲਵੰਤ ਸਿੰਘ ਝਾਂਮਪੁਰ ਮੁੱਖ ਸਲਾਹਕਾਰ, ਭਜਨ ਸਿੰਘ ਕੈਸ਼ੀਅਰ, ਤੇਜਾ ਸਿੰਘ ਨਾਕੜਾ ਪ੍ਰਧਾਨ ਸੰਗਰੂਰ, ਜੰਗ ਸਿੰਘ ਪ੍ਰਧਾਨ ਪਟਿਆਲਾ, ਪ੍ਰਧਾਨ ਬਲਜੀਤ ਸਿੰਘ, ਲਖਬੀਰ ਸਿੰਘ ਕੋਟਲਾ ਮੰਡੀ ਗੋਬਿੰਦਗੜ੍ਹ, ਪ੍ਰਧਾਨ ਪ੍ਰੀਤਮ ਸਿੰਘ ਮਾਨਸਾ, ਅਮਰਜੀਤ ਸਿੰਘ ਸ੍ਰੀ ਫ਼ਤਿਹਗੜ੍ਹ ਸਾਹਿਬ, ਬਲਦੇਵ ਸਿੰਘ ਫਗਵਾੜਾ, ਸਰਬਜੀਤ ਸਿੰਘ ਚਾਨਾ, ਗੁਰਦੀਪ ਸਿੰਘ ਮਰਿੰਡਾ, ਬਲਦੇਵ ਸਿੰਘ ਸੰਗਰੂਰ, ਦਰਸ਼ਨ ਸਿੰਘ ਪਟਿਆਲਾ, ਅਵਤਾਰ ਸਿੰਘ ਖਰੜ, ਸੁਰਜੀਤ ਸਿੰਘ ਖਰੜ, ਤਜਿੰਦਰ ਸਿੰਘ ਘਨੌਰ, ਦਲਜੀਤ ਸਿੰਘ ਫਗਵਾੜਾ, ਅਜੈਬ ਸਿੰਘ ਫਗਵਾੜਾ, ਹਰਜਿੰਦਰ ਸਿੰਘ ਚੌਦਾ ਮਲੇਰਕੋਟਲਾ, ਮੈਨੇਜਰ ਹਰਦੀਪ ਸਿੰਘ ਗਿੱਲ ਚੁਗਾਵਾਂ ਆਦਿ ਹਾਜ਼ਰ ਸਨ |
ਨੰਬਰਦਾਰਾਂ ਦੀਆਂ ਮੰਗਾਂ ਜਲਦ ਪੂਰੀਆਂ ਨਾ ਹੋਈਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ-ਝਰਮੜੀ
ਅਜੀਤ ਡੈਸਕ
07-04-2026