31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸਕੂਲ 'ਚ ਪੜ੍ਹਾ ਰਹੀ ਅਧਿਆਪਕਾ 'ਤੇ ਨੌਜਵਾਨ ਨੇ ਸੁੱਟਿਆ ਤੇਜ਼ਾਬ <br/>

Ad Position 21
No active advertisement
ਅਜੀਤ ਡੈਸਕ 18-04-2026
ਘੁਮਾਣ (ਬਟਾਲਾ), 17 ਅਪ੍ਰੈਲ (ਬੰਮਰਾਹ, ਬਾਵਾ)-ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਨੇੜੇ ਪਿੰਡ ਮਹਿਮਦਪੁਰ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪੜ੍ਹਾ ਰਹੀ ਅਧਿਆਪਕਾ 'ਤੇ ਇਕ ਨੌਜਵਾਨ ਵਲੋਂ ਤੇਜ਼ਾਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ | ਤੇਜ਼ਾਬ ਸੁੱਟਣ ਮੌਕੇ ਦੋ ਵਿਦਿਆਰਥੀ ਵੀ ਜ਼ਖ਼ਮੀ ਹੋਏ ਹਨ | ਸਕੂਲ ਵਿਚ ਦੂਸਰੀ ਅਧਿਆਪਕਾ ਸਰਬਜੀਤ ਕੌਰ ਨੇ ਦੱਸਿਆ ਕਿ ਸਵੇਰੇ ਕਰੀਬ 10:30 ਵਜੇ ਇਕ ਨੌਜਵਾਨ ਮੋਟਰਸਾਈਕਲ 'ਤੇ ਆਇਆ ਤੇ ਸਿੱਧਾ ਹੀ ਮੈਡਮ ਲਖਵਿੰਦਰ ਕੌਰ ਦੇ ਕਲਾਸ ਰੂਮ ਵਿਚ ਚਲਾ ਗਿਆ, ਜਿਥੇ ਉਸ ਵਲੋਂ ਤੇਜ਼ਾਬ ਦੀ ਬੋਤਲ ਖੋਲ੍ਹ ਕੇ ਸਾਰਾ ਤੇਜ਼ਾਬ ਉਸ ਦੇ ਚਿਹਰੇ 'ਤੇ ਸੁੱਟ ਦਿੱਤਾ, ਇਸ ਦੌਰਾਨ 2 ਵਿਦਿਆਰਥੀ ਪ੍ਰਭਜੋਤ ਕੌਰ (4) ਪੱੁਤਰੀ ਲਵਪ੍ਰੀਤ ਸਿੰਘ ਅਤੇ ਅਜੀਤ ਸਿੰਘ (6) ਪੁੱਤਰ ਗਗਨਦੀਪ ਸਿੰਘ ਵਾਸੀ ਮਹਿਮਦਪੁਰ 'ਤੇ ਵੀ ਤੇਜ਼ਾਬ ਪੈ ਗਿਆ, ਜਦੋਂ ਕਿ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ, ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਉਸ ਨੂੰ ਖੇਤਾਂ 'ਚੋਂ ਕਾਬੂ ਕਰ ਲਿਆ | ਇਸ ਮੌਕੇ ਪਹੁੰਚੇ ਬਲਾਕ ਸਿੱਖਿਆ ਅਫਸਰ ਕਾਦੀਆਂ (2) ਪੋਹਲਾ ਸਿੰਘ ਨੇ ਦੱਸਿਆ ਕਿ ਜਾਣਕਾਰੀ ਮਿਲਣ 'ਤੇ ਅਸੀਂ ਮੌਕੇ 'ਤੇ ਪਹੁੰਚੇ ਹਾਂ ਅਤੇ ਅਧਿਆਪਕਾ ਨੂੰ ਇਲਾਜ ਲਈ ਬਟਾਲਾ ਦੇ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ ਹੈ, ਜਿਥੇ ਡੀ.ਈ.ਓ. ਤੇ ਹੋਰ ਅਧਿਕਾਰੀ ਪੁੱਜੇ ਹਨ | ਉਨ੍ਹਾਂ ਕਿਹਾ ਕਿ ਤੇਜ਼ਾਬ ਸੁੱਟਣ ਵਾਲੇ ਨੌਜਵਾਨ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ | ਥਾਣਾ ਘੁਮਾਣ ਦੇ ਮੁਖੀ ਹਰਜਿੰਦਰ ਸਿੰਘ ਦਿਓਲ ਪੁਲਿਸ ਪਾਰਟੀ ਸਮੇਤ ਦੋਸ਼ੀ ਨੂੰ ਕਾਬੂ ਕਰਕੇ ਥਾਣਾ ਘੁਮਾਣ ਵਿਖੇ ਲਿਆਂਦਾ | ਡੀ.ਐਸ.ਪੀ. ਹਰੀਸ਼ ਬਹਿਲ ਨੇ ਦੱਸਿਆ ਕਿ ਮੁਲਜ਼ਮ ਤੇਜਵੀਰ ਸਿੰਘ ਪੁੱਤਰ ਬਲਜਿੰਦਰ ਸਿੰਘ ਪਿੰਡ ਘਣੀਏ ਕੇ ਬਾਂਗਰ ਦੀ ਅਧਿਆਪਕਾ ਮਾਮੀ ਲਗਦੀ ਹੈ | ਇਹ ਨੌਜਵਾਨ ਨਸ਼ੇ ਦਾ ਆਦੀ ਹੈ ਅਤੇ ਇਸ ਦੇ ਦੱਸਣ ਮੁਤਾਬਕ ਇਹ ਐਚ.ਆਈ.ਵੀ. ਪਾਜ਼ੀਟਿਵ ਹੈ | ਉਨ੍ਹਾਂ ਕਿਹਾ ਕਿ ਅਧਿਆਪਕਾ ਦੇ ਬਿਆਨ ਦਰਜ ਕਰਕੇ ਮੁਲਜ਼ਮ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ ਰੋੜੀ ਸਾਹਿਬ ਏਮਨਾਬਾਦ ਪਹੁੰਚਿਆ <br/> ਅਗਲੀ ਖ਼ਬਰ ਮਸ਼ੀਨੀ ਦੌਰ 'ਚ ਵੀ ਬਰਕਰਾਰ ਹੈ ਰਾਜਪੁਰਾ ਦੀਆਂ ਬਣੀਆਂ ਦਾਤੀਆਂ ਤੇ ਕਿਸਾਨੀ ਸੰਦਾਂ ਦੀ ਸਰਦਾਰੀ <br/>
Ad Position 24