26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਕਾਮਧੇਨੂ ਲਿਮਟਡ ਨੇ 'ਨਕਲੀ' ਬ੍ਰਾਂਡ ਖ਼ਿਲਾਫ਼ ਜਿੱਤੀ ਕਾਨੂੰਨੀ ਜੰਗ, ਹਾਈ ਕੋਰਟ ਦਾ ਸਖ਼ਤ ਹੁਕਮ <br/>

Ad Position 21
No active advertisement
ਅਜੀਤ ਡੈਸਕ 18-04-2026
ਮੰਡੀ ਗੋਬਿੰਦਗੜ੍ਹ , 17 ਅਪ੍ਰੈਲ (ਮੋਹਿਤ ਸਿੰਗਲਾ)- ਸਟੀਲ ਅਤੇ ਟੀ.ਐਮ.ਟੀ. ਸਰੀਆ ਖੇਤਰ ਦੀ ਪ੍ਰਮੁੱਖ ਕੰਪਨੀ ਕਾਮਧੇਨੂ ਲਿਮਟਡ ਨੂੰ ਆਪਣੇ ਟ੍ਰੇਡਮਾਰਕ ਹੱਕਾਂ ਦੀ ਰੱਖਿਆ 'ਚ ਵੱਡੀ ਕਾਮਯਾਬੀ ਮਿਲੀ ਹੈ | ਹਾਈ ਕੋਰਟ ਨੇ ਇਕ ਮਹੱਤਵਪੂਰਨ ਅੰਤਰਿਮ ਹੁਕਮ ਜਾਰੀ ਕਰਦੇ ਹੋਏ ਇੱਕੋ ਜਿਹੇ ਨਾਂਅ ਨਾਲ ਉਤਪਾਦ ਵੇਚਣ ਵਾਲੀਆਂ ਕੰਪਨੀਆਂ 'ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਾ ਦਿੱਤੀ ਹੈ | ਮਾਮਲੇ ਮੁਤਾਬਕ ਕਾਮਧੇਨੂ ਲਿਮਟਡ ਨੇ ਅਦਾਲਤ ਦਾ ਦਰਵਾਜ਼ਾ ਖੜਕਾਉਂਦੇ ਹੋਏ ਦੋਸ਼ ਲਗਾਇਆ ਸੀ ਕਿ ਆਸ਼ਿਆਨਾ ਇਸਪਾਤ ਲਿਮਟਡ ਸਮੇਤ ਕੁਝ ਪੱਖ 'ਏ ਐਲ ਕਾਮਧੇਨੂ ਗੋਲਡ' ਨਾਂਅ ਨਾਲ ਉਤਪਾਦ ਬਾਜ਼ਾਰ 'ਚ ਵੇਚ ਰਹੇ ਹਨ | ਕੰਪਨੀ ਦਾ ਕਹਿਣਾ ਸੀ ਕਿ ਇਹ ਨਾਂਅ ਉਸ ਦੇ ਰਜਿਸਟਰਡ ਟ੍ਰੇਡਮਾਰਕ 'ਕਾਮਧੇਨੂ' ਅਤੇ 'ਕਾਮਧੇਨੂ ਗੋਲਡ' ਨਾਲ ਕਾਫ਼ੀ ਮਿਲਦਾ ਹੈ, ਜਿਸ ਨਾਲ ਗਾਹਕਾਂ 'ਚ ਭਰਮ ਪੈਦਾ ਹੋ ਰਿਹਾ ਹੈ ਅਤੇ ਬ੍ਰਾਂਡ ਦੀ ਸਾਖ ਨੂੰ ਨੁਕਸਾਨ ਪਹੁੰਚ ਰਿਹਾ ਹੈ | ਇਸ 'ਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ 10 ਅਪ੍ਰੈਲ 2026 ਨੂੰ ਕਾਮਧੇਨੂ ਲਿਮਟਡ ਦੇ ਹੱਕ 'ਚ ਅੰਤਰਿਮ ਹੁਕਮ ਜਾਰੀ ਕੀਤਾ | ਅਦਾਲਤ ਨੇ ਸਪਸ਼ਟ ਆਦੇਸ਼ ਦਿੱਤੇ ਕਿ ਆਸ਼ਿਆਨਾ ਇਸਪਾਤ ਲਿਮਟਡ ਅਤੇ ਇਸ ਨਾਲ ਜੁੜੇ ਸਾਰੇ ਡੀਲਰਾਂ ਅਤੇ ਡਿਸਟ੍ਰੀਬਿਊਟਰਾਂ ਨੂੰ 'ਏ ਐਲ ਕਾਮਧੇਨੂ ਗੋਲਡ' ਨਾਂਅ ਦੀ ਵਰਤੋਂ ਤੁਰੰਤ ਬੰਦ ਕਰਨੀ ਹੋਵੇਗੀ, ਨਾਲ ਹੀ ਈ-ਕਾਮਰਸ ਪਲੇਟਫਾਰਮਾਂ, ਸੋਸ਼ਲ ਮੀਡੀਆ ਅਤੇ ਹੋਰ ਸਾਧਨਾਂ ਤੋਂ ਇਸ ਨਾਂਅ ਨਾਲ ਜੁੜੀਆਂ ਸਾਰੀਆਂ ਵਿਗਿਆਪਨ ਅਤੇ ਲਿਸਟਿੰਗਾਂ ਹਟਾਉਣ ਦੇ ਹੁਕਮ ਵੀ ਦਿੱਤੇ ਗਏ ਹਨ | ਇਹ ਪਾਬੰਦੀ ਟੀ.ਐਮ.ਟੀ. ਬਾਰਜ਼, ਸਟੀਲ ਬਾਰਜ਼, ਐਮ.ਐਸ. ਪਾਈਪਾਂ ਸਮੇਤ ਸਾਰੇ ਸੰਬੰਧਿਤ ਧਾਤੂ ਉਤਪਾਦਾਂ 'ਤੇ ਲਾਗੂ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਨਿਰਪੱਖ ਸੁਣਵਾਈ ਦਾ ਅਧਿਕਾਰ ਸਿਰਮੌਰ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਜੇਲ੍ਹਾਂ 'ਚ ਸਾਊਾਡਪਰੂਫ ਸੈੱਲ ਬਣਾਉਣ ਦੇ... ਅਗਲੀ ਖ਼ਬਰ ਗੁ. ਬੜੂ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ
Ad Position 24