ਭੇਸ ਬਦਲ ਕੇ ਬਾਬਾ ਬਣਿਆ ਭਗੌੜਾ ਕਾਬੂ ਆਪਣਾ ਪਿੰਡ ਛੱਡ ਬਾਬਾ ਬਣ ਕੇ ਰਹਿ ਰਿਹਾ ਸੀ
ਅਜੀਤ ਡੈਸਕ
25-04-2026
ਖਨੌਰੀ (ਸੰਗਰੂਰ), 24 ਅਪ੍ਰੈਲ (ਬਲਵਿੰਦਰ ਸਿੰਘ ਥਿੰਦ)-ਖਨੌਰੀ ਪੁਲਿਸ ਨੇ ਸੰਨ 2022 ਤੋਂ ਭਗੌੜਾ ਘੋਸ਼ਿਤ ਕੀਤੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਅਨੁਸਾਰ ਥਾਣਾ ਖਨੌਰੀ ਅਧੀਨ ਪੈਂਦੇ ਪਿੰਡ ਗੁਲਾੜੀ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਖ਼ਿਲਾਫ਼ ਐਫ. ਆਈ. ਆਰ. ਨੰਬਰ 10/ 2017 ਧਾਰਾ 64/1/14 ਐਕਸਾਈਜ਼ ਐਕਟ ਮਾਮਲਾ ਦਰਜ ਸੀ | ਦੋਸ਼ੀ ਵੱਲੋਂ ਅਦਾਲਤ ਵਿਚ ਪੇਸ਼ ਨਾ ਹੋਣ ਕਰ ਕੇ ਮੂਣਕ ਦੀ ਅਦਾਲਤ ਵੱਲੋਂ ਉਸ ਨੂੰ ਸਾਲ 2022 ਵਿਚ ਭਗੌੜਾ ਘੋਸ਼ਿਤ ਕਰ ਦਿੱਤਾ ਗਿਆ ਸੀ | ਸਬ ਇੰਸਪੈਕਟਰ ਅਮਰਨਾਥ, ਹੌਲਦਾਰ ਵੀਰ ਦਵਿੰਦਰ, ਮਨੀਸ਼ ਰਾਮ ਅਤੇ ਚੰਦਰ ਹੰਸ ਸਮੇਤ ਪੁਲਿਸ ਟੀਮ ਨੇ ਪਿੰਡ ਗੁਲਾੜੀ ਵਿਚ ਛਾਪੇਮਾਰੀ ਕੀਤੀ | ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਪਤਾ ਲੱਗਾ ਕਿ ਉਕਤ ਭਗੌੜਾ ਵਿਅਕਤੀ ਆਪਣਾ ਪਿੰਡ ਛੱਡ ਕੇ ਭੇਸ ਬਦਲ ਕੇ ਬਾਬਾ ਬਣ ਕੇ ਰਹਿ ਰਿਹਾ ਸੀ ਅਤੇ ਅੱਜ ਆਪਣੇ ਪਿੰਡ ਆਇਆ ਹੋਇਆ ਹੈ | ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੰੂ ਕਾਬੂ ਕਰ ਲਿਆ | ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਅਗਲੀ ਕਾਰਵਾਈ ਲਈ ਜੇਲ੍ਹ ਭੇਜਿਆ ਜਾਵੇਗਾ |