05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਤੇਜ਼ੀ ਨਾਲ ਬਦਲਣ ਲੱਗੀ ਪੰਜਾਬ ਦੀ ਸਿਆਸੀ ਆਬੋ ਹਵਾ <br/>

Ad Position 21
No active advertisement
ਅਜੀਤ ਡੈਸਕ 26-04-2026
ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 25 ਅਪ੍ਰੈਲ-ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਅਗਲੇ ਸਾਲ ਫਰਵਰੀ ਮਹੀਨੇ ਹੋਣ ਜਾ ਰਹੀਆਂ ਹਨ, ਪਰ ਹੁਣੇ ਤੋਂ ਪੰਜਾਬ ਦੀ ਸਿਆਸੀ ਆਬੋ ਹਵਾ ਤੇਜ਼ੀ ਨਾਲ ਬਦਲ ਰਹੀ ਦਿਖਾਈ ਦੇ ਰਹੀ ਹੈ | ਅਪ੍ਰੈਲ ਮਹੀਨੇ ਹੋਈਆਂ ਕਈ ਵੱਡੀਆਂ ਘਟਨਾਵਾਂ ਨੇ ਪੰਜਾਬ ਵਿਚ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲ ਦਿੱਤੇ ਹਨ | ਕਿਸਾਨ ਅੰਦੋਲਨ ਮਗਰੋਂ ਭਾਜਪਾ ਨੂੰ ਹਾਸ਼ੀਏ 'ਤੇ ਮੰਨ ਕੇ ਪੰਜਾਬ ਵਿਚ ਆਧਾਰ ਨਾ ਹੋਣ ਦੀ ਗੱਲ ਲਗਾਤਾਰ ਕਈ ਜਾਂਦੀ ਰਹੀ ਹੈ, ਪਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਤੋਂ ਬਾਅਦ ਭਾਜਪਾ ਵਲੋਂ ਬਣਾਈ ਰਣਨੀਤੀ ਨੇ ਪੰਜਾਬ ਵਿਚ ਵੱਡੀ ਸਿਆਸੀ ਹਲਚਲ ਪੈਦਾ ਕਰ ਦਿੱਤੀ ਹੈ | 14 ਮਾਰਚ ਨੂੰ ਅਮਿਤ ਸ਼ਾਹ ਦੀ ਮੋਗਾ ਰੈਲੀ ਦੌਰਾਨ ਉਨ੍ਹਾਂ ਅਕਾਲੀ ਦਲ ਨਾਲ ਸਮਝੌਤਾ ਨਾ ਕਰਕੇ ਪੰਜਾਬ 'ਚ 117 ਸੀਟਾਂ 'ਤੇ ਇਕੱਲਿਆਂ ਚੋਣ ਲੜਨ ਦਾ ਬਿਗਲ ਵਜਾਇਆ ਜਿਸ ਮਗਰੋਂ ਪੰਜਾਬ ਨੂੰ ਲੈ ਕੇ ਬਣਾਈ ਰਣਨੀਤੀ 'ਤੇ ਭਾਜਪਾ ਵਲੋਂ ਕੰਮ ਕਰਨਾ ਸ਼ੁਰੂ ਕੀਤਾ ਗਿਆ | ਉਸੇ ਰਣਨੀਤੀ ਤਹਿਤ ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰ ਰਾਘਵ ਚੱਢਾ ਸਮੇਤ ਭਾਜਪਾ 'ਚ ਸ਼ਾਮਿਲ ਹੋਣ ਦੀ ਹਾਮੀ ਭਰਦੇ ਹਨ, ਜਿਸ ਨੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਸਿਆਸਤ ਵਿਚ ਭੂਚਾਲ ਲਿਆ ਦਿੱਤਾ ਹੈ | ਹਾਲਾਂਕਿ ਆਮ ਆਦਮੀ ਪਾਰਟੀ ਨੇ ਭਾਜਪਾ 'ਤੇ ਆਪ੍ਰੇਸ਼ਨ ਲੋਟਸ ਤੇ ਕੇਂਦਰੀ ਏਜੰਸੀਆਂ ਦੇ ਦਬਾਅ ਨਾਲ 'ਆਪ' ਦੇ ਰਾਜ ਸਭਾ ਮੈਂਬਰਾਂ ਨੂੰ ਆਪਣੀ ਪਾਰਟੀ ਸ਼ਾਮਿਲ ਕਰਾਉਣ ਦੇ ਦੋਸ਼ ਲਾਏ ਪਰ ਇਸ ਘਟਨਾ ਗੱਲ ਬਿਲਕੁਲ ਸਾਫ਼ ਕਰ ਦਿੱਤੀ ਕਿ ਪੰਜਾਬ ਨੂੰ ਲੈ ਕੇ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਪਾਰਟੀ ਦੇ ਨੀਤੀ ਘਾੜੇ ਬੇਹੱਦ ਗੰਭੀਰ ਤੇ ਸਪਸ਼ਟ ਹਨ | ਪੰਜਾਬ ਤੋਂ ਲੈ ਕੇ ਦਿੱਲੀ ਤੱਕ ਸਿਆਸਤ ਗਰਮਾਈ ਹੋਈ ਹੈ, ਪਰ ਇੱਥੇ ਇਹ ਵੀ ਵੱਡਾ ਸਵਾਲ ਉੱਠਦਾ ਹੈ ਕਿ ਭਾਜਪਾ ਵਲੋਂ ਖੇਡਿਆ ਇਹ ਦਾਅ ਕੀ ਉਸਨੂੰ ਪੰਜਾਬ 'ਚ ਕੋਈ ਵੱਡਾ ਸਿਆਸੀ ਫ਼ਾਇਦਾ ਦੇ ਸਕੇਗਾ ਜਾਂ ਫਿਰ ਇਹ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਣਾਈ ਰਣਨੀਤੀ ਦੇ ਆਗਾਜ਼ ਦਾ ਇਕ ਅਹਿਮ ਹਿੱਸਾ ਹੈ, ਜਿਸ ਮਗਰੋਂ ਭਾਜਪਾ ਵਲੋਂ ਕਈ ਹੋਰ ਸਿਆਸੀ ਧਮਾਕੇ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ | ਜਿਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਜ਼ੋਰ ਫੜਿਆ ਹੋਇਆ ਹੈ | ਹੁਣ ਆਉਂਦੇ ਦਿਨਾਂ ਵਿਚ ਪੰਜਾਬ 'ਚ ਕਿਹੜਾ ਵੱਡਾ ਸਿਆਸੀ ਧਮਾਕਾ ਹੋਣ ਜਾ ਰਿਹਾ ਹੈ ਇਸ 'ਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੀ ਨਜ਼ਰ ਲੱਗੀ ਹੋਈ ਹੈ |

Ad Position 22
No active advertisement
ਪਿਛਲੀ ਖ਼ਬਰ ਸੂਬੇ ਦੀ ਸਿਆਸਤ ਵਿਚ ਹੋਇਆ ਉਲਟਫੇਰ ਸਿਰਜੇਗਾ 2027 ਦੇ ਰਣਖੇਤਰ ਦੀ ਨਵੀਂ ਤਸਵੀਰ <br/> ਅਗਲੀ ਖ਼ਬਰ ਸਿੱਖ ਵਿਦਿਆਰਥੀਆਂ ਨੂੰ ਇਕ-ਇਕ ਲੱਖ ਰੁਪਏ ਦੀ ਰਾਸ਼ੀ ਨਾਲ ਕੀਤਾ ਜਾਵੇਗਾ ਸਨਮਾਨਿਤ-ਧਾਮੀ
Ad Position 24
No active advertisement