13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਕੇ.ਜੇ.ਐਫ. ਦੇ ਰਣਜੀਤ ਸਿੰਘ ਨੇ ਭਾਰਤ 'ਚ ਰੇਲ ਗੱਡੀਆਂ 'ਚ ਧਮਾਕੇ ਕਰਨ ਦੀ ਦਿੱਤੀ ਧਮਕੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਅੰਮਿ੍ਤਸਰ, 2 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਲਾਹੌਰ ਸ਼ਹਿਰ ਤੋਂ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਭਾਈ ਰਣਜੀਤ ਸਿੰਘ ਨੀਟਾ ਉਰਫ਼ ਰਣਜੀਤ ਸਿੰਘ ਜੰਮੂ ਨੇ ਇਕ ਆਡੀਓ ਸੁਨੇਹਾ ਜਾਰੀ ਕਰਕੇ ਧਮਕੀ ਦਿੱਤੀ ਹੈ ਕਿ ਅਗਲੇ 10 ਦਿਨਾਂ 'ਚ ਵੱਖ-ਵੱਖ ਭਾਰਤੀ ਯਾਤਰੂ ਗੱਡੀਆਂ 'ਚ ਬੰਬ ਧਮਾਕੇ ਕੀਤੇ ਜਾਣਗੇ | ਸ਼ੰਭੂ-ਅੰਬਾਲਾ ਰੇਲ ਮਾਰਗ 'ਤੇ ਹੋਏ ਧਮਾਕੇ 'ਚ ਮਾਰੇ ਗਏ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪੰਜਵੜ ਦੇ ਵਸਨੀਕ ਜਗਰੂਪ ਸਿੰਘ ਦੀ ਬੰਬ ਧਮਾਕੇ 'ਚ ਹੋਈ ਮੌਤ ਲਈ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਜ਼ਿੰਮੇਵਾਰ ਦੱਸਦਿਆਂ ਨੀਟਾ ਨੇ ਧਮਕੀ ਦਿੱਤੀ ਕਿ ਹਿੰਦੁਸਤਾਨ ਦੀਆਂ ਏਜੰਸੀਆਂ ਅਤੇ ਸਰਕਾਰ ਚੌਕੰਨੀਆਂ ਹੋ ਜਾਣ | ਭਾਈ ਰਣਜੀਤ ਸਿੰਘ ਨੀਟਾ ਪੁੱਤਰ ਦਰਸ਼ਨ ਸਿੰਘ ਵਾਸੀ ਜੰਮੂ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਮੁਖੀ ਹੈ | ਨੀਟਾ ਨੇ ਸਾਲ 1993 'ਚ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਗਠਨ ਕੀਤਾ | ਉਸ ਦਾ ਨਾਂਅ ਭਾਰਤ ਨੂੰ ਲੋੜੀਂਦੇ ਖਾੜਕੂਆਂ ਦੀ ਸੂਚੀ 'ਚ ਸ਼ਾਮਿਲ ਹੈ | ਭਾਰਤੀ ਗ੍ਰਹਿ ਵਿਭਾਗ ਦੀ ਜਾਣਕਾਰੀ ਮੁਤਾਬਿਕ ਨੀਟਾ ਦਸੰਬਰ 1996 'ਚ ਅੰਬਾਲਾ ਨੇੜੇ ਜਿਹਲਮ ਐਕਸਪ੍ਰੈੱਸ, 1997 'ਚ ਪਠਾਨਕੋਟ ਵਿਚ ਦੋ ਬੱਸਾਂ, ਜੂਨ 1998 'ਚ ਸ਼ਾਲੀਮਾਰ ਐਕਸਪ੍ਰੈੱਸ, ਨਵੰਬਰ 1999 'ਚ ਪਠਾਨਕੋਟ ਕੋਲ ਪੂਜਾ ਐਕਸਪ੍ਰੈੱਸ ਅਤੇ ਫਰਵਰੀ 2000 'ਚ ਸਿਆਲਦਾ ਐਕਸਪ੍ਰੈੱਸ 'ਚ ਹੋਏ ਧਮਾਕਿਆਂ ਵਿਚ ਵੀ ਸ਼ਾਮਿਲ ਸੀ |

Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਨਾਲ ਮੈਂ ਡਟ ਕੇ ਖੜ੍ਹਾ ਹਾਂ, ਪਿੱਠ ਦਿਖਾ ਕੇ ਨਹੀਂ ਜਾਵਾਂਗਾ-ਸੰਤ ਬਲਬੀਰ ਸਿੰਘ ਸੀਚੇਵਾਲ <br/> ਅਗਲੀ ਖ਼ਬਰ ਹਰਿਆਣਾ ਦੇ ਵਿਕਾਸ ਮਾਡਲ ਦੀ ਦਿੱਤੀ ਮਿਸਾਲ
Ad Position 24